(ਸਮਾਜ ਵੀਕਲੀ) ਕਰਮਾਂ ਵਾਲਿਆਂ ਦੇ ਹਿੱਸੇ ਆਉਂਦੀਆਂ ਨੇ ਚੰਗੀਆਂ ਕੁੜੀਆਂ, ਇਹ ਗੱਲ ਵੱਖਰੀ ਆ ਕਿਸੇ ਨੂੰ ਸਾਂਭਣੀਆਂ ਆਉਂਦੀਆਂ ਨੇ ਕਿਸੇ ਨੂੰ ਨਹੀਂ। ਮਾੜੀ ਔਰਤ ਤੇ ਤੰਗ ਜੁੱਤੀ ਬੰਦੇ ਨੂੰ ਬਹੁਤ ਤੰਗ ਕਰਦੀ ਆ, ਜਿਸ ਬੰਦੇ ਦੇ ਲੜ ਫੁਕਰੀ ਤੀਵੀ ਲੱਗ ਜਾਵੇ ਉਹ ਦਿਖਾਵੇ ਦੇ ਚੱਕਰ ਵਿੱਚ ਆਪਣਾ ਹੀ ਘਰ ਫੂਕ ਦਿੰਦੀ ਆ। ਹਰ ਕਿਸੇ ਨੂੰ ਇੱਥੇ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ , ਸੋ ਕਿਸੇ ਦਾ ਮਾੜਾ ਉਨਾ ਹੀ ਕਰਿਓ ਜਿੰਨਾ ਕੁ ਤੁਸੀਂ ਖੁਦ ਆਸਾਨੀ ਦੇ ਨਾਲ ਭੋਗ ਸਕਦੇ ਹੋ। ਕਈ ਵਾਰੀ ਤੁਹਾਡੇ ਕੀਤੇ ਕਰਮਾਂ ਦਾ ਫਲ ਤੁਹਾਡੇ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ ਜਿਨਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ। ਕਦੇ ਵੀ ਕਿਸੇ ਦੇ ਝੂਠ ਵਿੱਚ ਪਾਪ ਵਿੱਚ ਹਿੱਸੇਦਾਰ ਨਾ ਬਣੋ,ਕਿਉਂਕਿ ਜੇ ਕਿਸੇ ਬੇਗੁਨਾਹ ਦੀ ਪੁਕਾਰ ਰੱਬ ਕੋਲ ਪਹੁੰਚ ਗਈ , ਤਾਂ ਤੁਹਾਡੀਆਂ ਪੀੜੀਆਂ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਚੰਗੇ ਬੰਦੇ ਕੋਲੇ ਬੈਠੋਗੇ ਤਾਂ ਤੁਹਾਨੂੰ ਕੁਝ ਸਿੱਖਣ ਨੂੰ ਹੀ ਮਿਲੇਗਾ , ਮਾੜੇ ਬੰਦੇ ਕੋਲ ਬੈਠੋਗੇ ਤਾਂ ਨਿੰਦਿਆ, ਚੁਗਲੀ ਤੇ ਚਲਾਕੀ ਕਿਸੇ ਦਾ ਬੁਰਾ ਕਿਵੇਂ ਕਰਨਾ ਹੈ ਉਹ ਸਿੱਖਣ ਨੂੰ ਮਿਲੇਗਾ। ਉਦਾਹਰਨ ਦੇ ਤੌਰ ਤੇ ਮੱਖੀਆਂ ਵੱਲ ਹੀ ਦੇਖ ਲਿਓ , ਇੱਕ ਮੱਖੀ ਉਹ ਜਿਹੜੀ ਗੰਦ ਨੂੰ ਛੱਡ ਕੇ ਫੁੱਲਾਂ ਤੇ ਬੈਠਦੀ ਆ ਕਿਉਂਕਿ ਉਹਦੀ ਸੰਗਤ ਚੰਗੀ ਹੈ ਇਸ ਕਰਕੇ ਉਹਦਾ ਸ਼ਹਿਦ ਸਭ ਨੂੰ ਮਿੱਠਾ ਲੱਗਦਾ ਹੈ ‘ਤੇ ਸਾਨੂੰ ਕਈ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੀ ਦਿੰਦਾ ਹੈ। ਦੂਜੀ ਮੱਖੀ ਉਹ ਜਿਹੜੀ ਗੰਦ ਦੇ ਬੈਠਦੀ ਹੈ ਤੇ ਜੇ ਸਾਡੇ ਖਾਣੇ ਤੇ ਬੈਠ ਜਾਵੇ ਤਾਂ ਸਾਨੂੰ ਬਹੁਤ ਸਾਰੀਆਂ ਬਿਮਾਰੀਆ ਘੇਰ ਲੈਂਦੀਆਂ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



