HOME ਜੀਵੀਪੀ ਰੋਜ਼ਵੁੱਡ ਵਿੱਚ ਨਾਰੀ ਸ਼ਕਤੀ ਪ੍ਰੋਗਰਾਮ ਦੌਰਾਨ ਮਹਿਲਾਵਾਂ ਦੀ ਭਾਰੀ ਭਾਗੀਦਾਰੀ

ਜੀਵੀਪੀ ਰੋਜ਼ਵੁੱਡ ਵਿੱਚ ਨਾਰੀ ਸ਼ਕਤੀ ਪ੍ਰੋਗਰਾਮ ਦੌਰਾਨ ਮਹਿਲਾਵਾਂ ਦੀ ਭਾਰੀ ਭਾਗੀਦਾਰੀ

1

ਮਹਿਲਾਵਾਂ ਲਈ ਬਣੇ ਭਾਜਪਾ ਦੇ ਬਿਲਾਂ ਨੂੰ ਕਾਂਗਰਸ ਵੱਲੋਂ ਨਕਾਰਿਆ ਗਿਆ: ਸਤਨਾਮ ਸੰਧੂ

ਡੇਰਾਬੱਸੀ,  (ਸਮਾਜ ਵੀਕਲੀ)   (ਸੰਜੀਵ ਸਿੰਘ ਸੈਣੀ) ਜੀਵੀਪੀ ਰੋਜ਼ਵੁੱਡ, ਵਾਰਡ ਨੰਬਰ-8 ਵਿੱਚ ਭਾਜਪਾ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ) ਦੀ ਅਗਵਾਈ ਹੇਠ ਇਕ ਵੱਡੇ ਪੱਧਰ ‘ਤੇ ‘ਨਾਰੀ ਸ਼ਕਤੀ ਪ੍ਰੋਗਰਾਮ’ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਮਹਿਲਾਵਾਂ ਦੀ ਭਾਰੀ ਹਾਜ਼ਰੀ ਨੇ ਇਸਨੂੰ ਇੱਕ ਪ੍ਰਭਾਵਸ਼ਾਲੀ ਰੂਪ ਦਿੱਤਾ। ਇਸ ਮੌਕੇ ਰਾਜ ਸਭਾ ਮੈਂਬਰ ਸ.ਸਤਨਾਮ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਦੇ ਨਾਲ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ, ਸ. ਜਗਦੀਪ ਸਿੰਘ ਔਜਲਾ ਅਤੇ ਰਵਿੰਦਰ ਵੈਸ਼ਨਵ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਆਗੂਆਂ ਨੇ ਆਪਣੇ ਸੰਬੋਧਨ ਵਿੱਚ ਮਹਿਲਾ ਸ਼ਕਤੀ ਦੀ ਭੂਮਿਕਾ ਨੂੰ ਸਿਰੋਮਣੀ ਦੱਸਦੇ ਹੋਏ ਕਿਹਾ ਕਿ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਮਹਿਲਾਵਾਂ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ। ਭਾਜਪਾ ਵੱਲੋਂ ਮਹਿਲਾਵਾਂ ਲਈ ਬਣਾਏ ਬਿਲਾਂ ਨੂੰ ਕਾਂਗਰਸ ਅਤੇ ਉਹਨਾਂ ਨਾਲ ਰਲੀਆਂ ਪਾਰਟੀਆਂ ਵੱਲੋਂ ਨਕਾਰਿਆ ਗਿਆ। ਕਾਂਗਰਸ ਪਾਰਟੀ ਨੂੰ ਇਸ ਦਾ ਖ਼ਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ। ਮਹਿਲਾ ਮੋਰਚਾ ਦੀ ਲਗਭਗ 250 ਤੋਂ ਵੱਧ ਮਹਿਲਾਵਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪ੍ਰੋਗਰਾਮ ਨੂੰ ਸਫਲ ਬਣਾਇਆ। ਆਉਣ ਵਾਲੀਆਂ ਨਗਰ ਕੌਂਸਲ (ਐਮਸੀ) ਚੋਣਾਂ ਦੇ ਮੱਦੇਨਜ਼ਰ ਇਹ ਸਮਾਗਮ ਰਾਜਨੀਤਿਕ ਤੌਰ ‘ਤੇ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਮੌਕੇ ਮਹਿਲਾਵਾਂ ਵੱਲੋਂ ਪਵਨ ਧੀਮਾਨ (ਪੰਮਾ) ਨੂੰ ਖੁੱਲ੍ਹਾ ਸਮਰਥਨ ਦਿੱਤਾ ਗਿਆ, ਜੋ ਇਸ ਵਾਰਡ ਤੋਂ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਮਹਿਲਾ ਮੋਰਚਾ ਦੀ ਪ੍ਰਧਾਨ ਮੋਨਿਕਾ ਵਸ਼ਿਸ਼ਟ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਵਨ ਧੀਮਾਨ ਵੱਲੋਂ ਵਾਰਡ ਲੋਕਾਂ ਦਾ ਭਰੋਸਾ ਜਿੱਤਿਆ ਹੈ, ਜਿਸ ਕਰਕੇ ਮਹਿਲਾਵਾਂ ਵੱਲੋਂ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮੰਡਲ ਪ੍ਰਧਾਨ ਰਾਸ਼ੀ ਅਇਰ, ਸੀਮਾ ਪਾਲ, ਰੋਜ਼ੀ ਸੈਨੀ, ਸੰਧਿਆ ਸਿੰਘਲ, ਨੀਵਾ ਦੇਵੀ, ਨੀਤੂ ਕੌਸ਼ਲ, ਅਨੀਤਾ ਸ਼ਰਮਾ, ਲਤਾ, ਸ਼ਾਂਤੀ ਮਿਸ਼ਰਾ, ਨੀਲਮ ਮਿਸ਼ਰਾ, ਹੇਮਾ ਰਾਣਾ, ਨੀਤੂ ਧੀਮਾਨ, ਡਿੰਪਲ ਗਰਗ, ਸ਼ਿਲਪਾ ਸੇਠੀ, ਅੰਜਨਾ ਦੇਵੀ, ਕਵਿਤਾ ਸ਼ਰਮਾ, ਦੀਪਾ ਬਿਸ਼ਟ, ਰੰਜਨਾ ਸ਼ਰਮਾ, ਸ਼ੈਲੀ ਸੈਨੀ, ਅਰਚਨਾ, ਲਕਸ਼ਮੀ ਕਟਾਰੀਆ, ਅਲਕਾ ਸ਼੍ਰੀਵਾਸਤਵ, ਕਵਿਤਾ ਸੂਦ, ਪੂਨਮ, ਪੂਜਾ ਸ਼ਰਮਾ, ਸੁਨੀਤਾ, ਸੁਸ਼ੀਲਾ ਵਰਮਾ ਸਮੇਤ ਕਈ ਹੋਰ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੀਆਂ। ਅਤੇ ਡੇਰਾ ਬੱਸੀ ਮੰਡਲ ਤੋਂ ਰਾਕੇਸ਼ ਮੇਹਤਾ, ਨਿਰਜ ਵਰਮਾ, ਦਵਿੰਦਰ ਪਾਲ ਪੰਡੀਰ, ਹਰਮੇਸ਼ ਗੁਪਤਾ, ਹੈਪੀ ਕੋਸਲ ਅਪਣੇ ਸਾਥੀਆਂ ਸਮੇਤ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਨਾਰਾਇਣਾ ਸਕੂਲ ਵਿੱਚ ਇਨਾਮ ਵੰਡ ਸਮਾਰੋਹ ਦਾ ਸ਼ਾਨਦਾਰ ਆਯੋਜਨ
Next articleਕਈ ਵਾਰੀ ਤੁਹਾਡੇ ਕੀਤੇ ਕਰਮਾਂ ਦਾ ਫਲ ਤੁਹਾਡੇ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ