
ਬਰਨਾਲਾ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਪੰਜਾਬ ਪੁਲਿਸ ਥਾਣਾ ਟੱਲੇਵਾਲ ਦੇ ਨਵ ਨਿਯੁਕਤ ਐਸ ਐਚ ਓ ਸਰਬਜੀਤ ਸਿੰਘ ਰੰਗੀਆ ਨੂੰ ਇਲਾਕੇ ਦੇ ਉੱਘੇ ਸਮਾਜ ਸੇਵਕ ਬਾਬਾ ਜੰਗ ਸਿੰਘ ਦੀਵਾਨਾ ਨੇ ਸਨਮਾਨਿਤ ਕੀਤਾ।ਇਸ ਮੌਕੇ ਥਾਣਾ ਟੱਲੇਵਾਲ ਦੇ ਐਸ ਐਚ ਓ ਸਰਬਜੀਤ ਸਿੰਘ ਰੰਗੀਆ ਨੇ ਹਲਕੇ ਦੇ ਪਿੰਡਾ ਦੀਆ ਗ੍ਰਾਮ ਪੰਚਾਇਤਾ ਅਤੇ ਨੌਜਵਾਨ ਕਲੱਬਾ ਨੂੰ ਅਪੀਲ ਕੀਤੀ ਕਿ ਨਸੇ ਦੇ ਸੁਦਾਗਰਾ ਨੂੰ ਫੜਨ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਥਾਣਾ ਟੱਲੇਵਾਲ ਇਲਾਕੇ ਦੇ ਪਿੰਡਾ ਨੂੰ ਨਸਾਂ ਮੁਕਤ ਕੀਤਾ
ਜਾਵੇ।ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਪੰਜਾਬ ਪੁਲਿਸ ਵੱਲੋ ਨਸ਼ਿਆ ਨੂੰ ਠੱਲ ਪਾਉਣ ਲਈ ਰੋਜਾਨਾ ਵੱਡੇ-ਵੱਡੇ ਨਸਾਂ ਤੱਸਕਰਾ ਦੇ ਘਰ ਢਾਹੇ ਜਾ ਰਹੇ ਹਨ ਅਤੇ ਨਸੇ ਦੇ ਸੁਦਾਗਰਾ ਨੂੰ ਜੇਲ੍ਹਾ ਵਿਚ ਸੁੱਟਿਆ ਜਾ ਰਿਹਾ ਹੈ ਤਾਂ ਜੋ ਪੰਜਾਬ ਨੂੰ ਨਸਾ ਮੁਕਤ ਸੂਬਾ ਬਣਾਇਆ ਜਾ ਸਕੇ।ਅੰਤ ਵਿਚ ਉਨ੍ਹਾ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਣ ਵਾਲੇ ਵਿਅਕਤੀ ਸਬੰਧੀ ਪੁਲਿਸ ਨੂੰ ਸੂਚਨਾ ਦੇਵੇਗਾ ਉਸ ਦਾ ਨਾਮ ਗੁੱਪਤ ਰੱਖਿਆ ਜਾਵੇਗਾ।ਇਸ ਮੌਕੇ ਹੌਲਦਾਰ ਹਰਜੀਤ ਸਿੰਘ,ਯੂਥ ਆਗੂ ਸਤਨਾਮ ਸਿੰਘ ਝੋਰੜਾ,ਹਰਦੀਪ ਕੌਸ਼ਲ ਮੱਲ੍ਹਾ,ਗੁਰਸੇਵਕ ਸਿੰਘ ਸੋਹੀ,ਵੀਡੀਸੀ ਮੈਬਰ ਜਗਰਾਜ ਸਿੰਘ, ਜਗਦੀਪ ਸਿੰਘ ਮਲੇਸੀਆ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


