ਆਸਟ੍ਰੇਲੀਆਈ ਮੈਲਬੋਰਨ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਗੁਰਨਾਮ ਭੁੱਲਰ ਨੇ ਸਿਰਫ਼ ਗੀਤ ਨਹੀਂ ਗਾਏ, ਸਗੋਂ ਹਰ ਗੀਤ ਸਿੱਧਾ ਦਿਲ ਤੇ ਰੂਹ ਵਿੱਚ ਉਤਰਦਾ ਗਿਆ। ਉਸਦੀ ਆਵਾਜ਼, ਉਸਦਾ ਅੰਦਾਜ਼ ਅਤੇ ਦਰਸ਼ਕਾਂ ਨਾਲ ਉਸਦਾ ਨਾਤਾ. ਹਰ ਪਲ ਨੂੰ ਯਾਦਗਾਰ ਬਣਾ ਗਿਆ।ਸਟੇਜ ’ਤੇ ਆਉਂਦੇ ਹੀ ਹਾਲ ਤਾਲੀਆਂ, ਸ਼ੋਰ ਅਤੇ ਖੁਸ਼ੀ ਨਾਲ ਗੂੰਜ ਉੱਠਿਆ। ਛੋਟੀਆਂ ਬੱਚੀਆਂ ਤੋਂ ਲੈ ਕੇ ਹਰ ਉਮਰ
ਦੀਆਂ ਕੁੜੀਆਂ ਅਤੇ ਪਰਿਵਾਰਾਂ ਤੱਕ, ਹਰ ਕੋਈ ਉਸਦੇ ਹਰ ਗੀਤ ਨਾਲ ਗਾ ਰਿਹਾ ਸੀ, ਨੱਚ ਰਿਹਾ ਸੀ ਅਤੇ ਹਰ ਪਲ ਨੂੰ ਜੀ ਰਿਹਾ ਸੀ। ਮੈਂ ਹਮੇਸ਼ਾ ਸਿਰਫ਼ ਸਟੇਜ ਨਹੀਂ ਵੇਖਦਾ, ਮੈਂ ਚਿਹਰੇ ਵੀ ਪੜ੍ਹਦਾ ਹਾਂ। ਉਸ ਰਾਤ ਮੈਂ ਹਜ਼ਾਰਾਂ ਚਿਹਰਿਆਂ ’ਤੇ ਇੱਕੋ ਜਿਹਾ ਅਹਿਸਾਸ ਵੇਖਿਆ—ਖ਼ੁਸ਼ੀ, ਆਪਣਾਪਣ ਅਤੇ ਸੰਗੀਤ ਨਾਲ ਜੁੜਿਆ ਇੱਕ ਰੂਹਾਨੀ ਰਿਸ਼ਤਾ। ਇਹ ਸਿਰਫ਼ ਇੱਕ ਕਨਸਰਟ ਨਹੀਂ ਸੀ, ਸਗੋਂ ਇੱਕ ਅਜਿਹੀ ਸ਼ਾਮ ਸੀ ਜਿਸਨੇ ਸਾਰਿਆਂ ਨੂੰ ਇੱਕੋ ਅਹਿਸਾਸ ਵਿੱਚ ਜੋੜ ਦਿੱਤਾ। ਗੁਰਨਾਮ ਭੁੱਲਰ ਅਤੇ ਪੂਰੀ ਟੀਮ ਨੂੰ ਇਸ ਸ਼ਾਨਦਾਰ SOLD OUT ਸ਼ੋਅ ਲਈ ਦਿਲੋਂ ਮੁਬਾਰਕਾਂ।ਨਿਰਪਿੰਦਰ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






