ਸਭ ਨੂੰ ਪਤਾ ਕਿ ਕੌਣ ਅਕਾਲ ਤਖਤ ਦੇ ਭਗੌੜੇ ਤੇ ਗੱਦਾਰ ਹਨ- ਮਨਪ੍ਰੀਤ ਇਆਲੀ
ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ ਦੋ ਦਿਨ ਤੋਂ ਲੁਧਿਆਣਾ ਵਿੱਚ ਹਨ ਇੱਕ ਤਾਂ ਉਹਨਾਂ ਦਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਦੇ ਪ੍ਰਚਾਰ ਦਾ ਤੇ ਦੂਜਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਮੁੱਲਾਪੁਰ ਦਾਖਾਂ ਇਲਾਕੇ ਦੇ ਵਿੱਚ ਜਮੀਨ ਅਕਵਾਇਰ ਕਰਨ ਦਾ ਟੀਚਾ ਹੈ ਉਸ ਦੇ ਸੰਬੰਧ ਵਿੱਚ ਸੁਖਬੀਰ ਬਾਦਲ ਅੱਜ ਇਸ ਇਲਾਕੇ ਵਿੱਚ ਪੁੱਜੇ ਇਹ ਇਲਾਕਾ ਵਿਧਾਨ ਸਭਾ ਹਲਕਾ ਦਾਖਾ ਤੋਂ ਮਨਪ੍ਰੀਤ ਸਿੰਘ ਇਆਲੀ ਜਿਹੇ ਨੌਜਵਾਨ ਅਕਾਲੀ ਆਗੂ ਦਾ ਹੈ। ਮਨਪ੍ਰੀਤ ਸਿੰਘ ਇਆਲੀ ਇਸ ਵੇਲੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਵਿੱਚ ਪ੍ਰਮੁੱਖ ਹਨ ਜੋ ਇਹ ਕਹਿ ਰਹੇ ਹਨ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਸਬੰਧੀ ਜੋ ਹੁਕਮ ਹੋਇਆ ਸੀ ਅਸੀਂ ਉਹ ਹੁਕਮ ਉੱਤੇ ਹੀ ਕੰਮ ਕਰ ਰਹੇ ਹਾਂ ਤੇ ਇਹੀ ਵਜਹਾ ਹੈ ਕਿ ਸੁਖਬੀਰ ਬਾਦਲ ਦਾ ਮਨਪ੍ਰੀਤ ਇਆਲੀ ਦੇ ਨਾਲ ਹੁਣ ਕਾਫੀ ਹੱਦ ਤੱਕ ਮਨ ਮੁਟਾਓ ਹੋ ਗਿਆ ਹੈ। ਅੱਜ ਇਸ ਗੱਲ ਉੱਤੇ ਮੋਹਰ ਸੁਖਬੀਰ ਬਾਦਲ ਨੇ ਖੁਦ ਹੀ ਲਾਈ ਜਦੋਂ ਮਨਪ੍ਰੀਤ ਇਆਲੀ ਬਾਰੇ ਉਸ ਦੇ ਘਰ ਭਾਵ ਹਲਕੇ ਵਿੱਚ ਗੱਲਬਾਤ ਕਰਦਿਆਂ ਇਹ ਕਹਿ ਦਿੱਤਾ ਕਿ ਮਨਪ੍ਰੀਤ ਇਆਲੀ ਤਾਂ ਅਕਾਲੀ ਦਲ ਦਾ ਗਦਾਰ ਹੈ ਹੁਣ ਇਹੋ ਜਿਹੇ ਗਦਾਰ ਨੂੰ ਮੁੜ ਪਾਰਟੀ ਵਿੱਚ ਸ਼ਾਮਿਲ ਨਹੀਂ ਕਰਾਂਗੇ। ਇਹ ਗੱਲ ਸੁਖਬੀਰ ਸਿੰਘ ਬਾਦਲ ਨੇ ਬੇਸ਼ੱਕ ਉਥੇ ਕੁਝ ਕੁ ਇਕੱਠੇ ਹੋਏ ਆਪਣੇ ਚਾਪਲੂਸਾਂ ਅੱਗੇ ਤਾਂ ਕਰ ਦਿੱਤੀ ਪਰ ਇਸ ਗੱਲ ਦੇ ਮਾਅਨੇ ਕਿੱਡੀ ਦੂਰ ਤੱਕ ਜਾਣੇ ਹਨ ਇਹ ਸੁਖਬੀਰ ਬਾਦਲ ਨੇ ਬਿਲਕੁਲ ਵੀ ਨਹੀਂ ਸੋਚਿਆ। ਇਸ ਮੌਕੇ ਉੱਤੇ ਉਹਨਾਂ ਨੇ ਜੋ ਬਿਆਨ ਜਾਰੀ ਕੀਤਾ ਹੈ ਉਹ ਬਿਆਨ ਵੀ ਚਰਚਾ ਵਿੱਚ ਹੈ। ਮਨਪ੍ਰੀਤ ਇਆਲੀ ਬਾਰੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਜੋ ਜਾਇਦਾਦਾਂ ਫਾਰਮ ਹਾਊਸ ਮਹਿਲ ਮਨਾਰੇ ਕੋਠੀਆਂ ਆਦ ਬਣੀਆਂ ਹਨ ਇਹ ਮੈਂ ਬਾਈਪਾਸ ਲੁਧਿਆਣਾ ਵਿੱਚ ਕੱਢਿਆ ਤੇ ਸਭ ਕੁਝ ਉਸ ਤੋਂ ਮਨਪ੍ਰੀਤ ਇਆਲੀ ਨੂੰ ਬਣਾ ਕੇ ਦਿੱਤਾ ਹੈ। ਇਹ ਗੈਰ ਜਿੰਮੇਵਾਰੀ ਵਾਲਾ ਬਿਆਨ ਸੁਖਬੀਰ ਬਾਦਲ ਨੂੰ ਆਪਣੇ ਆਪ ਹੀ ਫਸਾਇਆ ਆ ਹੈ ਤੇ ਨੀਵਾਂ ਵੀ ਦਿਖਾ ਰਿਹਾ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਇਸ ਬਿਆਨ ਦੇ ਕਾਰਨ ਵੀ ਤੰਜ਼ ਕਸਣੇ ਸ਼ੁਰੂ ਕਰ ਦਿੱਤੇ ਹਨ। ਸੁਖਬੀਰ ਬਹਾਦਰ ਵੱਲੋਂ ਮਨਪ੍ਰੀਤ ਇਆਲੀ ਬਾਰੇ ਜੋ ਕੁਝ ਕਿਹਾ ਗਿਆ ਹੈ ਇਸ ਸਬੰਧੀ ਮਨਪ੍ਰੀਤ ਸਿੰਘ ਆਲੀ ਨੇ ਕਿਹਾ ਕਿ ਸਾਰੇ ਸਿੱਖਾਂ ਨੂੰ ਪਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਭਗੋੜੇ ਕੌਣ ਹਨ ਤੇ ਪੰਜਾਬ ਨਾਲ ਗਦਾਰੀਆਂ ਕਰਨ ਵਾਲੇ ਕੌਣ ਹਨ ਇਹਨਾਂ ਕਾਰਨ ਹੀ ਅਕਾਲੀ ਦਲ ਤਿੰਨ ਸੀਟਾਂ ਉੱਤੇ ਸੀਮਤ ਰਹਿ ਗਿਆ ਤੇ ਇਸ ਵੇਲੇ ਪੰਜਾਬ ਵਿੱਚੋਂ ਇੱਕੋ ਇੱਕ ਮੈਂਬਰ ਪਾਰਲੀਮੈਂਟ ਸੁਖਬੀਰ ਬਾਦਲ ਦੀ ਸਿਰਫ ਪਤਨੀ ਹੀ ਹੈ। ਇਹਨਾਂ ਦੀਆਂ ਗਲਤੀਆਂ ਦਾ ਖਮਿਆਜ਼ਾ ਸਮੁੱਚੇ ਪੰਜਾਬ ਦੇ ਲੋਕ ਭੁਗਤ ਰਹੇ ਹਨ। ਮੌਜੂਦਾ ਸਮੇਂ ਅਕਾਲੀ ਦਲ ਦੀ ਜੋ ਸਥਿਤੀ ਹੈ ਉਸ ਤੋਂ ਸਭ ਭਲੀ ਭਾਂਤ ਸਾਰੇ ਜਾਣੂ ਹਨ। ਸਾਰੇ ਲੋਕ ਇਹ ਕਹਿ ਰਹੇ ਹਨ ਕਿ ਜੇ ਅਕਾਲੀ ਦਲ ਨੂੰ ਮੁੜ ਜੀਵਿਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪਸੀ ਏਕਤਾ ਜਰੂਰੀ ਹੈ। ਪਰ ਅੱਜ ਸੁਖਬੀਰ ਬਾਦਲ ਨੇ ਮਨਪ੍ਰੀਤ ਆਲੀ ਬਾਰੇ ਉਸ ਦੇ ਘਰ ਵਿੱਚ ਜੋ ਗੱਲਾਂ ਕਹੀਆਂ ਹਨ ਹੁਣ ਇਹ ਗੱਲਾਂ ਕਰਨ ਦਾ ਸਮਾਂ ਨਹੀਂ ਇਹ ਸਮਾਂ ਤਾਂ ਆਪਣੇ ਰੁੱਸੇ ਹੋਇਆਂ ਨੂੰ ਮੁੜ ਗਲੇ ਲਾਉਣ ਦਾ ਹੈ ਸ਼ਾਇਦ ਸੁਖਬੀਰ ਸਿੰਘ ਬਾਦਲ ਅਜਿਹੀਆਂ ਗੱਲਾਂ ਕਾਰਨ ਨਵੀਆਂ ਤੋਂ ਨਵੀਆਂ ਗਲਤੀਆਂ ਕਰ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



