ਭਾਈ ਰਣਜੀਤ ਸਿੰਘ ਸਿੱਖੀ ਦੇ ਪ੍ਰਚਾਰ ਦੀ ਮੁੜ ਸ਼ੁਰੂਆਤ ਕਰਨ- ਜਥੇਦਾਰ ਕੁਲਦੀਪ ਸਿੰਘ
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੰਜ ਸਿੰਘ ਸਾਹਿਬਾਨਾਂ ਦੀ ਵਿਸ਼ੇਸ਼ ਪਵਿੱਤਰਤਾ ਹੋਈ ਜਿਸ ਵਿੱਚ ਪਿਛਲੇ ਸਮੇਂ ਵਿੱਚ ਸਿੱਖ ਪ੍ਰਚਾਰਕਾਂ, ਜਥੇਦਾਰਾਂ ਵੱਲੋਂ ਜੋ ਗਲਤੀਆਂ ਕੀਤੀਆਂ ਹੋਈਆਂ ਹਨ ਉਹਨਾਂ ਨੂੰ ਸੁਧਾਰਨ ਦੇ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਿੱਖ ਪ੍ਰਚਾਰਕਾਂ ਤੇ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਬੁਲਾਇਆ ਗਿਆ ਤਾਂ ਕਿ ਪਿਛਲੇ ਮਨ ਮਿਟਾਓ ਜਾਂ ਜਾਣੇ ਅਣਜਾਣੇ ਵਿੱਚ ਜੋ ਕੁਝ ਹੋਇਆ ਹੈ ਉਸ ਉਪਰ ਵਿਚਾਰ ਚਰਚਾ ਕਰਕੇ ਉਸਨੂੰ ਰੱਦ ਕੀਤਾ ਜਾਵੇ ਤੇ ਸਾਰੇ ਇੱਕ ਲੋਕ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ। ਇਹਨਾਂ ਵਿੱਚੋਂ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਵੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੇ ਸਨਮੁੱਖ ਹਾਜ਼ਰ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਪਰੋਂ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਸੰਬੋਧਨ ਹੁੰਦਿਆਂ ਗੱਲ ਬਾਤ ਸ਼ੁਰੂ ਕੀਤੀ ਜਥੇਦਾਰ ਨੇ ਭਾਈ ਰਣਜੀਤ ਸਿੰਘ ਨੂੰ ਸੰਬੋਧਨ ਹੁੰਦਿਆਂ ਕਿਹਾ ਪਿਛਲੇ ਸਮੇਂ ਦੇ ਵਿੱਚ ਆਪ ਵੱਲੋਂ ਜੋ ਵੀ ਕੋਈ ਗਲਤੀ ਹੋਈ ਹੈ ਅੱਜ ਉਸ ਨੂੰ ਬਖਸਾਇਆ ਜਾਵੇ ਤੇ ਅੱਗੇ ਤੋਂ ਆਪ ਸਾਰੀ ਸੰਗਤ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸਿੱਖੀ ਦਾ ਪ੍ਰਚਾਰ ਪੂਰੇ ਜੋਰ ਸ਼ੋਰ ਦੇ ਨਾਲ ਕਰੋ। ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਨੇ ਇਸਦਾ ਜਵਾਬ ਦਿੰਦਿਆਂ ਹੋਈਆਂ ਭੁੱਲਾਂ ਨੂੰ ਬਖਸਾਉਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਪਾਲਣਾ ਕਰਦਾ ਹਾਂ ਇਸ ਤੋਂ ਬਾਅਦ ਜੱਥੇਦਾਰਾਂ ਨੇ ਅਦਬ ਸਤਿਕਾਰ ਸਾਹਿਤ ਰਣਜੀਤ ਸਿੰਘ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਕੜਾਹ ਪ੍ਰਸ਼ਾਦ ਦੀ ਸੇਵਾ ਕਰਨ ਲਈ ਕਿਹਾ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਜੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਉਣ ਤੋਂ ਬਾਅਦ ਸੰਗਤਾਂ ਤੇ ਸਨਮੁਖ ਹੁੰਦਿਆ ਕਿਹਾ ਕਿ ਅੱਜ ਜੋ ਸਮਾਂ ਹੈ ਉਹ ਸਾਰਿਆਂ ਲਈ ਭਿਆਨਕ ਹੈ ਕਿਉਂਕਿ ਸਿੱਖੀ ਦੇ ਉੱਪਰ ਅਨੇਕਾਂ ਪਾਸਿਆਂ ਤੋਂ ਹਮਲੇ ਹੋ ਰਹੇ ਹਨ। ਪੰਜਾਬ ਵਿੱਚ ਧਾਰਮਿਕ ਪਰਿਵਰਤਨ ਦਾ ਮਸਲਾ ਵੀ ਬਹੁਤ ਵੱਡਾ ਮਸਲਾ ਹੈ।ਇਸ ਲਈ ਆਓ ਸਾਰੇ ਰਲ ਮਿਲ ਕੇ ਸਿੱਖੀ ਦੇ ਪ੍ਰਚਾਰ ਵਿੱਚ ਸ਼ਾਮਿਲ ਹੋ ਕੇ ਸਿੱਖੇ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ। ਅੱਜ ਜਿਉਂ ਹੀ ਭਾਈ ਰਣਜੀਤ ਸਿੰਘ ਜੀ ਦੀ ਅਕਾਲ ਤਖਤ ਸਾਹਿਬ ਉੱਪਰ ਹੋਈ ਗੱਲਬਾਤ ਸੰਗਤਾਂ ਨੇ ਦੇਖੀ ਤਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੇ ਖੁਸ਼ੀ ਮਨਾਉਂਦੇ ਹੋਏ ਕਿਹਾ ਕਿ ਭਾਈ ਰਣਜੀਤ ਸਿੰਘ ਗੁਰੂ ਘਰ ਦੇ ਅਣਥੱਕ ਸੇਵਾਦਾਰ ਹਨ ਜਿਨਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਤੇ ਅਨੇਕਾਂ ਲੋਕਾਂ ਨੂੰ ਗੁਰੂ ਵਾਲੇ ਬਣਾ ਕੇ ਅੰਮ੍ਰਿਤ ਛਕਾਇਆ। ਜਿਹੜਾ ਪ੍ਰਚਾਰ ਕੁਝ ਕਾਰਨਾਂ ਕਰਕੇ ਰੁਕ ਹੋਇਆ ਸੀ ਉਹ ਭਾਈ ਰਣਜੀਤ ਸਿੰਘ ਮੁੜ ਚਾਲੂ ਕਰਨ ਤੇ ਸਿੱਖੀ ਦੀ ਚੜ੍ਹਦੀ ਕਲਾ ਹੋਵੇਗੀ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



