HOME ਪੰਜਾਬ ਵਿੱਚ ਹੜ੍ਹ ਦੌਰਾਨ ਮਾਨਵਤਾ ਦੀ ਜਿੱਤ

ਪੰਜਾਬ ਵਿੱਚ ਹੜ੍ਹ ਦੌਰਾਨ ਮਾਨਵਤਾ ਦੀ ਜਿੱਤ

(ਕੁਦਰਤ ਦੀ ਤਾਕਤ ਦੇ ਸਾਹਮਣੇ ਪੰਜਾਬੀ ਭਾਈਚਾਰੇ ਦਾ ਸਹਿਯੋਗ)
ਪਵਨ ਕੁਮਾਰ ਅੱਤਰੀ

 (ਸਮਾਜ ਵੀਕਲੀ)   ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਰ ਸਾਲ ਹੜ੍ਹ ਜਾਂ ਜਿਆਦਾ ਮੀਂਹ ਪੈਣ ਨਾਲ ਨੁਕਸਾਨ ਹੁੰਦਾ ਹੈ, ਪਰ ਇਸ ਸਾਲ (2025) ਮੀਂਹ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੈ। ਖੇਤਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ ਅਤੇ ਕਈ ਲੋਕਾਂ ਦੇ ਘਰ ਵੀ ਟੁੱਟ-ਫੁੱਟ ਗਏ ਹਨ। ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰ ਗਈ ਹੈ ਅਤੇ ਉਹ ਆਪਣੀ ਭਵਿੱਖ ਦੀ ਚਿੰਤਾ ਕਰ ਰਹੇ ਹਨ। ਇਹ ਸਾਰਾ ਦ੍ਰਿਸ਼ ਦੇਖ ਕੇ ਲੱਗਦਾ ਹੈ ਕਿ ਕੁਦਰਤ ਸਾਡੇ ਨਾਲ ਨਰਾਜ਼ ਹੈ ਜਾਂ ਉਹ ਕੋਈ ਪੁਰਾਣਾ ਬਦਲਾ ਲੈ ਰਹੀ ਹੈ। ਲੋਕ ਆਪਣੀ ਮਿਹਨਤ ਦੀ ਖੇਤੀ ਅਤੇ ਘਰ ਦੀ ਖ਼ਸਤਾ ਹਾਲਤ ਦੇਖ ਕੇ ਬਹੁਤ ਦੁਖੀ ਹੋ ਰਹੇ ਹਨ। ਇਸ ਤਰ੍ਹਾਂ ਦੇ ਮੌਸਮੀ ਹਾਦਸੇ ਸਾਨੂੰ ਯਾਦ ਦਿਵਾਉਂਦੇ ਹਨ ਕਿ ਕੁਦਰਤ ਦੀ ਤਾਕਤ ਦੇ ਸਾਹਮਣੇ ਇਨਸਾਨ ਕਿੰਨਾ ਛੋਟਾ ਅਤੇ ਨਾਜ਼ੁਕ ਹੈ। ਪਰ ਇਸ ਕਠਿਨ ਸਮੇਂ ਵਿੱਚ, ਜਿੱਥੇ ਕੁਦਰਤ ਨੇ ਇਨਸਾਨੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੱਤਾ, ਉੱਥੇ ਹੀ ਪੰਜਾਬੀ ਭਾਈਚਾਰੇ ਨੇ ਮਾਨਵਤਾ ਅਤੇ ਸਹਿਯੋਗ ਦਾ ਅਦਭੁਤ ਉਦਾਹਰਣ ਪੇਸ਼ ਕੀਤਾ।

ਹੜ੍ਹ ਦੌਰਾਨ ਪੰਜਾਬੀਆਂ ਨੇ ਜੋ ਮਾਨਵਤਾ ਅਤੇ ਸਹਿਯੋਗ ਦਿਖਾਇਆ, ਉਹ ਬੇਹੱਦ ਕਾਬਿਲ-ਏ-ਤਾਰੀਫ ਹੈ। ਦੋਸਤ, ਪਰਿਵਾਰ, ਸਹਿਯੋਗੀ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਮਿਲ ਕੇ ਹੜ੍ਹ ਪੀੜਿਤਾਂ ਦੀ ਮਦਦ ਕੀਤੀ। ਸਿਰਫ਼ ਲੋਕ ਹੀ ਨਹੀਂ, ਸਗੋਂ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੀ ਹੜ੍ਹ ਨਾਲ ਪੀੜਤ ਲੋਕਾਂ ਨੂੰ ਸਹਾਰਾ ਦੇਣ ਲਈ ਅੱਗੇ ਆਈਆਂ। ਫਸਲਾਂ ਦੀ ਬਰਬਾਦੀ, ਘਰਾਂ ਦੇ ਨੁਕਸਾਨ ਅਤੇ ਜ਼ਿੰਦਗੀ ਦੇ ਖ਼ਤਰੇ ਵਾਲੇ ਹਾਲਾਤਾਂ ਵਿੱਚ ਇਹ ਸਹਿਯੋਗ ਬੇਮਿਸਾਲ ਸੀ ਅਤੇ ਇਸਨੇ ਸਾਬਿਤ ਕੀਤਾ ਕਿ ਮਾਨਵਤਾ ਅਜੇ ਵੀ ਜੀਵੰਤ ਹੈ।
ਇਸ ਦੌਰਾਨ ਬਹੁਤ ਸਾਰੇ ਪੰਜਾਬੀ ਗਾਇਕਾਂ ਅਤੇ ਧਾਰਮਿਕ ਸੰਸਥਾਵਾਂ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਆਪਣਾ ਯੋਗਦਾਨ ਦਿੱਤਾ। ਪੰਜਾਬੀ ਭਾਈਚਾਰੇ ਨੇ ਇਹ ਸਾਬਿਤ ਕਰ ਦਿੱਤਾ ਕਿ ਸੱਚੀ ਸੇਵਾ ਅਤੇ ਮਾਨਵਤਾ ਹੀ ਸਭ ਤੋਂ ਵੱਡੀ ਤਾਕਤ ਹੈ। ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਪੰਜਾਬੀ, ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਜਿੱਥੇ ਮਦਦ ਦੀ ਲੋੜ ਹੁੰਦੀ ਹੈ, ਪਹਿਲਾਂ ਪਹੁੰਚਦੇ ਹਨ ਅਤੇ ਸੰਕਟਮੋਚਨ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਇਹ ਸਾਰੇ ਯਤਨ ਸਾਨੂੰ ਯਾਦ ਦਿਲਾਉਂਦੇ ਹਨ ਕਿ ਬੇਸਹਾਰਾ ਲੋਕਾਂ ਦੀ ਸਹਾਇਤਾ ਕਰਨ ਵਿੱਚ ਸਾਡੀ ਸਮਾਜਿਕ ਜ਼ਿੰਮੇਵਾਰੀ ਕਿੰਨੀ ਮਹੱਤਵਪੂਰਨ ਹੈ।
ਪਵਨ ਕੁਮਾਰ ਅੱਤਰੀ
ਕਪੂਰਥਲਾ (ਪੰਜਾਬ)
Mob. 8427791277
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article”ਮਨ ਵਿੱਚ ਵਿਦੇਸ਼”———
Next articleਬਾਲ ਕਵਿਤਾ:: ਹਰਪ੍ਰੀਤ ਪੱਤੋ