ਵੋਟਾਂ ਲਈ ਹੱਥਕੰਡੇ

ਬਰਜਿੰਦਰ ਕੌਰ ਬਿਸਰਾਓ.

(ਸਮਾਜ ਵੀਕਲੀ)

ਵੱਡੇ ਨੇਤਾ ਨੇ ਮੈਦਾਨ ਚ ਆ ਰਹੇ,
ਵੋਟਰਾਂ ਨੂੰ ਦੇਖੋ ਕਿਵੇਂ ਨੇ ਰਿਝਾ ਰਹੇ।
ਘਰ ਘਰ ਜਾ ਜਾ ਕੇ ਸਮਝਾ ਰਹੇ,
ਸਭ ਦੇ ਦਿਮਾਗ਼ ਨੂੰ ਚੂਨਾ ਲਾ ਰਹੇ।
ਭੋਲੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੇ,
ਵੋਟਾਂ ਵੋਟਾਂ ਦੀ ਕਾਵਾਂ ਰੌਲੀ ਪਾ ਰਹੇ।

ਵੱਡੇ ਨੇਤਾ ਨੇ ਮੈਦਾਨ ਚ ਆ ਰਹੇ ,
ਵੋਟਰਾਂ ਨੂੰ ਦੇਖੋ ਕਿਵੇਂ ਨੇ ਰਿਝਾ ਰਹੇ।
ਆਪਣੇ ਆਪਣੇ ਜੌਹਰ ਦਿਖਾ ਰਹੇ,
ਕਿਤੇ ਰੈਲੀਆਂ ਤੇ ਗਾਣੇ ਸੁਣਾ ਰਹੇ।
ਕੋਈ ਭੰਗੜੇ ਪਾ ਪਾ ਕੇ ਦਿਖਾ ਰਹੇ,
ਕਿਤੇ ਤਾਸ਼ ਦੀ ਬਾਜ਼ੀ ਵੀ ਲਾ ਰਹੇ।

ਵੱਡੇ ਨੇਤਾ ਨੇ ਮੈਦਾਨ ਚ ਆ ਰਹੇ,
ਵੋਟਰਾਂ ਨੂੰ ਦੇਖੋ ਕਿਵੇਂ ਨੇ ਰਿਝਾ ਰਹੇ।
ਕਿਤੇ ਖੇਡਾਂ ਨੇ ਖੇਡ ਖੇਡ ਦਿਖਾ ਰਹੇ,
ਗਰੀਬਾਂ ਦੇ ਘਰ ਖਾਣੇ ਨੇ ਖਾ ਰਹੇ।
ਦੂਸ਼ਣਬਾਜ਼ੀਆਂ ਵੀ ਖੂਬ ਨੇ ਲਾ ਰਹੇ,
ਨਵੇਂ ਨਵੇਂ ਹੱਥਕੰਡੇ ਉਹ ਅਪਣਾ ਰਹੇ।

ਬਰਜਿੰਦਰ ਕੌਰ ਬਿਸਰਾਓ…
9988901324

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਾਲੂ ਵਿੱਤੀ ਸਾਲ ਲਈ ਮਾਰਚ ’ਚ ਤੈਅ ਕੀਤੀ ਜਾਵੇਗੀ ਈਪੀਐੱਫ ’ਤੇ ਵਿਆਜ ਦਰ
Next articleਭਾਜਪਾ ਵੱਲੋਂ ਪੰਜਾਬ ਲਈ ਸੰਕਲਪ ਪੱਤਰ ਜਾਰੀ