ਮਨਦੀਪ ਸਿੱਧੂ ਸਹਿਜ ਦਾ ਪਲੇਠਾ ਕਾਵਿ ਸੰਗ੍ਰਹਿ ਧੀਆਂ ਦੀ ਦਾਸਤਾਨ ਲੋਕ ਅਰਪਣ

ਜਲੰਧਰ (ਸਮਾਜ ਵੀਕਲੀ)   (ਰਮੇਸ਼ਵਰ ਸਿੰਘ) ਵਿਸ਼ਵ ਪੰਜਾਬੀ ਸਾਹਿਤ ਸਭਾ ਕਨੇਡਾ ਵੱਲੋਂ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ) ਦੇ ਸਹਿਯੋਗ ਨਾਲ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਇੱਕ ਸ਼ਾਨਦਾਰ ਤੇ ਪ੍ਰਭਾਵਸ਼ੀਲ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ । ਜਿਸ ਵਿੱਚ ਮਨਦੀਪ ਸਿੱਧੂ ਸਹਿਜ ਦਾ ਪਲੇਠਾ ਕਾਵਿ ਸੰਗ੍ਰਹਿ “ਧੀਆਂ ਦੀ ਦਾਸਤਾਨ ” ਲੋਕ ਅਰਪਣ ਕੀਤਾ ਗਿਆ ਤੇ ਮਨਦੀਪ ਸਿੱਧੂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਜਿਸ ਵਿੱਚ ਵਿਸਵ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ  ਕਨੇਡਾ ਤੋਂ ਉਚੇਚੇ ਤੌਰ ਤੇ  ਪਹੁੰਚੇ ਅਤੇ ਪ੍ਰਧਾਨਗੀ ਮੰਡਲ ਵਿੱਚ ਪ੍ਰੋ: ਸੰਧੂ ਵਰਿਆਣਵੀ( ਜਰਨਲ ਸਕੱਤਰ  ਕੇਂਦਰੀ  ਪੰਜਾਬੀ  ਲੇਖਕ ਸਭਾ  ਸੇਖੋਂ) ਡਾ : ਬਲਦੇਵ ਸਿੰਘ ( ਸਾਬਕਾ  ਨਿਰਦੇਸ਼ਕ  ਨੈਸ਼ਨਲ  ਬੁੱਕ  ਟਰੱਸਟ  ਇੰਡੀਆ), ਡਾ ਕੰਵਲ ਭੱਲਾ ਪ੍ਰਧਾਨ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਅਤੇ ਲੋਕ ਸ਼ਾਇਰ ਸੰਤ ਰਾਮ ਉਦਾਸੀ  ਦੀ ਸਪੁੱਤਰੀ ਡਾ: ਇਕਬਾਲ ਕੌਰ ਉਦਾਸੀ  ਅਤੇ ਹਰਬੰਸ  ਸਿੰਘ  ਅਕਸ ਦੇ ਨਾਲ ਬਿਰਾਜਮਾਨ ਹੋਏ। ਇਸ ਮੌਕੇ  ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਸਾਇਰ ਜਗਦੀਸ਼  ਰਾਣਾ  ਨੂੰ  ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਐਵਾਰਡ  2024 ਜਿਸ ਵਿੱਚ 11 ਹਜਾਰ  ਨਕਦ ਰਾਸ਼ੀ ਸ਼ਾਨਦਾਰ ਲੋਈ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਮਨਦੀਪ ਸਿੱਧੂ ਨੇ ਕਿਹਾ ਮੇਰੀ ਪਹਿਲੀ ਕਿਤਾਬ ਧੀਆਂ ਦੀ ਦਾਸਤਾਨ ਵਿੱਚ ਔਰਤ ਦੇ ਉਪਰ ਹੋ ਰਹੇ ਤਸ਼ੱਦਦ ਨੂੰ ਔਰਤ ਦੇ ਹੱਕਾਂ ਨੂੰ  ਬਿਆਨ ਕਰਦੀ ਕਿਤਾਬ ਹੈ। ਵਿਸ਼ਵ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਬਲਵੀਰ ਰਾਏਕੋਟ ਨੇ ਇਸ ਤੇ ਪਰਚਾ ਪੜ੍ਹਿਆ । ਇਸ ਮੌਕੇ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਦੇ ਪ੍ਰਧਾਨ ਡਾ: ਕੰਵਲ ਭੱਲਾ ਸਵਿੰਦਰ  ਸੰਧੂ ਦੁਆਰਾ  ਵਿਸ਼ਵ ਪੰਜਾਬੀ  ਸਭਾ ਦੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ, ਭਾਰਤ ਦੇ ਪ੍ਰਧਾਨ ਲੈਕ, ਬਲਵੀਰ ਕੌਰ  ਰਾਏਕੋਟੀ ਦਾ ਵੀ ਸਨਮਾਨ ਕੀਤਾ ਗਿਆ । ਵਿਸ਼ਵ ਪੰਜਾਬੀ ਸਾਹਿਤ ਸਭਾ ਕਨੇਡਾ ਵੱਲੋਂ ਪ੍ਰੋ : ਸੰਧੂ  ਵਰਿਆਣਵੀ ਡਾ: ਬਲਦੇਵ ਸਿੰਘ  ਬੱਦਨ, ਡਾ, ਕੰਵਲ ਭੱਲਾ, ਮਨਜੀਤ ਕੌਰ ਮੀਸ਼ਾ, ਡਾ: ਇਕਬਾਲ ਕੌਰ ਉਦਾਸੀ ਨੂੰ ਕਿਤਾਬਾਂ ਦੇ ਕੇ ਸਨਮਾਨ ਕੀਤਾ ਗਿਆ । ਇਸ ਉਪਰੰਤ ਮਰਹੂਮ ਉਸਤਾਦ ਸ਼ਾਇਰ ਹਰਜਿੰਦਰ ਬੱਲ ਦੀ ਯਾਦ ਵਿੱਚ ਕਵੀ ਦਰਬਾਰ ਕਰਵਾਇਆ ਗਿਆ । ਜਿਸ ਵਿੱਚ ਹਰਦਿਆਲ ਸਿੰਘ ਹੁਸ਼ਿਆਰਪੁਰੀ, ਗੁਰਦੀਪ ਸਿੰਘ ਸੈਣੀ, ਜਰਨੈਲ ਸਾਖੀ, ਸਵਿੰਦਰ ਸੰਧੂ, ਮਨਦੀਪ ਸਿੱਧੂ ਸਹਿਜ , ਜਸਵੀਰ ਬਟੂਹਾ, ਸੁਰਜੀਤ ਕੌਰ, ਗੁਰਲਾਲ ਸਿੱਧੂ, ਸੁਰਜੀਤ ਸਾਜਨ, ਸੰਤ ਸੰਧੂ,ਸੁਦੇਸ਼ ਕਲਿਆਣ, ਸੋਹਣ ਸਹਿਜਲ, ਸੁਖਦੇਵ ਗੰਢਵਾ, ਨਵਤੇਜ ਗੜ੍ਹਦੀਵਾਲਾ , ਕੇ ਸਾਧੂ ਸਿੰਘ, ਸੁਖਦੇਵ ਭੱਟੀ, ਚਰਨਜੀਤ ਸਮਾਲਸਰ, ਅਵਤਾਰ ਸਮਾਲਸਰ,ਹਰਜਿੰਦਰ ਜਿੰਦੀ, ਦਿਲਬਹਾਰ ਸ਼ੌਕਤ, ਬਲਵਿੰਦਰ ਦਿਲਦਾਰ, ਆਸ਼ੀ ਈਸਾਪੁਰੀ, ਸੰਦੀਪ ਚੀਮਾ, ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ । ਉੱਥੇ ਹੀ ਮੰਗਲ ਸਿੰਘ ਕੰਗ, ਮੇਹਰ ਮਾਲਿਕ, ਡਾ: ਸੁੱਚਾ ਸਿੰਘ ਗਿੱਲ  ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ  ਵਿਸ਼ੇਸ਼ ਤੌਰ ਤੇ ਜਗਦੀਸ਼ ਡਾਲੀਆਂ, ਰੋਹਿਤ ਸਿੱਧੂ, ਗੀਤਕਾਰ ਐੱਸ, ਐੱਸ  ਸੰਧੂ, ਵਰਿੰਦਰ ਸਿੰਘ ਵਿਰਦੀ ਆਦਿ ਮੌਕੇ  ਤੇ ਵੀ ਹਾਜ਼ਿਰ ਸਨ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਛੀਨਾ ਰੇਲ ਵਾਲਾ..
Next articleਟਰਾਂਸਪੋਰਟ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਸ: ਲਾਭ ਸਿੰਘ ਚਾਹਿਲ ਦੇ ਨਮਿੱਤ ਅੰਤਿਮ ਅਰਦਾਸ 8 ਦਸੰਬਰ ਨੂੰ ਪਿੰਡ ਪੜੋਲ ਵਿਖੇ ।