ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਗ੍ਰਾਮੀਣ ਬੈੰਕ ਕਾਠਗੜ੍ਹ ਦੇ ਮੈਨੇਜਰ ਦੀਪਕ ਕਸਾਣਾ ਨੂੰ ਉਹਨਾਂ ਦੀ ਬਦਲੀ ਹੋ ਜਾਣ ‘ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਇਲਾਕੇ ਦੀਆਂ ਉੱਘੀਆਂ ਸਖਸ਼ੀਅਤਾਂ ਵਲੋਂ ਮੈਨੇਜਰ ਦੀਪਕ ਕਸਾਣਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਬਲ ਸਿੰਘ ਚੇਚੀ ਰਿਟਾ: ਏ ਐੱਸ ਆਈ ਵਿਜੀਲੈਂਸ, ਜਸਪਾਲ ਸਿੰਘ ਚੇਚੀ ਸੇਵਾ-ਮੁਕਤ ਰੇਂਜ ਅਫਸਰ ਅਤੇ ਮਾਸਟਰ ਰਵਿੰਦਰ ਕਸਾਣਾ ਸੂਰਾਪੁਰੀ ਨੇ ਕਿਹਾ ਕਿ ਮੈਨੇਜਰ ਦੀਪਕ ਕਸਾਣਾ ਨੇ ਆਪਣੀ ਮਿਹਨਤ ਅਤੇ ਲਗਨ ਨਾਲ਼ ਬਰਾਂਚ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ, ਉਥੇ ਇਸ ਇਲਾਕੇ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਹਨਾਂ ਦੀਪਕ ਕਸਾਣਾ ਨੂੰ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਇਸ ਮੌਕੇ ਕਮਲਜੀਤ ਚੇਚੀ ਨਿੱਘੀ, ਨੰਬਰਦਾਰ ਜਸਪਾਲ ਭਾਟੀਆ, ਹੈਪੀ ਥੋਪੀਆ, ਨਰਵਪ੍ਰੀਤ ਸਿੰਘ ਨੋਨੀ, ਨਰੇਸ਼ ਚੇਚੀ, ਅਮਨਦੀਪ ਸਿੰਘ ਚੇਚੀ ਸਮੇਤ ਅਮਨ ਕੁਮਾਰ ਸਹਾਇਕ ਮੈਨੇਜਰ, ਹਿਮਾਂਸ਼ੂ, ਪਰਵਿੰਦ ਕੁਮਾਰ, ਹੇਮੰਤ, ਸੁਰਜੀਤ ਸਿੰਘ ਦਿਆਲ, ਕਮਲਜੀਤ ਕੌਰ ਆਦਿ ਸਟਾਫ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



