HOME ਫੈਕਟਰੀ ਵਿੱਚ ਡਿਊਟੀ ਕਰਨ ਉਪਰੰਤ ਵਾਪਸ ਘਰ ਪਹੁੰਚਣ ਤੇ ਨੋਜਵਾਨ ਦੀ ਹਾਲਤ...

ਫੈਕਟਰੀ ਵਿੱਚ ਡਿਊਟੀ ਕਰਨ ਉਪਰੰਤ ਵਾਪਸ ਘਰ ਪਹੁੰਚਣ ਤੇ ਨੋਜਵਾਨ ਦੀ ਹਾਲਤ ਵਿਗੜੀ ਮਾਪਿਆਂ ਨੇ ਫੈਕਟਰੀ ਵਿੱਚ ਨੋਜਵਾਨ ਨੂੰ ਜ਼ਹਿਰੀਲੀ ਦਵਾਈ ਚੜ੍ਹਨ ਦਾ ਖਦਸ਼ਾ ਕੀਤਾ ਜ਼ਾਹਿਰ

ਨਵਾਸ਼ਹਿਰ /ਕਾਠਗੜ੍ਹ    (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਨੇੜੇ ਪਿੰਡ ਜੀਉਵਾਲ ਦੇ ਇੱਕ 22 ਸਾਲਾ ਨੌਜਵਾਨ ਦੀ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ ਜਦੋਂ ਉਹ ਫੈਕਟਰੀ ਤੋਂ ਆਪਣੀ ਡਿਊਟੀ ਖਤਮ ਕਰਕੇ ਆਪਣੇ ਘਰ ਪਹੁੰਚੀਆ ਤਾਂ ਅਚਾਨਕ ਉਸ ਨੋਜਵਾਨ ਸਿਹਤ ਵਿਗੜਨ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਸ਼ਨੀ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਜੀਉਵਾਲ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ, ਜੋ ਪਿਛਲੇ ਕਰੀਬ 6-7 ਮਹੀਨਿਆਂ ਤੋਂ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ 31 ਮਈ ਨੂੰ ਨਾਈਟ ਡਿਊਟੀ ਕਰਨ ਤੋਂ ਬਾਅਦ ਜਦੋਂ ਉਹ ਸਵੇਰੇ ਕਰੀਬ 6 ਵਜੇ ਘਰ ਪਰਤਿਆ, ਤਾਂ ਉਸ ਦੀ ਤਬੀਅਤ ਕਾਫੀ ਖਰਾਬ ਹੋ ਗਈ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਤੁਰੰਤ  ਰੋਪੜ੍ਹ ਦੇ ਨਿਜੀ ਹਸਪਤਾਲ ਲਿਜਾਕੇ ਇਲਾਜ਼ ਕਰਵਾਇਆ ਗਿਆ। ਪਰ ਮੰਗਲਵਾਰ ਸਵੇਰੇ 5:30 ਵਜੇ ਉਸ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਦੀ ਖਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਜਿਨ੍ਹਾਂ ਵਿੱਚ ਪੰਡਿਤ ਬਾਲ ਕ੍ਰਿਸ਼ਨ, ਸਾਬਕਾ ਸਰਪੰਚ ਗਿਆਨ ਸਿੰਘ ਹੈਡੋਂਬੇਟ, ਲੰਬੜਦਾਰ ਬਲਵੀਰ ਸਿੰਘ, ਸਾਬਕਾ ਸਰਪੰਚ ਸੁੱਚਾ ਸਿੰਘ, ਮਨਮੋਹਨ ਸਿੰਘ, ਮਨੋਹਰ ਲਾਲ, ਕਰਨੈਲ ਸਿੰਘ ਭੱਲਾ,  ਕਰਨ ਸਿੰਘ ਰਾਣਾ , ਰਾਮ ਸਰੂਪ ਸ਼ਰਮਾ, ਮਦਨ ਸ਼ਰਮਾ, ਸਰਪੰਚ ਬਲਵੀਰ ਸਿੰਘ ਭੰਗੂ, ਕਿਸ਼ਨਪੁਰ ਦੇ ਸਰਪੰਚ ਨਰੇਸ਼ ਸ਼ਰਮਾ, ਤਿਲਕਰਾਜ ਸਮੇਤ ਵੱਡੀ ਗਿਣਤੀ ਵਿੱਚ ਲੋਕ ਮ੍ਰਿਤਕ ਦੇ ਘਰ ਪਹੁੰਚੇ। ਮ੍ਰਿਤਕ ਸ਼ਨੀ ਕੁਮਾਰ ਦੇ ਪੀੜਤ ਮਾਪਿਆਂ ਨੇ ਇਸ ਸਬੰਧੀ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਉਂਦਿਆਂ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਨਿੱਜੀ ਫੈਕਟਰੀ ਵਿੱਚ ਉਨ੍ਹਾਂ ਦਾ ਪੁੱਤਰ ਕੰਮ ਕਰਦਾ ਸੀ, ਉੱਥੇ ਕੰਮ ਦੇ ਦੌਰਾਨ ਉਸ ਨੂੰ ਕੋਈ ਜ਼ਹਿਰੀਲੀ ਦਵਾਈ ਚੜ੍ਹ ਗਈ, ਜਿਸ ਕਾਰਨ ਉਸ ਦੀ ਹਾਲਤ ਬੇਹੱਦ ਨਾਜ਼ੁਕ ਹੋ ਗਈ ਅਤੇ ਆਖਰਕਾਰ ਮੰਗਲਵਾਰ ਸਵੇਰੇ ਉਸ ਨੇ ਦਮ ਤੋੜ ਦਿੱਤਾ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਤੇ ਪੁਲਿਸ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਬਾਰੀਕੀ ਅਤੇ ਡੂੰਘਾਈ ਨਾਲ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਜੋ ਵੀ ਇਸ ਅਣਗਹਿਲੀ ਲਈ ਜ਼ਿੰਮੇਵਾਰ ਜਾਂ ਦੋਸ਼ੀ ਪਾਇਆ ਜਾਵੇ, ਉਸ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਦੂਜੇ ਪਾਸੇ, ਜਦੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਸਥਾਨਕ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਕੇ  ਮ੍ਰਿਤਕ ਦੇ ਮਾਪਿਆਂ  ਨੂੰ ਸੌਂਪ ਦਿੱਤਾ ਜਾਵੇਗਾ ਅਤੇ ਪੁਲਿਸ ਵਲੋਂ ਪਰਿਵਾਰ ਦੇ ਬਿਆਨ ਵੀ ਕਲਮਬੰਦ ਕਰ ਲਏ ਹਨ। ਅਧਿਕਾਰੀਆਂ ਨੇ ਭਰੋਸਾ ਦਵਾਇਆ ਕਿ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜੇਕਰ ਕੋਈ ਵੀ ਵਿਅਕਤੀ ਜਾਂ ਪ੍ਰਬੰਧਕ ਦੋਸ਼ੀ ਪਾਇਆ ਗਿਆ, ਤਾਂ ਉਸ ਦੇ ਖਿਲਾਫ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ। ਜਦੋਂ ਪੱਖ ਜਾਣਨ ਲਈ ਫੈਕਟਰੀ ਦੇ ਅਧਿਕਾਰੀਆਂ ਨੂੰ ਵਾਰ ਵਾਰ ਕੀਤਾ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੈਨੇਜਰ ਦੀਪਕ ਕਸਾਣਾ ਨੂੰ ਬਦਲੀ ਹੋਣ ‘ਤੇ ਦਿੱਤੀ ਵਿਦਾਇਗੀ ਪਾਰਟੀ
Next articleਸਿਹਤ ਵਿਭਾਗ ਦਾ ਮੁੱਖ ਮਕਸਦ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਸਮਾਜ ਦੇ ਹਰ ਲੋੜਵੰਦ ਅਤੇ ਹੱਕਦਾਰ ਵਿਅਕਤੀ ਤੱਕ ਪਹੁੰਚਾਉਣਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ