HOME ਮਰਦ‌ ਔਰਤ ਦੋਵਾਂ ਤੋਂ ਬਾਹਰ

ਮਰਦ‌ ਔਰਤ ਦੋਵਾਂ ਤੋਂ ਬਾਹਰ

1
ਡਾ. ਮੇਹਰ ਮਾਣਕ 
ਡਾ. ਮੇਹਰ ਮਾਣਕ 
ਮਰਦ ਔਰਤ ਦੋਵਾਂ ਤੋਂ ਵੀ ਬਾਹਰ।
ਵਸੇ ਰੰਗ ਬਿਰੰਗਾ ਵੱਖਰਾ ਸੰਸਾਰ।
ਇੰਜ ਤੈਨੂੰ ਇਹ ਦਿਸਣਾ ਕਿੱਥੇ
ਅੱਖਾਂ ਉੱਤੋਂ ਪਰਦਾ ਲਾਹ
ਕੁਦਰਤ ਵਾਲੇ ਭੇਦ ਬੜੇ ਨੇ
ਵੇਖਣ ਲਈ ਛੱਡ ਸ਼ਰਮ ਹਯਾ।
ਕੋਈ ਤਾਂ ਵਿੱਚ ਵਿਚਾਲੇ ਟਿਕਿਆ
ਕੋਈ ਏਧਰੋਂ ਉੱਧਰ ਹੋਇਆ
ਬੜੇ ਇਸ ਦੇ ਰੰਗ ਰੂਪ ਨੇ
ਇਹ ਜੋ ਤਨ ਮਨ ਚੰਦਰਾ ਮੋਇਆ ।
ਮਾਂ ਦੇ ਢਿੱਡੋਂ ਜੰਮਣ ਵੇਲ਼ੇ
ਦੁਨੀਆਂ ਪਹਿਲਾਂ ਬੜਾ ਕੁੱਝ ਤੱਕੇ
ਜੇ ਨਾ ਨਿਕਲੇ ਮਰਦ ਜਾਂ ਔਰਤ
ਤਾਂ ਇਹ ਘਰੋਂ ਕੱਢੇ ਮਾਰ ਕੇ ਧੱਕੇ।
ਦਿਨ ਦਿਹਾੜੇ ਘਰ ਦਰ ਮਰ ਜਾਂਦੇ
ਮੁੱਕ ਜਾਂਦੀ ਸਾਕ ਸਕੀਰੀ
ਪੱਕੀਆਂ ਫ਼ਸਲਾਂ ਕੱਟ ਜਾਣਾ ਹੁੰਦੈ
ਸੁੱਕ ਜਾਂਦੀ ਨਵੀਂ ਪਨੀਰੀ।
ਬੇਦਖਲ ਕਰ, ਮੂੰਹ ਮੋੜ ਕੇ
ਆਪਣਾ ਨੱਕ ਬਚਾਉਂਦੇ ਲੋਕੀਂ
ਕੋਈ ਨਾ ਜਾਣੇ ਹਾਲ ਦਿਲ ਦਾ
ਜਿਸਦੀ ਜ਼ਿੰਦਗੀ ਜਾਂਦੀ ਸੋਕੀ।
ਤਰੱਕੀ ਵਾਲੇ ਗੋਗੇ ਗਾਉਂਦੀ
ਇਹ ਦੁਨੀਆਂ ਚੁੱਪ ਨਾ ਹੋਵੇ
ਅਕਲਾਂ ਨੂੰ ਹੱਥ ਮਾਰ ਕੇ ਦੱਸੋ
ਫੇਰ ਕੋਈ ਅੱਖ ਕਿਉਂ ਚੰਦਰੀ ਰੋਵੇ।
ਬਹੁ ਰੰਗੀ ਫੁਲਵਾੜੀ ਅੰਦਰ
ਐਵੇਂ ਨਾ ਪੱਕੀਆਂ ਲੀਕਾਂ ਖਿੱਚੋ
ਬੇਕਦਰੀ ਨੂੰ ‌ਮਾਰ‌ਕੇ ਠੋਕਰ
ਇੱਜ਼ਤ ਲੈਣਾ ਦੇਣਾ ਸਿੱਖੋ।
ਜੰਮਣ ਮਰਨ ਨਾ ਵਸ ਕਿਸੇ ਦੇ
ਫੇਰ ਕਾਹਤੋਂ ਕਰੇਂ ਦਰਾਝਾ
ਜਦ ਹਰ ਜੰਮੇ ਦਾ ਹੱਕ ਬਰਾਬਰ
ਫੇਰ ਕੋਈ ਕਿਉਂ ਰਹੇ ਜਾਏ ਵਾਂਝਾ।
Previous articleਬਹੁਤ ਡੂੰਘਾ ਹੁੰਦਾ ਹੈ ਜ਼ੁਬਾਨ ਦਾ ਡੰਗ : ਤੁਹਾਡੇ ਸ਼ਬਦਾਂ ਦੀ ਸ਼ਕਤੀ
Next articleਕਰਤਾਰ ਸਿਆਂ