(ਸਮਾਜ ਵੀਕਲੀ)
ਚੱਲ ਉੱਠ ਕਰਤਾਰ ਸਿਆਂ
ਹੁਣ ਦੇਸ਼ ਆਜ਼ਾਦ ਕਰਾਈਏ
ਗੋਰਿਆਂ ਨੇ ਅੱਤ ਚੱਕੀ
ਆਪਾਂ ਜੰਗਲ ਰਾਜ ਮਿਟਾਈਏ
ਭਾਰਤੀਆਂ ਨੂੰ ਸਮਝਣ ਕੁੱਤੇ
ਖ਼ੁਦ ਨੂੰ ਸਿਰਤਾਜ ਕਹਾਉਂਦੇ
ਸਾਡੀ ਪਤ ਉਜਾਡਣ ਜੋ
ਸਾਡੇ ਤੇ ਜ਼ੁਲਮ ਕਮਾਉਂਦੇ
ਕਰ ਦੂਰ ਹਨ੍ਹੇਰੇ ਨੂੰ
ਆਜ਼ਾਦੀ ਦੀ ਮਿਸ਼ਾਲ ਜਲਾਈਏ
ਚੱਲ ਉੱਠ ਕਰਤਾਰ ਸਿਆਂ
ਹੁਣ ਦੇਸ਼ ਆਜ਼ਾਦ ਕਰਾਈਏ
ਅੰਦਰ ਭਾਮਬੜ ਮੱਚਦਾ ਏ
ਭਾਵੇਂ ਉਮਰ ਏ ਮੇਰੀ ਛੋਟੀ
ਕੱਖੋਂ ਹੌਲੇ ਇਹ ਕਰ ਦੇਣੇ
ਚੁੱਕ ਕੇ ਭੱਜਣਗੇ ਲੰਗੋਟੀ
ਉਹਨਾਂ ਬਹਾਦਰ ਸੂਰਮਿਆਂ ਦੀ
ਬੱਲੀ ਨੂੰ ਫਿਰ ਤੋਂ ਵਾਰ ਸੁਣਾਈਏ
ਚੱਲ ਉੱਠ ਕਰਤਾਰ ਸਿਆਂ
ਹੁਣ ਦੇਸ਼ ਆਜ਼ਾਦ ਕਰਾਈਏ
ਬੱਲੀ ਈਲਵਾਲ



