ਜਲੰਧਰ (ਸਮਾਜ ਵੀਕਲੀ)- ਪੰਜਾਬ ਦੇ ਉੱਘੇ ਅੰਬੇਡਕਰਵਾਦੀਆਂ ਸ਼੍ਰੀ ਲਾਹੌਰੀ ਰਾਮ ਬਾਲੀ, ਡਾ. ਜੀ ਸੀ ਕੌਲ, ਚਰਨ ਦਾਸ ਸੰਧੂ, ਹਰਮੇਸ਼ ਜੱਸਲ, ਬਲਦੇਵ ਰਾਜ ਭਾਰਦਵਾਜ, ਡਾ. ਰਵੀ ਕਾਂਤ ਪਾਲ ਅਤੇ ਮੈਡਮ ਸੁਦੇਸ਼ ਕਲਿਆਣ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਬਣਾਉਣ ਦਾ ਲਿਆ ਗਿਆ ਫੈਸਲਾ ਇੱਕ ਇਤਿਹਾਸਕ ਯਾਦਗਾਰੀ ਫੈਸਲਾ ਹੈ। ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਦੇ ਚਿਹਰੇ ਲਈ ਰਾਹੁਲ ਗਾਂਧੀ ਦੇ ਇਸ ਐਲਾਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਅਜ਼ਾਦੀ ਦੇ 75 ਸਾਲਾਂ ਬਾਅਦ ਪਹਿਲੀ ਵਾਰ ਮਿਹਨਤਕਸ਼ਾਂ ਦੇ ਵਰਗ ਦੇ ਵਿਅਕਤੀ ਨੂੰ 2022 ਦੀ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦਾ ਚੇਹਰਾ ਐਲਾਨਿਆ ਗਿਆ ਹੈ।
ਚਰਨਜੀਤ ਸਿੰਘ ਚੰਨੀ ਉੱਚ ਸਿੱਖਿਆ ਪ੍ਰਾਪਤ, ਤਜਰਬੇਕਾਰ ਅਤੇ ਸੁਚੱਜੇ ਸਿਆਸਤਦਾਨ ਹਨ, ਇਸ ਲਈ ਉਪਰੋਕਤ ਅੰਬੇਡਕਰਵਾਦੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੀ ਟੀਮ ਨੂੰ ਸਫਲ ਬਣਾਉਣ ਦੀ ਅਪੀਲ ਕਰਦੇ ਹਨ ।
ਲਾਹੌਰੀ ਰਾਮ ਬਾਲੀ – 98723 21664
ਡਾ. ਜੀ ਸੀ ਕੌਲ – 94632 23223
ਚਰਨ ਦਾਸ ਸੰਧੂ – 94640 66955
ਹਰਮੇਸ਼ ਜੱਸਲ – 94644 83080
ਬਲਦੇਵ ਰਾਜ ਭਾਰਦਵਾਜ – 98157 01023
ਡਾ. ਰਵੀ ਕਾਂਤ ਪਾਲ – 98148 52591
ਸੁਦੇਸ਼ ਕਲਿਆਣ – 98153 65905