ਕੀ ਪਾਬੰਦੀ ਹੈ

ਜਸਪਾਲ ਜੱਸੀ

(ਸਮਾਜ ਵੀਕਲੀ)

ਚਲੋ ! ਬਾਤ,
ਤਾਰਿਆਂ ਦੀ ਪਾਈਏ,
ਕੀ ਪਾਬੰਦੀ ਹੈ।
ਲਗਦੇ ਹੱਥ,
ਚੰਨ ‘ਤੇ ਜਾ ਆਈਏ,
ਕੀ ਪਾਬੰਦੀ ਹੈ।

ਸੁਪਨਿਆਂ ‘ਤੇ,
ਅਧਿਕਾਰ ਨਹੀਂ ਹੋਇਆ,
ਅਜੇ ਦੁਸ਼ਮਣ ਦਾ।
ਚਲੋ ! ਇੱਕ,
ਸੁਪਨਾ ਲੈ ਆਈਏ,
ਕੀ ਪਾਬੰਦੀ ਹੈ।

ਮੁੜ੍ਹਕਾ ਮੇਰਾ ਹੈ,
ਜਿੱਥੇ ਚਾਹਾਂ,
ਮੈਂ ਡੋਲ੍ਹਾਂਗਾ।
ਚਲੋ ! ਮੱਥਾ,
ਪੱਥਰਾਂ ਨਾਲ ਲਾਈਏ,
ਕੀ ਪਾਬੰਦੀ ਹੈ।

ਸੇਕਦੇ ਰਹੇ ਹਾਂ ਸਿਵ੍ਹੇ,
ਤਨ ਦੀ ਠੰਡ,
ਲਾਹੁਣ ਲਈ।
ਚਲੋ ! ਸ਼ਮਸ਼ਾਨ,
ਜਾ ਆਈਏ,
ਕੀ ਪਾਬੰਦੀ ਹੈ।

(ਜਸਪਾਲ ਜੱਸੀ)
9463321125

ਖਬਰਾਂ ਸ਼ੇਅਰ ਕਰੋ ਜੀ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਨੀ ਨੂੰ ਸਫਲ ਬਣਾਓ – ਅੰਬੇਡਕਰਵਾਦੀਆਂ ਵੱਲੋਂ ਅਪੀਲ
Next articleਕਵਿਤਾ