HOME ਮਹਰੂਮ ਲੋਕ ਗਾਇਕ ਕਰਤਾਰ ਰਮਲਾ ਜੀ ਦਾ ਛੇਵਾਂ ਸੱਭਿਆਚਾਰਕ ਮੇਲਾ ਯਾਦਗਾਰੀ ਹੋ...

ਮਹਰੂਮ ਲੋਕ ਗਾਇਕ ਕਰਤਾਰ ਰਮਲਾ ਜੀ ਦਾ ਛੇਵਾਂ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ:- ਲੋਕ ਗਾਇਕ ਰਾਣਾ ਕੰਮੇਆਣਾ 

3
ਫ਼ਰੀਦਕੋਟ  (ਸਮਾਜ ਵੀਕਲੀ)   (ਸ਼ਿਵਨਾਥ) ਅੱਜ ਮਹਰੂਮ ਲੋਕ ਗਾਇਕ ਕਰਤਾਰ ਰਮਲਾ ਜੀ ਦਾ ਛੇਵਾਂ ਸੱਭਿਆਚਾਰਕ ਮੇਲਾ , ਜੋ ਕਿ ਨਵੀ ਦਾਣਾ ਮੰਡੀ ਫ਼ਰੀਦਕੋਟ ਵਿਖੇ ਯਾਦਗਾਰੀ ਹੋ ਨਿਬੜਿਆ। ਇਸ ਵਿੱਚ ਪੰਜਾਬ ਦੇ ਉੱਚਕੋਟੀ ਦੇ ਲੋਕ ਗਾਇਕਾ ਨੇ ਆਪਣੇ ਖੂਬਸੂਰਤ ਗੀਤਾਂ ਨਾਲ ਹਾਜਰੀ ਲਗਵਾਈ। ਜਿਨਾਂ ਵਿੱਚ ਪੰਜਾਬ ਦੇ ਚਰਚਿਤ ਲੋਕ ਗਾਇਕ ਤੇ ਅਦਾਕਾਰ ਜਨਾਬ ਮੁਹੰਮਦ ਸਦੀਕ ਜੀ ਤੇ ਸੁਖਜੀਤ ਕੌਰ ਦੀ ਜੋੜੀ ਨੇ ਬਾਕਮਾਲ ਖੂਬਸੂਰਤ ਗੀਤਾਂ ਨਾਲ ਕਲਾ ਪ੍ਰੇਮੀਆਂ ਦੇ ਦਿਲ ਤੇ ਵਿਲੱਖਣ ਛਾਪ ਛੱਡੀ। ਏਸੇ ਤਰਾਂ ਪੰਜਾਬੀ ਦੇ ਮਾਣਮੱਤੇ ਲੋਕ ਗਾਇਕ ਰਾਣਾ ਕੰਮੇਆਣਾ ਜੀ ਨੇ ਆਪਣੀ ਬੁਲੰਦ ਦਮਦਾਰ ਆਵਾਜ ਵਿੱਚ “ਮਿਰਜਾ” ਗਾਇਆ ਤਾਂ ਸਰੋਤਿਆ ਦੇ ਪੈਰ ਧਿਰਕਣ ਲੱਗ ਪਏ।ਏਨਾਂ ਤੋ ਇਲਾਵਾਂ ਲੋਕ ਗਾਇਕ ਹਰਿੰਦਰ ਸੰਧੂ ਤੇ ਅਮਨ ਧਾਲੀਵਾਲ, ਭਿੰਦੇ ਸਾਹ ਰਾਜੋਵਾਲੀਆਂ, ਐਸ ਕੌਰ, ਕੁਲਵਿੰਦਰ ਕੰਵਲ ਤੇ ਸਪਨਾ ਕੰਵਲ, ਮੈਡੀ ਕਾਲੜਾ, ਹਰਪ੍ਰੀਤ ਵਿੱਕੀ ਤੇ ਜਸਪ੍ਰੀਤ ਕੌਰ, ਬੀ.ਐੱਸ ਭੱਟੀ ਤੇ ਜਸਨਪ੍ਰੀਤ , ਰਾਜਾ ਮਰਖਈ ਤੇ ਦੀਪ ਕਿਰਨ, ਬਲਵਿੰਦਰ ਬੱਬੀ ਤੇ ਕੌਰ ਪੂਜਾ, ਗੁਰਤੇਜ ਜਿੰਦ , ਬਲਦੇਵ ਲਹਿਰੀ ,ਆਦਿ ਤੋ ਇਲਾਵਾ ਮੇਲੇ ਵਿਚ ਪ੍ਰਸਿੱਧ ਗੀਤਕਾਰ ਜਸਵੰਤ ਬੋਪਾਰਾਏ,ਗੀਤਕਾਰ ਜੀਤ ਕੰਮੇਅਣਾ, ਗੀਤਕਾਰ ਸੁਖਵੰਤ ਕਿੰਗਰਾ, ਲੱਕੀ ਕੰਮੇਆਣਾ, ਪ੍ਰਸਿੱਧ ਪੱਤਰਕਾਰ ਗੁਰਬਾਜ ਗਿੱਲ, ਪੱਤਰਕਾਰ ਧਰਮ ਪ੍ਰਵਾਨਾ, ਪੱਤਰਕਾਰ ਲਖਵਿੰਦਰ ਹਾਲੀ, ਪੱਤਰਕਾਰ ਰਾਜੇਸ਼ ਬਾਗੜੀ , ਪੱਤਰਕਾਰ ਗਗਨ ਰਫਤਾਰ ਨਿਊਜ਼, ਅਦਾਕਾਰ ਬੱਬੀ ਪੰਜਗਰਾਈ, ਬਾਲ ਅਦਾਕਾਰ ਨਵਜੋਤ, ਮੇਲਾ ਟੀ.ਵੀ ਤੋ ਜਗਦੇਵ ਟਹਿਣਾ ਲਾਈਵ ਟੈਲੀਕਾਸਟ ਕਰ ਰਹੇ ਸਨ। ਵਿਸੇਸ਼ ਤੌਰ ਤੇ ਮੇਲੇ ਵਿਚ ਪਹੁੰਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਜੀ ਸੰਧਵਾਂ, ਜਿਲਾ ਪ੍ਰਧਾਨ ਤੇ ਜਿਲਾ ਯੋਜਨਾ ਬੋਰਡ ਕਮੇਟੀ ਦੇ ਚੇਅਰਮੈਨ ਸ੍ਰ ਗੁਰਤੇਜ ਸਿੰਘ ਖੋਸਾ ਜੀ । ਇਸ ਸਮੇ ਮੇਲਾ ਕਮੇਟੀ ਪ੍ਰਧਾਨ ਪ੍ਰਿੰਸੀਪਲ ਜਰਨੈਲ ਸਿੰਘ ਭੋਡੀਪੁਰਾ ਜੀ ਨੇ ਸਭ ਨੂੰ ਜੀ ਆਇਆ ਕਿਹਾ । ਇਸ ਮੇਲਾ ਤੇ ਮੰਚ ਸੰਚਾਲਕ ਵਜੋ ਪੰਜਾਬ ਦੀ ਦੁਨੀਆ ਭਰ ਵਿੱਚ ਵਿਲੱਖਣ ਪਛਾਣ ਬਣਾਉਣ ਵਾਲੀ ਪ੍ਰਸਿੱਧ ਸਾਇਰਾ ਸੁਖਜੀਤ ਕੌਰ ਗਰਚਾ ਨੇ ਬਾਕਮਾਲ ਖੂਬਸੂਰਤ ਸ਼ਾਇਰੀ ਨੇ ਸਭ ਮਨ ਮੋਹ ਲਿਆ। ਕਾਲਾ ਸਾਊਂਡ ਸਿਸਟਮ ਬਹੁਤ ਵਧੀਆ ਸੀ । ਆਖਿਰ ਵਿਚ ਮੇਲੇ ਦੀ ਸਰਪ੍ਰਸਤ ਲੋਕ ਗਾਇਕਾ ਨਵਜੋਤ ਕੌਰ ਜੀ ਨੇ ਮੇਲੇ ਤੇ ਪਹੁੰਚਣ ਤੇ ਸਭ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਲੋਕ ਗਾਇਕਾ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਸਰੋਂ ਪੰਚਾਇਤੀ ਜ਼ਮੀਨ ਤੋਂ ਖੈਰ ਤੇ ਹੋਰ ਦਰੱਖਤ ਕੱਟਣ ਦਾ  ਮਾਮਲਾ ਗਰਮਾਇਆ, ਜੰਗਲਾਤ ਵਿਭਾਗ ਸੁੱਤਾ ਕੁੰਭਕਰਨ ਦੀ ਨੀਂਦ 
Next articleਸ਼ੰਕਰ ਜੰਡੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਬੀ ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਸ਼ੰਕਰ ਜੰਡੀ ਵਲੋਂ ਹਾਈਕਮਾਂਡ ਦਾ ਧੰਨਵਾਦ ਕੀਤਾ