ਲੱਕੜ ਕੱਟਣ ਨੇ ਵਾਲਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾ ਦੀਆਂ ਉਡਾਈਆਂ ਧੱਜੀਆਂ ਜੰਗਲਾਤ ਵਿਭਾਗ ਨੇ ਕੇਸ ਦੀ ਸੂਚਨਾ ਦਿੱਤੀ ਥਾਣਾ ਕਾਠਗੜ੍ਹ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਆਸਰੋਂ ਪੰਚਾਇਤ ਜਮੀਨ ਤੋਂ ਖੈਰ 42 ਅਤੇ ਹੋਰ 22 ਬੂਟੇ ਜਾਮਣ, ਖਜੂਰ , ਡੇਕ , ਨਿੰਮ ਆਦਿ ਦੇ ਕੱਟੇ ਗਏ | ਜਦਕਿ ਵਣ ਵਿਭਾਗ ਵਲੋਂ ਪਿਛਲੇ ਦਿਨੀ ਨਜਾਇਜ਼ ਕੱਟੀ ਹੋਈ ਲੱਕੜੀ ਦੇ ਮੋਛੇ ਵੀ ਬਰਾਮਦ ਕੀਤੇ ਸਨ | ਨਜਾਇਜ਼ ਤਰੀਕੇ ਨਾਲ ਬੂਟੇ ਕੱਟਣ ਵਾਲੇ 2 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ |ਸ਼ਿਕਾਇਤ ਕਰਤਾ ਜਗਤਾਰ ਸਿੰਘ ਪੁੱਤਰ ਊਧਮ ਸਿੰਘ ਨਿਵਾਸੀ ਆਸਰੋਂ ਅਤੇ ਹਰਜਿੰਦਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਆਸਰੋਂ ਦੀ ਨੂੰ 14 ਕਨਾਲ 3 ਮਰਲੇ ਜ਼ਮੀਨ ਹੈ ਜਿਸਤੇ ਪਿੰਡ ਦੇ ਸਰਪੰਚ ਅਤੇ ਦੋ ਹੋਰ ਵਿਆਕਤੀਆ ਵਲੋਂ ਨਜਾਇਜ਼ ਤੌਰ ਤੇ ਦਰੱਖਤ ਕੱਟ ਕੇ ਜਿੱਥੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ ਉੱਥੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਟਿੱਚ ਜਾਣਦਿਆਂ ਬੇਸ਼ੁਮਾਰ ਦਰੱਖਤ ਕੱਟ ਦਿੱਤੇ ਗਏ ਹਨ। ਇਨ੍ਹਾਂ ਦੇ ਨਜਾਇਜ਼ ਦਰੱਖਤਾਂ ਦੀ ਕਟਾਈ ਸਬੰਧੀ ਵਣ ਰੇਂਜ ਅਫਸਰ ਸੁਨੀਲ ਕੁਮਾਰ ਕਾਠਗੜ੍ਹ (ਫਤਹਿਪੁਰ ) ਨੂੰ ਵੀ ਸੂਚਿਤ ਕੀਤਾ ਗਿਆ | ਉਨ੍ਹਾਂ ਆਰੋਪ ਲਗਾਇਆ ਕਿ ਸਰਪੰਚ ਵੱਲੋਂ ਆਪਣੇ ਸਾਥੀਆਂ ਦੀ ਮਿਲੀਭੁਗਤ ਨਾਲ ਦਰੱਖਤਾਂ ਦੀ ਨਜਾਇਜ਼ ਕਟਾਈ ਕੀਤੀ ਜਾ ਰਹੀ ਹੈ | ਸ਼ਿਕਾਇਤ ਕਰਤਾ ਨੇ ਆਰੋਪ ਲਗਾਇਆ ਕਿ ਇਸ ਤਰ੍ਹਾਂ ਇਹ ਕਥਿਤ ਆਰੋਪੀ ਪੰਚਾਇਤੀ ਜ਼ਮੀਨ ਦੇ ਲੱਗੇ ਜੰਗਲ ਦੀ ਨਜਾਇਜ਼ ਕਟਾਈ ਕਰਕੇ ਸਰਕਾਰ ਨੂੰ ਲੱਖਾ ਰੁਪਏ ਦਾ ਚੂਨਾ ਲਗਾ ਰਹੇ ਹਨ | ਉਨ੍ਹਾਂ ਨੇ ਵਣ ਰੇਂਜ ਵਿਭਾਗ ਤੋਂ ਮੰਗ ਕੀਤੀ ਕਿ ਇਨ੍ਹਾਂ ਕਥਿਤ ਆਰੋਪੀਆ ਤੇ ਤੁਰੰਤ ਕਾਰਵਾਈ ਕਰਕੇ ਇਨ੍ਹਾਂ ਵਲੋਂ ਕੱਟੇ ਹੋਏ ਬੂਟਿਆ ਦੀ ਤੁਰੰਤ ਭਰਪਾਈ ਕਰਵਾਈ ਜਾਵੇ | ਜਦੋਂ ਇਸ ਸਬੰਧ ਵਿੱਚ ਡੀ ਐਫ ਓ ਹਰਭਜਨ ਸਿੰਘ ਗੜ੍ਹਸ਼ੰਕਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾ ਰਹੀ ਹੈ | ਜੋ ਵੀ ਆਰੋਪੀ ਪਾਇਆ ਗਿਆ ਉਸਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ |ਜਦੋਂ ਇਸ ਮਾਮਲੇ ਸਬੰਧੀ ਵਣ ਰੇਂਜ ਅਫਸਰ ਕਾਠਗੜ੍ਹ ਸੁਨੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਅੱਜ ਇਸ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਲੱਗਭਗ 60 – 65 ਦੇ ਕਰੀਬ ਮੋਛੇ ਅਸੀ ਚੁਕਵਾ ਕੇ ਆਪਣੇ ਦਫਤਰ ਵਿੱਚ ਪਹੁੰਚਾ ਦਿੱਤੇ ਹਨ। ਅਤੇ ਇਸ ਕੇਸ ਸਬੰਧੀ ਅਸੀ ਥਾਣਾ ਕਾਠਗੜ੍ਹ ਨੂੰ ਕਾਰਵਾਈ ਕਰਨ ਲਈ ਲਿਖਤੀ ਸੂਚਨਾ ਦੇ ਦਿੱਤੀ।ਜਦੋਂ ਇਸ ਕੇਸ ਸਬੰਧੀ ਬਲਾਕ ਅਫਸਰ ਭੁਪਿੰਦਰ ਸਿੰਘ ਨਾਲ ਵਾਰ ਵਾਰ ਟੈਲੀਫੋਨ ਦੇ ਗੱਲ ਕਰਨ ਦੀ ਕੋਸ਼ਿਸ਼ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।ਜਦੋ ਇਸ ਸਬੰਧ ਵਿੱਚ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਤੇ ਲੱਗ ਸਾਰੇ ਆਰੋਪਾ ਨੂੰ ਨਕਾਰਦਿਆਂ ਕਿਹਾ ਕਿ ਜੋ ਸ਼ਿਕਾਇਤ ਕਰਤਾ ਉਹ ਮੇਰੇ ਤੇ ਝੂਠੇ ਇਲਜ਼ਾਮ ਲਗਾ ਰਹੇ। ਉਨ੍ਹਾਂ ਨੇ ਕਿਹਾ ਕਿ ਜਿਹੜਾ ਵੀ ਇਸ ਕੇਸ ਵਿੱਚ ਦੋਸ਼ੀ ਪਾਇਆ ਜਾਵੇ ਜੰਗਲਾਤ ਵਿਭਾਗ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕਰੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



