ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੀਰਾ ਸਿੰਘ ਗਾਬੜੀਆ ਵਲੋਂ ਜਾਰੀ ਕੀਤੀ ਲਿਸਟ ਵਿੱਚ ਸ਼ੰਕਰ ਜੰਡੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਤੇ ਸ਼ੰਕਰ ਜੰਡੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਹੀਰਾ ਸਿੰਘ ਗਾਬੜੀਆ , ਕਮਲ ਚੈਟਲੀ, ਸੁਖਦੀਪ ਸਿੰਘ ਸ਼ੁਕਾਰ ਨਵਾਂਸ਼ਹਿਰ ,ਹਨੀ ਟੌਂਸਾ ਪ੍ਰਧਾਨ ਯੂਥ ਵਿੰਗ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਜੋ ਪਾਰਟੀ ਵੱਲੋਂ ਮੈਨੂੰ ਜ਼ਿੰਮੇਦਾਰੀ ਸੌਂਪੀ ਹੈ ਉਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ |ਉਨ੍ਹਾਂ ਕਿਹਾ ਕਿ ਪਾਰਟੀ ਦੀਆ ਨੀਤੀਆਂ ਨੂੰ ਜਨ ਜਨ ਤੱਕ ਪਹੁੰਚਾਇਆ ਜਾਵੇਗਾ | ਆਉਣ ਵਾਲੇ 2027 ਵਿਧਾਨ ਸਭਾ ਚੋਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਲੀਡ ਨਾਲ ਜਿੱਤ ਹਾਸਿਲ ਕਰਵਾ ਕੇ ਨਵਾ ਰਿਕਾਰਡ ਕਾਇਮ ਕੀਤਾ ਜਾਵੇਗਾ | ਇਸ ਮੌਕੇ ਤੇ ਚੌਧਰੀ ਬਿਮਲ ਕੁਮਾਰ ਚੇਅਰਮੈਨ, ਗੁਰਪ੍ਰੀਤ ਗੁੱਜਰ ਰੈਲਮਾਜਰਾ , ਤਿਰਲੋਚਨ ਰੱਕੜ, ਸੁਰਜੀਤ ਕੋਹਲੀ, ਕਮਲ ਨੀਲੇਵਾੜਾ, ਅਵਤਾਰ ਭੋਲਾ,ਅਸ਼ੋਕ ਨਾਨੋਵਾਲ, ਯਾਦਵਿੰਦਰ ਯਾਦੀ, ਸਤਨਾਮ ਸਿੰਘ ਸਾਬਕਾ ਡੀ ਐਸ ਪੀ ਰਾਜੂਮਾਜਰਾ ਪੰਮੀ ਬਰੇਤਾ,ਦਲਜੀਤ ਸਿੰਘ ਮਾਣੇਵਾਲ, ਪੰਮੀ ਖਟਾਣਾ, ਗੁਰਨਾਮ ਸਿੰਘ ਸਮੇਤ ਸਾਰੀਆਂ ਸ਼ੰਕਰ ਜੰਡੀ ਨੂੰ ਵਧਾਈ ਦਿੱਤੀ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



