ਐਂਕਰ-ਸੁਲਤਾਨਪੁਰ ਲੋਧੀ ਕਪੂਰਥਲਾ ਰੋਡ ਡਿੰੰਗਾ ਪੁਲ ਨੇੜੇ ਮਹਿੰਦਰਾ ਪਿਕਅੱਪ ਅਤੇ ਮੋਟਰਸਾਈਕਲ ਟੱਕਰ

ਕਪੂਰਥਲਾ , ਕੌੜਾ (ਸਮਾਜ ਵੀਕਲੀ):  ਐਂਕਰ-ਸੁਲਤਾਨਪੁਰ ਲੋਧੀ ਕਪੂਰਥਲਾ ਰੋਡ ਡਿੰੰਗਾ ਪੁਲ ਨੇੜੇ ਮਹਿੰਦਰਾ ਪਿਕਅੱਪ ਅਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਵਿੱਚ ਇੱਕ 45 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਬੱਚਾ ਭਿਆਨਕ ਰੂਪ ਵਿੱਚ ਜਖਮੀ ਹੋਣ ਦੀ ਖਬਰ ਪ੍ਰਾਪਤ ਹੋਈ।

 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਪੀਬੀ 08 ਈਕੇ 8964 ਮਹਿੰਦਰਾ ਪਿਕਅੱਪ ਕਪੂਰਥਲਾ ਸਾਈਡ ਤੋਂ ਸੁਲਤਾਨਪੁਰ ਲੋਧੀ ਆ ਰਹੀ ਸੀ ਜਿਸ ਨੂੰ ਡਰਾਈਵਰ ਅਵਤਾਰ ਸਿੰਘ ਵਾਸੀ ਸੈਫਲਾਬਾਦ ਚਲਾ ਰਿਹਾ ਸੀ ਜਿਸਦਾ ਅਚਾਨਕ ਸਤੁੰਲਨ ਵਿਗੜ ਗਿਆ ਤੇ ਗੱਡੀ ਪੱਲਟ ਕੇ ਦੂਸਰੀ ਸਾਈਡ ਤੇ ਸੁਲਤਾਨਪੁਰ ਲੋਧੀ ਤੋਂ ਪਿੰਡ ਰਣਧੀਰਪੁਰ ਨੂੰ ਜਾ ਰਹੇ ਇੱਕ ਮੋਟਰਸਾਈਕਲ ਸਪਲੈਂਡਰ ਪੀਬੀ-41 ਏ 5607 ਨਾਲ ਜਾ ਟਕਰਾਈ ਜਿਸ ਨਾਲ ਮੋਟਰਸਾਈਕਲ ਗੱਡੀ ਦੇ ਹੇਠਾਂ ਆ ਗਿਆ।

ਜਿਸ ਨਾਲ ਮੋਟਰਸਾਈਕਲ ਸਵਾਰ ਸੁਖਵਿੰਦਰ ਸਿੰਘ ਪੁਤਰ ਤਾਰਾ ਸਿੰਘ ਵਾਸੀ ਰਣਧੀਰਪੁਰ ਅਤੇ ਉਸਦਾ 13 ਸਾਲ ਦਾ ਬੇਟਾ ਅਮਨਪ੍ਰੀਤ ਸਿੰਘ ਜੋ ਇਸ ਘਟਨਾ ਵਿੱਚ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ ਜਿਹਨਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਗਿਆ।ਸਿਵਲ ਹਸਪਤਾਲ ਡਿਊਟੀ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁਤਰ ਤਾਰਾ ਸਿੰਘ ਵਾਸੀ ਰਣਧੀਰਪੁਰ ਦੀ ਮੌਤ ਹੋ ਗਈ ਅਤੇ ਉਸਦਾ ਬੇਟਾ 13 ਸਾਲਾ ਅਮਨਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ ਜਿਸਦਾ ਇਲਾਜ ਡਾਕਟਰਜ਼ ਵਲੋਂ ਕੀਤਾ ਜਾ ਰਿਹਾ ਹੈ।।ਗੌਰਤਾਲਾਬ ਹੈ ਕਿ ਬੱਚੇ ਅਮਨਪ੍ਰੀਤ ਸਿੰਘ ਦੀ ਮਾਤਾ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਅੱਜ ਉਸਦੇ ਪਿਤਾ ਸੁਖਵਿੰਦਰ ਸਿੰਘ ਦੀ ਮੌਤ ਹੋਣ ਨਾਲ ਬੱਚਾ ਅਨਾਥ ਹੋ ਗਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਬਈ ਦੀ ਜੇਲ ’ਚ ਗੁਰਬਤ ਦੀ ਜਿੰਦਗੀ ਜਿਉਣ ਲਈ ਮਜ਼ਬੂਰ ਨੌਜਵਾਨ
Next articleਸਾਡਾ ਬੋਝਾ ਹਮੇਸ਼ਾ ਖਾਲੀ ਚਲਦੀ ਹੈ ਕਿਵੇਂ ਸਰਕਾਰੀ ਪ੍ਰਣਾਲੀ