ਸਾਡਾ ਬੋਝਾ ਹਮੇਸ਼ਾ ਖਾਲੀ ਚਲਦੀ ਹੈ ਕਿਵੇਂ ਸਰਕਾਰੀ ਪ੍ਰਣਾਲੀ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਪਾਠਕੋ ਕਈ ਦਹਾਕਿਆਂ ਤੋਂ ਸੁਣਦੇ ਆ ਰਹੇ ਹਾਂ ਜਦੋਂ ਵੀ ਸਰਕਾਰ ਤੋਂ ਜਨਤਾ ਕੋਈ ਮੰਗ ਰੱਖਦੀ ਹੈ ਹਮੇਸ਼ਾ ਹੀ ਇਕ ਤਿਆਰ ਕੀਤਾ ਹੋਇਆ ਪੱਕਾ ਜਵਾਬ ਹੁੰਦਾ ਹੈ ਕਿ ਖ਼ਜ਼ਾਨਾ ਖਾਲੀ ਹੈ।ਕਦੇ ਇਹ ਸੋਚਿਆ ਕਿ ਸਾਡੇ ਚੁਣੇ ਨੇਤਾ ਜੋ ਆਮ ਸਾਇਕਲ ਤੇ ਘੁੰਮਿਆ ਕਰਦੇ ਸਨ ਉਨ੍ਹਾਂ ਕੋਲੇ ਇੰਨੀਆਂ ਕੀਮਤੀ ਗੱਡੀਆਂ ਤੇ ਹੈਲੀਕਾਪਟਰ ਕਿੱਥੋਂ ਆ ਜਾਂਦੇ ਹਨ ਤੇ ਚੋਣਾਂ ਤੋਂ ਪਹਿਲਾਂ ਸਾਡੇ ਵਿਚ ਵਿਚਰਨ ਵਾਲੇ ਸੇਵਾਦਾਰ ਕਹਾਉਂਦੇ ਸਨ ਉਨ੍ਹਾਂ ਦੀ ਭਾਰੀ ਸਕਿਓਰਿਟੀ ਤੇ ਕਿੰਨਾ ਖਰਚ ਆਉਂਦਾ ਹੈ ਇਹ ਪੈਸੇ ਕਿੱਥੋਂ ਆਉਂਦੇ ਹਨ ਆਪਾਂ ਨੇ ਕਦੇ ਪੁੱਛਿਆ ਜਾਂ ਸੋਚਿਆ ਹੈ।ਸੱਤ ਦਹਾਕੇ ਆਜ਼ਾਦੀ ਪ੍ਰਾਪਤ ਕੀਤੀ ਨੂੰ ਹੋ ਗਏ ਬੱਸ ਆਪਣਾ ਪੇਟ ਭਰਨ ਲਈ ਹੀ ਆਮ ਜਨਤਾ ਕੋਲ ਧਨ ਦੌਲਤ ਹੁੰਦੀ ਹੈ,ਪਹਿਲਾਂ ਆਪਾਂ ਗੱਲ ਕਰੀਏ ਕਿ ਸਰਕਾਰੀ ਖਜ਼ਾਨੇ ਵਿਚ ਪੈਸਾ ਕਿੱਥੋਂ ਆਉਂਦਾ ਹੈ।

ਤੁਸੀਂ ਆਪਣੇ ਕਿਸੇ ਵੀ ਭੈਣ ਭਾਈ ਨੂੰ ਪੁੱਛ ਕੇ ਵੇਖੋ ਕਿ ਤੁਸੀਂ ਕੋਈ ਟੈਕਸ ਭਰਦੇ ਹੋ,ਹਰ ਇੱਕ ਦਾ ਇਹੋ ਹੀ ਜਵਾਬ ਹੁੰਦਾ ਹੈ ਤੇ ਹੋਵੇਗਾ ਸਾਡੀ ਭਾਈ ਕਮਾਈ ਕਿੱਥੇ ਹਾਂ ਅਸੀਂ ਕਿੱਥੋਂ ਟੈਕਸ ਭਰਨਾ ਹੈ।ਦੂਸਰਾ ਸੁਆਲ ਵੀ ਕਰ ਲਓ ਫਿਰ ਸਰਕਾਰ ਤਨਖਾਹਾਂ ਜਾਂ ਹੋਰ ਜਿਹੜੇ ਕੰਮ ਕਰਵਾਉਂਦੀ ਹੈ ਉਹ ਪੈਸੇ ਕਿੱਥੋਂ ਆਉਂਦੇ ਹਨ ਤਾਂ ਜਵਾਬ ਮਿਲੇਗਾ ਕਿ ਜਿਨ੍ਹਾਂ ਦੀ ਤਨਖ਼ਾਹ ਤੇ ਆਮਦਨ ਜ਼ਿਆਦਾ ਹੈ ਤੇ ਕਾਰਪੋਰੇਟ ਘਰਾਣੇ ਇਨਕਮ ਟੈਕਸ ਦਿੰਦੇ ਹਨ।ਇਹ ਜਵਾਬ ਪਤਾ ਨੀ ਜਨਤਾ ਨੇ ਕਿੱਥੋਂ ਘੜਿਆ ਹੈ,ਜਾਂ ਫਿਰ ਕਿਸ ਨੇ ਪੜ੍ਹਾਇਆ ਹੈ। ਮੇਰੇ ਭੈਣੋ ਤੇ ਭਰਾਵੋ ਆਪਾਂ ਪੇਟ ਤਾਂ ਭਰਦੇ ਹੀ ਹਾਂ ਆਪਣੇ ਘਰ ਵਿੱਚ ਕਿੰਨੀਆਂ ਕੁ ਚੀਜ਼ਾਂ ਪੈਦਾ ਹੁੰਦੀਆਂ ਹਨ,ਜ਼ਿਆਦਾ ਖਾਣ ਪੀਣ ਪਹਿਨਣ ਜਾਂ ਜ਼ਰੂਰਤਮੰਦ ਚੀਜ਼ਾਂ ਬਾਜ਼ਾਰ ਵਿੱਚੋਂ ਖ਼ਰੀਦ ਕੇ ਲਿਆਉਂਦੇ ਹਾਂ ਉਸ ਪੈਕਟ ਜਾਂ ਡੱਬੇ ਦੇ ਉੱਤੇ ਇਕ ਕੀਮਤ ਇਕ ਟੈਕਸ ਲਿਖਿਆ ਹੁੰਦਾ ਹੈ ਕਦੇ ਪੜ੍ਹਿਆ ਹੈ।

ਇੱਕ ਚਿਪਸ ਦੇ ਪੈਕਟ ਦੀ ਗੱਲ ਕਰ ਲਈਏ ਜਿਸ ਕੰਪਨੀ ਨੇ ਉਹ ਬਣਾਇਆ ਹੈ,ਆਪਣੇ ਕੋਲੋਂ ਅਨਾਜ ਸਰਕਾਰ ਦੁਆਰਾ ਸੀਮਤ ਕੀਤੀ ਕੀਮਤ ਨਾਲ ਖਰੀਦ ਕੇ ਲੈ ਜਾਂਦੇ ਹਨ ਉਹਦੇ ਵਿਚੋਂ ਕੁਝ ਗ੍ਰਾਮ ਕੱਢ ਕੇ ਸਾਮਾਨ ਤਿਆਰ ਕਰ ਲਿਆ ਜਾਂਦਾ ਹੈ।ਮੰਨ ਲਓ ਆਪਣੇ ਕੋਲੋਂ ਮੱਕੀ ਪੰਜਾਹ ਰੁਪਏ ਕਿਲੋ ਖ਼ਰੀਦੀ ਹੈ ਉਸ ਵਿੱਚੋਂ ਕੁਝ ਇੱਕ ਗ੍ਰਾਮ ਲੈ ਕੇ ਇੱਕ ਪੈਕੇਟ ਤਿਆਰ ਕਰ ਦਿੱਤਾ ਜਾਂਦਾ ਹੈ ਜਿਸ ਦੀ ਕੀਮਤ ਪੰਜਾਹ ਰੁਪਏ ਤੋਂ ਵੱਧ ਹੁੰਦੀ ਹੈ।ਕੰਪਨੀ ਦੋਨਾਂ ਪਾਸਿਆਂ ਤੋਂ ਕਮਾ ਗਈ ਫਿਰ ਉਸ ਦੇ ਉੱਤੇ ਟੈਕਸ ਹੈ ਉਹ ਤੁਸੀਂ ਦੇ ਕੇ ਹੀ ਉਹ ਚਿਪਸ ਦਾ ਪੈਕੇਟ ਲੈ ਕੇ ਆਵੋਗੇ।ਹੁਣ ਤੁਸੀਂ ਸੋਚ ਕੇ ਦੇਖੋ ਕਿ ਆਪਾਂ ਦਿਨ ਵਿੱਚ ਕਿੰਨਾ ਕੁਝ ਖਰੀਦ ਕੇ ਲੈ ਕੇ ਆਉਂਦੇ ਹਾਂ ਤੇ ਕਿੰਨਾ ਕੁ ਟੈਕਸ ਦਿੰਦੇ ਹੋਵੋਗੇ।ਦੁਕਾਨਦਾਰ ਇੱਕ ਪੈਸਾ ਵੀ ਘੱਟ ਨਹੀਂ ਕਰੇਗਾ।

ਆਪਾਂ ਸਾਰੇ ਸਹੀ ਰੂਪ ਵਿੱਚ ਟੈਕਸ ਭਰਦੇ ਹਾਂ ਕੋਈ ਚੋਰੀ ਹੋ ਹੀ ਨਹੀਂ ਸਕਦੀ।ਇਹ ਅੰਕੜੇ ਕੱਢ ਕੇ ਵੇਖੋ ਤਾਂ ਅਸੀਂ 67% ਟੈਕਸ ਦਿੰਦੇ ਹਾਂ।ਜੋ ਵੱਡੇ ਘਰਾਣੇ ਜਾਂ ਵੱਧ ਤਨਖਾਹਾਂ ਲੈਣ ਵਾਲੇ ਹਨ ਉਹ ਇਨਕਮ ਟੈਕਸ ਬਾਕੀ ਬਚਦਾ 33% ਦਿੰਦੇ ਹਨ।ਇਹ ਗੂਗਲ ਦੀ ਇਕਨਾਮਿਕਸ ਪਾਲਿਸੀ ਵਿੱਚੋਂ ਕੱਢ ਕੇ ਵੇਖੇ ਜਾ ਸਕਦੇ ਹਨ।ਇਨਕਮ ਟੈਕਸ ਭਰਨ ਵਾਲਿਆਂ ਦੀਆਂ ਆਮ ਹੇਰਾ ਫੇਰੀ ਹੋਣ ਦੀਆਂ ਖ਼ਬਰਾਂ ਆਪਾਂ ਪੜ੍ਹਦੇ ਸੁਣਦੇ ਰਹਿੰਦੇ ਹਾਂ। ਆਪਣੀਆਂ ਸਰਕਾਰਾਂ ਸਾਲ ਵਿੱਚ ਆਪਣੇ ਕੋਲੋਂ ਪੰਜ ਸੌ ਹਜ਼ਾਰ ਲੱਖ ਕਰੋਡ਼ ਟੈਕਸ ਵਸੂਲ ਕਰਦੀਆਂ ਹਨ।

ਆਪਣੇ ਕੁੱਲ ਆਬਾਦੀ ਦੀ ਗਿਣਤੀ ਵੇਖੀ ਜਾਵੇ ਤਾਂ ਆਪਣੇ ਹਿੱਸੇ ਘੱਟੋ ਘੱਟ ਚਾਲੀ ਲੱਖ ਰੁਪਿਆ ਹਿੱਸੇ ਹੁੰਦਾ ਹੈ ਫੇਰ ਖਜ਼ਾਨਾ ਕਿਉਂ ਖਾਲੀ,ਹਵਾਈ ਜਹਾਜ਼ ਰੇਲ ਗੱਡੀ ਬੱਸਾਂ ਗੱਡੀਆਂ ਪੈਟਰੋਲ ਸਭ ਖ਼ਰੀਦਣ ਲਈ ਆਪਾਂ ਨੂੰ ਟੈਕਸ ਦੇਣੇ ਪੈਂਦੇ ਹਨ।ਕੱਚਾ ਤੇਲ ਧਾਤਾਂ ਕੋਇਲਾ ਅਨੇਕਾਂ ਭੰਡਾਰ ਸਾਡੇ ਮਹਾਨ ਭਾਰਤ ਕੋਲ ਮੌਜੂਦ ਹਨ,ਜੋ ਕਿ ਆਪਣੀ ਸੰਪਤੀ ਹੈ ਪਰ ਆਪਾਂ ਨੂੰ ਦੇਣ ਵੇਲੇ ਕੀਮਤ ਕਾਰਪੋਰੇਟ ਘਰਾਣੇ ਖ਼ੁਦ ਸੀਮਤ ਕਰਦੇ ਹਨ,ਕਿਉਂਕਿ ਸਾਰਾ ਕੁਝ ਸਰਕਾਰਾਂ ਨੇ ਉਨ੍ਹਾਂ ਨੂੰ ਵੇਚ ਰੱਖਿਆ ਹੈ।ਆਪਣੇ ਐਮਪੀ ਐਮਐਲਏ ਪ੍ਰਸ਼ਾਸਨ ਅਧਿਕਾਰੀ ਮੋਟੀ ਤਨਖਾਹ ਲੈਂਦੇ ਹਨ ਚਲੋ ਸਾਡੀ ਸੇਵਾ ਨਿਭਾਉਂਦੇ ਹਨ।

ਚਲੋ ਤਨਖਾਹ ਤੇ ਇਕ ਪੈਨਸ਼ਨ ਹਰ ਕੰਮ ਕਰਨ ਵਾਲੇ ਲਈ ਦੇਣੀ ਬਣਦੀ ਹੈ।ਪਰ ਸਾਡੇ ਸਰਕਾਰਾਂ ਚਲਾਉਣ ਵਾਲੇ ਐੱਮਪੀ ਐੱਮਐੱਲਏ ਜਿੰਨੀ ਵਾਰ ਵੀ ਚੁਣੇ ਜਾਂਦੇ ਹਨ ਹਰ ਵਾਰ ਦੀ ਪੈਨਸ਼ਨ ਪ੍ਰਾਪਤ ਕਰਨਾ ਮੇਰਾ ਖ਼ਿਆਲ ਦੁਨੀਆਂ ਦੇ ਵਿੱਚ ਪਹਿਲਾ ਮਹਾਨ ਕੰਮ ਹੈ ਆਪਣੇ ਅਨੇਕਾਂ ਐਮ ਐਲ ਏ ਤੇ ਐਮ ਪੀ ਸੱਤ ਅੱਠ ਪੈਨਸ਼ਨਾਂ ਪ੍ਰਾਪਤ ਕਰ ਰਹੇ ਹਨ,ਅਤੇ ਮੁਫ਼ਤ ਦੀਆਂ ਸਹੂਲਤਾਂ ਸੇਵਾ ਕਰਨ ਵੇਲੇ ਸਕਿਉਰਿਟੀ ਦੀ ਪਤਾ ਨੀਂ ਕੀ ਜਰੂਰਤ ਪੈ ਜਾਂਦੀ ਹੈ,ਇੱਕ ਸੇਵਾਦਾਰ ਨੂੰ ਆਪਣੀ ਜਨਤਾ ਤੋਂ ਡਰਨ ਦੀ ਕੀ ਜ਼ਰੂਰਤ ਹੈ ਇਸ ਦਾ ਮਤਲਬ ਦਾਲ ਵਿੱਚ ਕਾਲਾ ਨਹੀਂ ਸਾਰੀ ਦਾਲ ਹੀ ਕਾਲੀ ਹੈ।ਸਾਡੇ ਐਮ ਐਲ ਏ ਤੇ ਐੱਮ ਪੀ ਸੇਵਾਦਾਰਾਂ ਤੇ ਇਨਕਮ ਟੈਕਸ ਵੀ ਸਾਡੇ ਖਜ਼ਾਨੇ ਵਿਚੋਂ ਭਰੇ ਜਾਂਦੇ ਹਨ। ਮੇਰੀ ਪਿਆਰੀ ਜਨਤਾ ਜਾਗੋ ਚੋਣਾਂ ਨੇੜੇ ਆ ਰਹੀਆਂ ਹਨ,ਰਾਜਨੀਤਕ ਪਾਰਟੀਆਂ ਨੇ ਆਪਾਂ ਨੂੰ ਹੁਣ ਤਕ ਕੀ ਦਿੱਤਾ ਜਾਂ ਖੋਹਿਆ ਹੈ ਆਪਾਂ ਜਾਣਦੇ ਹਨ।

ਪਿੰਡਾਂ ਅਤੇ ਸ਼ਹਿਰਾਂ ਵਿਚ ਆਪਣੀਆਂ ਕਮੇਟੀਆਂ ਬਣਾ ਲਵੋ ਜੋ ਵੀ ਨੇਤਾ ਵੋਟ ਮੰਗਣ ਆਉਂਦਾ ਹੈ ਉਸ ਤੋਂ ਇਹ ਲਿਖਵਾ ਕੇ ਲਓ ਕਿ ਮੈਂ ਇੱਕ ਵਾਰ ਤਨਖਾਹ ਤੇ ਇਕ ਹੀ ਪੈਨਸ਼ਨ ਲਵਾਂਗਾ।ਆਪਣੇ ਇਲਾਕੇ ਦੇ ਕੰਮਾਂ ਦੀਆਂ ਸੂਚੀਆਂ ਬਣਾ ਲਵੋ ਬਾਕਾਇਦਾ ਅਸ਼ਟਾਮ ਤੇ ਲਗਵਾ ਲਓ ਕਿ ਅਸੀਂ ਗਲੀਆਂ ਨਾਲੀਆਂ ਜਾਂ ਮੜ੍ਹੀਆਂ ਦੀਆਂ ਕੰਧਾਂ ਪੱਕੀਆਂ ਨਹੀਂ ਕਰਵਾਉਣੀਆਂ।ਰਾਜਨੀਤਕ ਪਾਰਟੀਆਂ ਨੂੰ ਭੁੱਲ ਜਾਵੋ ਉਮੀਦਵਾਰ ਦੇਖੋ ਸੇਵਾ ਕਰਨ ਵਾਲਾ ਹੈ ਕਿ ਨਹੀਂ।ਬਸ ਇਹ ਮੁੱਖ ਮੰਗਾਂ ਆਪਣੇ ਮਨ ਵਿੱਚ ਵਸਾ ਲਵੋ ਸਿਹਤ ਸਿੱਖਿਆ ਤੇ ਨੌਕਰੀ,ਉਨ੍ਹਾਂ ਨੂੰ ਦੱਸ ਦੇਵੋ ਕਿ ਸਾਡਾ ਬੋਝਾ ਫੁੱਲ ਰਹੇਗਾ ਅਸੀਂ ਤੁਹਾਨੂੰ ਖ਼ੁਸ਼ ਕਰ ਕੇ ਰੱਖਾਂਗੇ ਤੁਹਾਨੂੰ ਕੋਈ ਤਨਖ਼ਾਹ ਤੇ ਪੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਪਵੇਗੀ।

ਆਪਣੇ ਕਿਸਾਨ ਤੇ ਮਜ਼ਦੂਰ ਸਰਕਾਰ ਦੀ ਗਰਦਨ ਉੱਤੇ ਗੋਡਾ ਰੱਖ ਕੇ ਬੈਠੇ ਹਨ ਕੀ ਇਨ੍ਹਾਂ ਵਿਚੋਂ ਆਪਾਂ ਆਪਣੇ ਐਮ ਐਲ ਏ ਤੇ ਐਮਪੀ ਨਹੀ ਚੁਣ ਸਕਦੇ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ।ਮੈਂ ਤੁਹਾਨੂੰ ਸਾਰਥਿਕ ਅੰਕੜੇ ਦੱਸ ਦਿੱਤੇ ਹਨ ਫ਼ੈਸਲਾ ਤੁਸੀਂ ਕਰਨਾ ਹੈ ਨਹੀਂ ਤਾਂ ਇਸ ਵਾਰ ਆਪਾਂ ਸਹੀ ਨੇਤਾ ਨਾ ਚੁਣਿਆ ਆਪਣੀ ਸਭ ਤੋਂ ਵੱਡੀ ਹਾਰ ਹੋਵੇਗੀ ਜਾਗੋ।

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਂਕਰ-ਸੁਲਤਾਨਪੁਰ ਲੋਧੀ ਕਪੂਰਥਲਾ ਰੋਡ ਡਿੰੰਗਾ ਪੁਲ ਨੇੜੇ ਮਹਿੰਦਰਾ ਪਿਕਅੱਪ ਅਤੇ ਮੋਟਰਸਾਈਕਲ ਟੱਕਰ
Next articleਅਤਿਵਾਦੀ ਸਾਜ਼ਿਸ਼ ਬੇਨਕਾਬ; ਛੇ ਗ੍ਰਿਫ਼ਤਾਰ