(ਸਮਾਜ ਵੀਕਲੀ)
ਭਾਗਾਂ ਵਾਲੇ
ਮਾਂ ਤਾਂ ਹਰ ਕਿਸੇ ਦੀ
ਹੁੰਦੀ ਹੈ
ਮਾਂ ਤੋਂ ਬਗੈਰ
ਇਸ ਦੁਨੀਆਂ ’ਚ
ਕੋਈ ਨਹੀਂ ਹੈ
ਪਰ ਇਹ ਜਰੂਰੀ ਨਹੀਂ
ਕਿ ਹਰ ਕਿਸੇ ਨੂੰ
ਆਪਣੀ ਮਾਂ ਤੋਂ
ਰੱਜਵਾਂ ਪਿਆਰ ਮਿਲੇ
ਉਹ ਭਾਗਾਂ ਵਾਲੇ
ਹੁੰਦੇ ਨੇ
ਜਿਨ੍ਹਾਂ ਨੂੰ
ਆਪਣੀਆਂ ਮਾਵਾਂ ਤੋਂ
ਰੱਜਵਾਂ ਪਿਆਰ ਮਿਲਦਾ ਹੈ ।
*****
ਜ਼ਿੰਦਗੀ
ਦੋਸਤੋ , ਜ਼ਿੰਦਗੀ ਕਿਸੇ ਨੂੰ
ਇਕ ਪਾਸੜ ਪਿਆਰ ਕਰਕੇ
ਬਰਬਾਦ ਕਰਨ ਲਈ ਨਹੀਂ ਹੁੁੰਦੀ
ਬਲਕਿ ਇਹ ਤਾਂ ਉਹਨਾਂ ਤੋਂ
ਨਿਛਾਵਰ ਕਰਨ ਲਈ ਹੁੰਦੀ ਹੈ
ਜੋ ਤੁਹਾਡੇ ਰਾਹਾਂ ਵਿੱਚ
ਤੁਹਾਨੂੰ ਗਲਵਕੜੀ ਪਾਣ ਲਈ
ਬਾਹਾਂ ਫੈਲਾ ਕੇ ਖੜੇ ਨੇ । * * *
ਬੂਟਾ
ਦੋਸਤੋ, ਇਸ ਦੁਨੀਆਂ ਵਿੱਚ
ਕੋਈ ਬੂਟਾ ਅਜਿਹਾ ਨਹੀਂ
ਜਿਸ ਦਾ ਕੱਚਾ ਫ਼ਲ ਵੀ
ਮਿੱਠਾ ਹੋਵੇ
ਪਰ ਇਕ ਬੂਟਾ
ਅਜਿਹਾ ਜ਼ਰੂਰ ਹੈ
ਜਿਸ ਦਾ ਕੱਚਾ ਫ਼ਲ ਵੀ
ਸ਼ਹਿਦ ਨਾਲੋਂ ਵੱਧ
ਮਿੱਠਾ ਹੁੰਦਾ ਹੈ
ਉਹ ਹੈ
ਮਨੁੱਖ ਜਾਤੀ ਦਾ ਬੂਟਾ ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554