ਗੀਤ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਤੈਨੂੰ ਦਿੱਲੀਏ ਬੜਾ ਸਮਝਾਇਆ ਸੀ ,
ਤੇਰੇ ਖਾਨੇ ਵਿੱਚ ਨਹੀਂਓਂ ਆਇਆ ਸੀ,
ਅਸੀਂ ਹੌਲ਼ੀ ਹੌਲ਼ੀ ਆਪਸ ਦੇ ਵਿੱਚ ਮਿਲ ਕੇ ਜੁੜੇ ਹਾਂ.
ਤੇਰੀ ਹਿੱਕ ‘ਤੇ ਦੀਵਾ ਬਾਲ਼ ਕੇ ਨੀ ਅਸੀਂ ਜਿੱਤ ਕੇ ਮੁੜੇ ਹਾਂ.
ਤੂੰ ਸੱਦਿਆ ਤੇ ਅਸੀਂ ਆਉਂਦੇ ਰਹੇ ,
ਤੈਨੂੰ ਬੰਦਿਆਂ ਵਾਂਗ ਸਮਝਾਉਂਦੇ ਰਹੇ.
‘ਕੱਲੀ ‘ਕੱਲੀ ਮੱਦ ਕਾਨੂੰਨਾਂ ਦੀ  ,
ਅਸੀਂ ਬਾ-ਦਲੀਲ ਠੁਕਰਾਉਂਦੇ ਰਹੇ .
ਤੁਰਦੇ ਰਹੇ ਮੜਕ ਦੇ ਨਾਲ਼  ,
ਭਾਵੇਂ ਅਸੀਂ ਘੱਟ ਤੁਰੇ ਹਾਂ  .
ਤੇਰੀ ਹਿੱਕ ‘ਤੇ ਦੀਵਾ
ਸਾਡੇ ਥਾਂ ਥਾਂ ਲੰਗਰ ਚੱਲਦੇ ਰਹੇ ,
ਲੋਕੀ ਰਾਸ਼ਨ ਪਾਣੀ ਘੱਲਦੇ ਰਹੇ  .
ਅਸੀਂ ਹੋਰ ਸੂਬਿਆਂ ਦੇ ਲੋਕਾਂ ਦੇ ,
ਦਿਲਾਂ ਅੰਦਰ ਥਾਂ ਮੱਲਦੇ ਰਹੇ  .
ਸਦਾ ਏਕੇ ਵਾਲ਼ੇ ਸਬਕ ਪੜੇ੍  ,
ਪੜ੍ ਪੜ੍ ਕੇ ਗੁੜੇ੍ ਹਾਂ  .
ਤੇਰੀ ਹਿੱਕ ‘ਤੇ ਦੀਵਾ
ਅਸੀਂ ਵਾਰਸ ਬਣੇਂ ਸ਼ਹੀਦਾਂ ਦੇ ,
ਅੱਗੋਂ ਢਾਰਸ ਬਣੇਂ ਮੁਰੀਦਾਂ ਦੇ  .
ਲਾਠੀਚਾਰਜ ਬੰਬ ਬੰਦੂਕਾਂ ਦੇ ,
ਡਰ ਸੀ ਲਾਹ ਕੇ ਸੁੱਟੇ ਸਲੀਬਾਂ ਦੇ.
ਭਾਵੇਂ ਹੁੰਦੇ ਰਹੇ ਸ਼ਹੀਦ ਤਾਂ ਵੀ ,
ਨਹੀਂਓਂ ਖਾਲੀ ਮੁੜੇ ਹਾਂ  .
ਤੇਰੀ ਹਿੱਕ ‘ਤੇ ਦੀਵਾ
ਸਾਡਾ ਕਦੇ ਨਿਸ਼ਾਨਾਂ ਉੱਕਿਆ ਨਹੀਂ,
ਧਰਨਾ ਮੁਲਤਵੀ ਕੀਤੈ ਚੁੱਕਿਆ ਨਹੀਂ.
ਸਰ ਇੱਕ ਪੜਾਅ ਹੀ ਕੀਤਾ ਹੈ  ,
ਉਂਜ ਪੂਰਾ ਕੰਮ ਅਜੇ ਮੁੱਕਿਆ ਨਹੀਂ .
ਕਿਰਪਾ ਰੁਲ਼ਦੂ ਦੇ ਸਿਰ ਬਾਬਿਆਂ ਦੀ,
ਤਾਹੀਂਓਂ ਨਹੀਂ ਥੁੜੇ ਹਾਂ  .
ਤੇਰੀ ਹਿੱਕ ‘ਤੇ ਦੀਵਾ ਬਾਲ਼ ਕੇ ਨੀ ਅਸੀਂ ਜਿੱਤ ਕੇ ਮੁੜੇ ਹਾਂ  .
ਮੂਲ ਚੰਦ ਸ਼ਰਮਾ
ਪ੍ਧਾਨ ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
 9914836037

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਟਕਣ
Next articleਮਹਿੰਦਰ ਸਿੰਘ ਮਾਨ ਦੀਆਂ ਤਿੰਨ ਕਵਿਤਾਵਾਂ