HOME ਮਹਰਿਸ਼ੀ ਬਾਲਮੀਕੀ ਪ੍ਰਗਟ ਦਿਵਸ ‘ਤੇ ਡੇਰਾਬੱਸੀ ਮੰਦਰ ਵਿਚ ਭਗਤੀਮਈ ਮਾਹੌਲ, ਸੰਧੂ ਵੱਲੋਂ...

ਮਹਰਿਸ਼ੀ ਬਾਲਮੀਕੀ ਪ੍ਰਗਟ ਦਿਵਸ ‘ਤੇ ਡੇਰਾਬੱਸੀ ਮੰਦਰ ਵਿਚ ਭਗਤੀਮਈ ਮਾਹੌਲ, ਸੰਧੂ ਵੱਲੋਂ ਕੀਤੀ ਆਰਤੀ, ਕੀਰਤਨ ਚੌਂਕੀ ਵਿਚ ਗੂੰਜੇ ਭਜਨ

2
ਡੇਰਾਬੱਸੀ,  (ਸਮਾਜ ਵੀਕਲੀ)  (ਸੰਜੀਵ ਸਿੰਘ ਸੈਣੀ) ਮਹਰਿਸ਼ੀ ਭਗਵਾਨ ਬਾਲਮੀਕੀ ਜੀ ਦੇ ਪ੍ਰਕਾਸ਼ ਦਿਵਸ ਮੌਕੇ ਡੇਰਾਬੱਸੀ ਵਿਖੇ ਸਥਿਤ ਮਹਰਿਸ਼ੀ ਬਾਲਮੀਕੀ ਮੰਦਰ ਵਿੱਚ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਨਾਲ ਭਰਪੂਰ ਕੀਰਤਨ ਜਾਗਰਣ ਚੌਂਕੀ ਦਾ ਆਯੋਜਨ ਕੀਤਾ ਗਿਆ। ਇਸ ਪਵਿਤਰ ਮੌਕੇ ‘ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਨੂੰ ਬਾਬਾ ਜੀ ਦੇ ਦਰ ‘ਤੇ ਜੋਤ ਪ੍ਰਜੁੱਲਤ ਕਰਨ ਅਤੇ ਭਗਵਾਨ ਜੀ ਦੀ ਆਰਤੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸੰਜੇ ਸਵਾਰੀਆ, ਸੰਜੀਵ ਥੰਮਨ, ਹਿਤੇਸ਼ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਸੁਰੀਲੇ ਭਜਨਾਂ ਰਾਹੀਂ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ, ਸਮੂਹ ਸੰਗਤ ਨੇ ਭਗਵਾਨ ਬਾਲਮੀਕੀ ਜੀ ਦੇ ਚਰਨਾਂ ‘ਚ ਅਰਦਾਸ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ‘ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਕਿਹਾ ਕਿ “ਮਹਰਿਸ਼ੀ ਭਗਵਾਨ ਬਾਲਮੀਕੀ ਜੀ ਨੇ ਮਨੁੱਖਤਾ ਨੂੰ ਸੱਚ, ਨਿਆਂ ਅਤੇ ਸਮਾਨਤਾ ਦਾ ਸੰਦੇਸ਼ ਦਿੱਤਾ। ਉਹ ਸਿਰਫ਼ ਰਾਮਾਇਣ ਦੇ ਰਚਨਹਾਰ ਹੀ ਨਹੀਂ ਸਗੋਂ ਸਮਾਜਿਕ ਜਾਗਰਣ ਦੇ ਪ੍ਰੇਰਕ ਸਨ। ਉਨ੍ਹਾਂ ਦੀ ਜੀਵਨ ਕਥਾ ਸਾਨੂੰ ਇਹ ਸਿੱਖਾਉਂਦੀ ਹੈ ਕਿ ਜੇ ਮਨੁੱਖ ਆਪਣੇ ਜੀਵਨ ਵਿਚ ਸੱਚਾਈ ਅਤੇ ਸੇਵਾ ਦਾ ਰਾਹ ਅਪਣਾਏ ਤਾਂ ਉਹ ਵੀ ਮਹਾਨਤਾ ਦੀ ਉਚਾਈਆਂ ਨੂੰ ਛੂਹ ਸਕਦਾ ਹੈ।” ਬੰਨੀ ਸੰਧੂ ਨੇ ਅੰਤ ਵਿੱਚ ਕਿਹਾ ਕਿ ਉਹ ਹਮੇਸ਼ਾਂ ਭਗਵਾਨ ਬਾਲਮੀਕੀ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਪ੍ਰੇਰਣਾ ਲੈਂਦੇ ਹਨ ਅਤੇ ਸਮਾਜ ਵਿਚ ਸਦਭਾਵਨਾ ਫੈਲਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ‘ਤੇ ਭਗਵਾਨ ਬਾਲਮੀਕ ਸਭਾ ਡੇਰਾਬੱਸੀ ਵੱਲੋਂ ਅਟੁੱਟ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ, ਜਿਸ ਵਿੱਚ ਸੈਂਕੜਿਆਂ ਸ਼ਰਧਾਲੂਆਂ ਨੇ ਲੰਗਰ ਛਕਿਆ । ਮੰਦਰ ਪ੍ਰਬੰਧਕਾਂ ਵੱਲੋਂ ਭਾਜਪਾ ਆਗੂ ਬੰਨੀ ਸੰਧੂ ,ਮੰਡਲ ਪ੍ਰਧਾਨ ਪਵਨ ਧੀਮਾਨ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਕਲੱਸਟਰ ਮੇਵਾ ਸਿੰਘ ਵਾਲਾ ਦੇ ਸਮੂਹ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੀ ਮੀਟਿੰਗ ਸੰਪੰਨ
Next articleਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਮਾਨਯੋਗ ਚੀਫ਼ ਜਸਟਿਸ ਬੀ. ਆਰ ਗਵਾਈ ਜੀ ਦਾ ਅਪਮਾਨ ਕਰਨ ਵਾਲ਼ੇ ਨੂੰ ਬਣਦੀ ਸਜ਼ਾ ਦਿਵਾਉਣ ਲਈ ਲੋਕ ਇੰਨਸਾਫ਼ ਮੰਚ ਵਲੋਂ ਮਾਨਯੋਗ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ