
ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ)– ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਹੇਠ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਇੱਕ ਇੱਕ ਅਹਿਮ ਮੀਟਿੰਗ ਸਰਕਾਰੀ ਹਾਈ ਸਕੂਲ ਹੈਬਤਪੁਰ ਵਿਖੇ ਸੰਪੰਨ ਜਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ,ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ, ਹਰਜਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ , ਉਪ ਜਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਭੱਲਾ ਦੀ ਰਹਿਨੁਮਾਈ ਨੋਡਲ ਇੰਚਾਰਜ ਜਗਜੀਤ ਸਿੰਘ ਥਿੰਦ ਦੀ ਦੇਖ ਰੇਖ ਹੇਠ ਵੱਖ ਵੱਖ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆ ਦੇ ਚੇਅਰਮੈਨ ਤੇ ਸਕੱਤਰਾਂ ਨੇ ਹਿੱਸਾ ਲਿਆ। ਨੋਡਲ ਇੰਚਾਰਜ ਜਗਜੀਤ ਸਿੰਘ ਥਿੰਦ ਨੇ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਐਸ.ਐਮ.ਸੀ ਚੇਅਰਮੈਨ ਅਤੇ ਮੈਂਬਰ ਸਾਹਿਬਾਨਾਂ ਨੂੰ ਸਕੂਲ ਪ੍ਰਬੰਧਕਾਂ ਨਾਲ ਸਾਰਥਕ ਸਲਾਹ ਮਸ਼ਵਰਾ ਕਰਕੇ ਸਕੂਲ ਅਤੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਯੋਗਦਾਨ ਪਾਉਣਾ ਚਾਹੀਦਾ।ਇਸ ਮੌਕੇ ਬੀ ਆਰ ਸੀ ਗੁਰਪ੍ਰੀਤ ਸਿੰਘ ਤੇ ਰਾਜੂ ਜੈਨਪੁਰੀ ਨੇ ਰਿਸੋਰਸ ਪਰਸਨ ਦੇ ਤੌਰ ਤੇ ਸੰਬੋਧਨ ਕਰਦੇ ਕਿਹਾ ਕਿ ਐਸ.ਐਮ ਸੀ. ਦੀਆਂ ਨਿਯਮਤ ਮੀਟਿੰਗਾਂ ਸਕੂਲਾਂ ਨੂੰ ਸੁਚਾਰੂ ਢੰਗ ਚਲਾਉਣ ਵਿੱਚ ਮਦਦ ਕਰਦੀਆਂ ਹਨ। ਉਹਨਾਂ ਕਿਹਾ ਕਿ ਐੱਸ.ਐੱਮ.ਸੀ ਮੈਂਬਰਾਂ ਵੱਲੋਂ ਸਮੇਂ-ਸਮੇਂ ਤੇ ਸਕੂਲ ਪ੍ਰਬੰਧਕਾਂ ਨਾਲ ਰਾਬਤਾ ਕਰਦੇ ਹੋਏ ਸਕੂਲ ਪ੍ਰਬੰਧਨ ਅਤੇ ਵਿਦਿਆਰਥੀਆਂ ਦੇ ਵਿਕਾਸ ਲਈ ਕੀਤੇ ਜਾ ਸਕਣ ਵਾਲੇ ਕੰਮਾਂ ਪ੍ਰਤੀ ਆਪਣੇ ਸੁਝਾਅ ਪੇਸ਼ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਐਸ.ਐਮ.ਸੀ ਕਮੇਟੀਆਂ ਦੀ ਸਾਰਥਿਕਤਾ ਤੇ ਮੋਹਰ ਲੱਗ ਸਕੇ। ਅੱਜ ਦੀ ਇਹ ਮੀਟਿੰਗ ਵਿਦਿਆਰਥੀਆਂ ਦੀ ਹਾਜ਼ਰੀ ਵਧਾਉਣ, ਸਕੂਲ ਦੇ ਬੁਨਿਆਦੀ ਢਾਂਝੇ ਨੂੰ ਬਿਹਤਰ ਬਣਾਉਣ, ਪੀ.ਟੀ.ਐਮ.ਤੋਂ ਪਹਿਲਾਂ ਐਸ.ਐੱਮ.ਸੀ. ਦੀ ਬੈਠਕ ਕਰਨਾ, ਮਿਡ-ਡੇ ਮੀਲ ਗੁਣਵੱਤਾ ਵਿੱਚ ਸਹਿਯੋਗ, ਵਿਦਿਆਰਥੀਆਂ ਦੇ ਦਾਖਲੇ ਵਧਾਉਣ, ਵਿਦਿਆਰਥੀਆਂ ਦੇ ਇਮਤਿਹਾਨ ਦੇ ਨਤੀਜਿਆਂ ਬਾਰੇ ਚਰਚਾ ਕਰਨ, ਅਧਿਆਪਕਾਂ ਤੇ ਮਾਪਿਆ ਦੇ ਸੰਬੰਧਾਂ ਵਿੱਚ ਸੁਧਾਰ ਕਰਨਾ ਆਦਿ ਏਜੰਡੇ ‘ਤੇ ਅਧਾਰਿਤ ਸੀ। ਇਸ ਮੌਕੇ ਸੀ.ਐਚ.ਟੀ.ਰਾਜ ਕੁਮਾਰ ਮੇਵਾ ਸਿੰਘ ਵਾਲਾ,ਮਾਸਟਰ ਟਰੇਨਰ ਗੁਰਪ੍ਰੀਤ ਸਿੰਘ ਬੀ.ਆਰ.ਸੀ. ਮਸੀਤਾਂ ਅਤੇ ਰਾਜੂ ਜੈਨਪੁਰੀ, ਸੁਖਵਿੰਦਰ ਸਿੰਘ,ਆਸੂ਼ ਚੋਪੜਾ,ਸੁਖਜਿੰਦਰ ਸਿੰਘ,ਦਲਬੀਰ ਕੌਰ, ਰਾਜਬੀਰ ਕੌਰ,ਸੌਰਭ ਚੋਪੜਾ,ਅਮਿਤਪਾਲ ਸਿੰਘ,ਅਜੈ ਕੁਮਾਰ ਹੈਡ ਟੀਚਰ ਅਦਾਲਤ,ਚੱਕ ਵਰਿੰਦਰ ਸਿੰਘ ਅਦਾਲਤ ਚੱਕ,ਪ੍ਰਦੀਪ ਸਿੰਘ ਹੈਡ ਟੀਚਰ ਸਰਾਏ ਜੱਟਾਂ,ਸਰਬਜੀਤ ਕੌਰ ਸਰਾਏ ਜੱਟਾਂ, ਅਮਰਜੀਤ ਕੌਰ ਮੈਰੀਪੁਰ,ਮਨਜੀਤ ਕੌਰ ਮੈਰੀਪੁਰ, ਗਗਨਦੀਪ ਕੌਰ ਹਰਨਾਮਪੁਰ,ਨਵਨੀਤ ਕੌਰ ਰਣਧੀਰਪੁਰ,ਮਨਰੂਪ ਕੌਰ ਹੈਬਤਪੁਰ,ਉਪਿੰਦਰ ਸਿੰਘ ਗਾਜੀਪੁਰ,ਮਨਜੀਤ ਕੌਰ ਗਾਜੀਪੁਰ,ਬਲਬੀਰ ਕੌਰ ਸਵਾਲ ਆਦਿ ਵੱਖ ਵੱਖ ਕਮੇਟੀਆਂ ਦੇ ਚੇਅਰਮੈਨ, ਸਕੱਤਰ ਤੇ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


