HOME ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਮਾਨਯੋਗ ਚੀਫ਼ ਜਸਟਿਸ ਬੀ. ਆਰ...

ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਮਾਨਯੋਗ ਚੀਫ਼ ਜਸਟਿਸ ਬੀ. ਆਰ ਗਵਾਈ ਜੀ ਦਾ ਅਪਮਾਨ ਕਰਨ ਵਾਲ਼ੇ ਨੂੰ ਬਣਦੀ ਸਜ਼ਾ ਦਿਵਾਉਣ ਲਈ ਲੋਕ ਇੰਨਸਾਫ਼ ਮੰਚ ਵਲੋਂ ਮਾਨਯੋਗ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ

2
*ਭਾਰਤ ਵਿੱਚ ਮਨੂੰਵਾਦੀ, ਜਾਤੀਵਾਦੀ ਸੰਪਰਦਾਇਕਤਾ ਦੇ ਜ਼ਹਿਰੀ ਪ੍ਰਚਾਰ, ਪ੍ਰਸਾਰ ਨਾਲ਼ ਬਣਾਏ ਗਏ ਅਸਹਿਨਸ਼ੀਲਤਾ ਦੇ ਮਾਹੌਲ ਦਾ ਨਤੀਜ਼ਾ ਹੈ ਇਹ ਘਟਨਾ:- ਲੋਕ ਇਨਸਾਫ਼ ਮੰਚ ਪੰਜਾਬ*
ਫਿਲੌਰ/ਅੱਪਰਾ,  (ਸਮਾਜ ਵੀਕਲੀ)  ਦੀਪਾ-ਲੋਕ ਇਨਸਾਫ਼ ਮੰਚ ਪੰਜਾਬ ਵਲੋਂ ਐਸ ਡੀ ਐਮ ਫ਼ਿਲੌਰ, ਤਹਿਸੀਲਦਾਰ ਫ਼ਿਲੌਰ ਮਨਦੀਪ ਸਿੰਘ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ ਤੇ ਮੰਗ ਕੀਤੀ ਕਿ ਬੀਤੇ ਦਿਨੀਂ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਮੁੱਖ ਜੱਜ ਮਾਨਯੋਗ ਬੀ ਆਰ ਗਵਾਈ ਜੀ ਦਾ ਭਰੀ ਅਦਾਲਤ ਵਿੱਚ ਅਪਮਾਨ ਕਰਨ ਵਾਲ਼ੇ  ਵਕੀਲ ਨੂੰ ਤਰੁੰਤ ਗਿਰਫ਼ਤਾਰ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਆਗੂਆਂ ਪ੍ਰਧਾਨ ਜਰਨੈਲ ਫ਼ਿਲੌਰ, ਸਕੱਤਰ ਪ੍ਰਸ਼ੋਤਮ ਫ਼ਿਲੌਰ, ਮਾਸਟਰ ਹੰਸ ਰਾਜ, ਰਾਮਜੀ ਦਾਸ ਗੰਨਾ ਪਿੰਡ, ਸਰਬਜੀਤ ਕੁਮਾਰ ਸਾਬਕਾ ਸਰਪੰਚ ਰਾਮਗੜ੍ਹ, ਡਾਕਟਰ ਸੰਦੀਪ ਕੁਮਾਰ ਆਦਿ ਨੇ ਕਿਹਾ ਕਿ ਇਹ ਇੱਕ ਮੁੱਖ ਜੱਜ ਤੇ ਹਮਲਾ ਨਹੀਂ ਹੈ ਬਲਕਿ ਭਾਰਤ ਦੀ ਨਿਆਂ ਪ੍ਰਣਾਲੀ ਅਤੇ ਭਾਰਤੀ ਸੰਵਿਧਾਨ ਤੇ ਸਿੱਧਾ ਹਮਲਾ ਹੈ। ਆਗੂਆਂ ਨੇ ਕਿਹਾ ਹੈ ਕਿ ਇਸ ਹਮਲੇ ਪਿੱਛੇ ਭਾਰਤ ਅੰਦਰ ਫੈਲਾਏ ਜਾ ਰਹੇ ਮਨੂੰਵਾਦੀ ਸੰਪਰਦਾਇਕਤਾ, ਜਾਤੀਵਾਦੀ ਜ਼ਹਿਰੀ ਪ੍ਰਚਾਰ ਤੇ ਪ੍ਰਸਾਰ ਕਾਰਣ ਪਨਪੀ ਅਸਹਿਨਸ਼ੀਲਤਾ ਦਾ ਨਤੀਜ਼ਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੰਗ ਪੱਤਰ ਦੇਣ ਸਮੇਂ ਸਰੂਪ ਕਲੇਰ,  ਮੱਖਣ ਸੰਤੋਖ ਪੁਰਾ, ਸੋਮ ਨਾਥ ਸੇਖੂਪੁਰ, ਮੱਘਰ ਜਗਤਪੁਰ, ਸੰਦੀਪ ਗੜਾ, ਕਸ਼ਮੀਰੀ ਲਾਲ ਖਹਿਰਾ, ਗੌਬਿੰਦ ਰਾਮ, ਰਾਜ ਕੁਮਾਰ ਹੰਸ, ਅਰਸ਼ਦੀਪ ਭੋਲ਼ੇ ਵਾਲ, ਸੰਦੀਪ ਕੁਮਾਰੀ ਸਰਪੰਚ ਰਾਮਗੜ੍ਹ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਹਰਿਸ਼ੀ ਬਾਲਮੀਕੀ ਪ੍ਰਗਟ ਦਿਵਸ ‘ਤੇ ਡੇਰਾਬੱਸੀ ਮੰਦਰ ਵਿਚ ਭਗਤੀਮਈ ਮਾਹੌਲ, ਸੰਧੂ ਵੱਲੋਂ ਕੀਤੀ ਆਰਤੀ, ਕੀਰਤਨ ਚੌਂਕੀ ਵਿਚ ਗੂੰਜੇ ਭਜਨ
Next articleMAGNETIC RESONANCE IMAGING (MRI) ( A Revolution in Modern Medical Diagnostics)