(ਸਮਾਜ ਵੀਕਲੀ)
ਇਸ ਅਵਾਮ ਨੂੰ ਸੁਪਨੇ ਦੇਖਣ ਦੀ ਆਦਤ ਐ।
ਆ ਜਾਦੂਗਰਾ ਤੇਰਾ ਨਗਰੀ ਵਿੱਚ ਸਵਾਗਤ ਐ।
ਵਿਹਲੇ ਹੱਥ ਬੜੇ ਜੋ ਕੰਮ ਕਰਨ ਤੋਂ ਨਾਬਰ ਨੇ
ਇੱਥੇ ਤਾੜੀਆਂ ਮਾਰ ਕੇ ਮੰਗਣਾਂ ਵਾਂਗ ਇਬਾਦਤ ਐ।
ਇਹ ਇਸੇ ਕੰਮ ‘ਚ ਪੂਰੀ ਮੁਹਾਰਤ ਸਿੱਖਣੀ ਚਾਹੁੰਦੀ ਐ
ਤੂੰ ਦਿੱਲ ਖੋਲ੍ਹ ਕੇ ਲੈ ਲੈ ਜੋ ਵੀ ਆਪਣੀ ਲਾਗਤ ਐ।
ਪਰੀ ਲੋਕ ਦਾ ਸਮੁੰਦਰ ਸਭ ਨੂੰ ਖੀਵਾ ਕਰ ਜਾਦੈਂ
ਦਿਖਾਅ ਜਲਵਾ ਕੋਈ ਸੋਹਣਿਆਂ ਖੁੱਲ੍ਹੀ ਇਜਾਜ਼ਤ ਐ।
ਤੇਰਾ ਚੋਗਾ, ਝੋਲ਼ਾ, ਘੁੰਗਰੂ, ਵੇਖ ਸਭ ਨਸ਼ਿਆਂ ਗਏ
ਇਹ ਨਹੀਂ ਸੋਚਦੇ ਇਹ ਸਭ ਕਿਸ ਕੰਮ ਦੀ ਬਾਬਤ ਐ।
ਉੱਲੂ ਕਾਂ ਕਬੂਤਰ ਕੋਈ ਕੁੱਝ ਵੀ ਬਣ ਬਣਾ ਸਕਦੈ
ਇੱਥੇ ਜਾਦੂਗਰਾਂ ਨੂੰ ਮਿਲ਼ਦੀ ਸਿਰੇ ਦੀ ਦਾਵਤ ਐ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ