ਰੁੱਖ ਲਗਾਈਏ….

ਮਨਜੀਤ ਕੌਰ ਧੀਮਾਨ 
(ਸਮਾਜ ਵੀਕਲੀ)
ਆਓ ਇੱਕ-ਇੱਕ ਕਦਮ ਵਧਾਈਏ,
ਰੁੱਖਾਂ ਦੇ ਨਾਲ਼ ਸਾਂਝਾਂ ਪਾਈਏ।
ਜਦ ਹਰ ਪਾਸੇ ਹਰਿਆਲੀ ਹੋਊ,
ਘਰ ਆਪਣੇ ਫ਼ੇਰ ਸੋਹਲੇ ਗਾਈਏ।
ਆਓ ਇੱਕ-ਇੱਕ…
ਬੰਦੇ,ਜਨੌਰ ਤੇ ਪਸ਼ੂਆਂ ਆਦਿ,
ਰੁੱਖ ਜ਼ਰੂਰੀ ਸਭਨਾਂ ਦੇ ਲਈ।
ਮੌਸਮ,ਮਿੱਟੀ, ਜੰਗਲਾਂ ਵਾਸਤੇ,
ਅੰਮ੍ਰਿਤ ਬਣਦੇ ਇਹ ਨੇ ਬਈ।
ਰੁੱਖਾਂ ਦੇ ਨਾਲ਼ ਸਾਫ਼-ਸ਼ੁੱਧ ਹਵਾ,
ਆਪੋ-ਆਪਣੇ ਘਰ ਲਿਆਈਏ।
ਆਓ ਇੱਕ-ਇੱਕ…
ਫ਼ਲ,ਫੁੱਲ,ਹਵਾ ਤੇ ਲੱਕੜ,
ਹਰ ਇੱਕ ਲੋੜ ਨੂੰ ਪੂਰਾ ਕਰਦੇ।
ਸਾਨੂੰ ਠੰਡੀਆਂ ਛਾਵਾਂ ਵੰਡਦੇ,
ਆਪ ਭਲਾਂ ਇਹ ਧੁੱਪੇ ਸੜ੍ਹਦੇ।
ਮਾਵਾਂ ਵਾਂਗਰ ਪਾਲਣ ਸਾਨੂੰ,
ਇਨ੍ਹਾਂ ਲਈ ਅਹਿਸਾਸ ਜਗਾਈਏ।
ਆਓ ਇੱਕ-ਇੱਕ….
ਰੁੱਖ ਇੱਕ ਪਰ ਸੁੱਖ ਨੇ ਸੌ,
ਪੱਲੇ ਬੰਨ੍ਹ ਲੈ ਗੱਲ ‘ਮਨਜੀਤ’।
ਵਫ਼ਾਦਾਰੀ ਦੀ ਮੂਰਤ ਨੇ ਇਹ,
ਬਣਾ ਲੈ ਇਨ੍ਹਾਂ ਨੂੰ ਮਨਮੀਤ।
ਹਰੀ ਭਰੀ ਕਰ ਧਰਤੀ ਦੀ ਕੁੱਖ,
ਸਾਰੇ ਆਪਣਾ ਫ਼ਰਜ਼ ਨਿਭਾਈਏ।
ਆਓ ਇੱਕ-ਇੱਕ….
ਮਨਜੀਤ ਕੌਰ ਧੀਮਾਨ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਜਾਦੂਗਰ ਤੇ ਨਗਰੀ – ਡਾ਼ ਮੇਹਰ ਮਾਣਕ
Next articleਗਰਮੀ ਤੋਂ ਬਚਾਅ ਲਈ ਉਪਚਾਰ ਅਤੇ ਇਲਾਜ-