HOME ਮਾਛੀਵਾੜਾ ਸਾਹਿਬ ਵਿੱਚ ਸ਼ਹੀਦੀ ਜੋੜ ਮੇਲੇ ਮੌਕੇ ਸ਼ਰਾਬ ਦੇ ਠੇਕੇ ਰਹੇ ਖੁੱਲੇ

ਮਾਛੀਵਾੜਾ ਸਾਹਿਬ ਵਿੱਚ ਸ਼ਹੀਦੀ ਜੋੜ ਮੇਲੇ ਮੌਕੇ ਸ਼ਰਾਬ ਦੇ ਠੇਕੇ ਰਹੇ ਖੁੱਲੇ

3
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਇਸ ਵੇਲੇ ਸ਼ਹੀਦੀ ਸਭਾ ਦੇ ਧਾਰਮਿਕ ਦਿਨ ਚੱਲ ਰਹੇ ਹਨ ਅਨੰਦਪੁਰ ਸਾਹਿਬ ਤੋਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਉਸ ਤੋਂ ਬਾਅਦ ਪਰਿਵਾਰ ਵਿਛੋੜਾ ਫਿਰ ਭੱਠਾ ਸਾਹਿਬ ਰੋਪੜ ਚਮਕੌਰ ਦੀ ਜੰਗ ਵਿੱਚੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਨੂੰ ਭਾਗ ਲਾਉਂਦੇ ਹਨ। ਮਾਛੀਵਾੜਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਨਾਲ ਇਹ ਇਲਾਕਾ ਧਾਰਮਿਕ ਇਤਿਹਾਸਿਕ ਮਹੱਤਤਾ ਰੱਖਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹਰ ਸਾਲ ਹੀ ਸ਼ਹੀਦੀ ਜੋੜ ਮੇਲਾ ਤਿੰਨ ਦਿਨ ਲੱਗਦਾ ਹੈ ਵੱਡੀ ਗਿਣਤੀ ਵਿੱਚ ਸੰਗਤ ਦੂਰ ਦੂਰ ਤੋਂ ਨਤਮਸਤਕ ਹੋਣ ਲਈ ਪੁੱਜਦੀ ਹੈ ਪਰ ਮਾਛੀਵਾੜੇ ਦੀ ਧਾਰਮਿਕ ਮਹੱਤਤਾ ਨੂੰ ਉਸ ਵੇਲੇ ਦਾਗ਼ ਲੱਗਦਾ ਨਜ਼ਰ ਆਇਆ ਜਦੋਂ ਸ਼ਹੀਦੀ ਜੋੜ ਮੇਲੇ ਦਰਮਿਆਨ ਮਾਛੀਵਾੜਾ ਸ਼ਹਿਰ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲੇ ਦੇਖੇ।ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਮਾਛੀਵਾੜਾ ਸਾਹਿਬ ਦੇ ਇਲਾਕੇ ਨਾਲ ਸੰਬੰਧਿਤ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਮੰਗ ਪੱਤਰ ਪੁਲਿਸ ਪ੍ਰਸ਼ਾਸਨ ਐਸਡੀਐਮ ਸਮਰਾਲਾ ਨੂੰ ਦਿੱਤਾ ਸੀ ਕਿ ਮਾਛੀਵਾੜਾ ਸਾਹਿਬ ਧਾਰਮਿਕ ਜੋੜ ਮੇਲੇ ਦੀ ਮਹੱਤਤਾ ਨੂੰ ਦੇਖਦਿਆਂ ਹੋਇਆ ਇਥੇ ਸ਼ਰਾਬ ਦੇ ਠੇਕੇ ਟ ਮੀਟ ਦੀਆਂ ਦੁਕਾਨਾਂ ਤਿੰਨ ਦਿਨ ਲਈ ਬੰਦ ਕੀਤੇ ਜਾਣ, ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਸ਼ਹਿਰ ਵਿਚਲੇ ਪ੍ਰਮੁੱਖ ਰਸਤੇ ਉਪਰ ਜੋ ਠੇਕੇ ਸਨ ਉਹ ਤਾਂ ਬੰਦ ਸਨ ਪਰ ਮਾਛੀਵਾੜਾ ਦੇ ਖਾਲਸਾ ਚੌਂਕ ਵਿੱਚਲਾ ਸ਼ਰਾਬ ਦਾ ਠੇਕਾ ਸ਼ਰੇਆਮ ਖੁੱਲਾ ਰਿਹਾ ਤੇ ਪੀਣ ਦੇ ਸ਼ੌਕੀਨ ਉਥੋਂ ਸ਼ਰਾਬ ਖਰੀਦ ਕੇ ਪੀਂਦੇ ਰਹੇ। ਇਥੇ ਹੁਣ ਇਹ ਸਵਾਲ ਉੱਠਦਾ ਹੈ ਕਿ ਜਦੋਂ ਧਾਰਮਿਕ ਜਥੇਬੰਦੀਆਂ ਨੇ ਮਾਛੀਵਾੜਾ ਸਾਹਿਬ ਦੇ ਧਾਰਮਿਕ ਸਮਾਗਮਾਂ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਐਸਡੀਐਮ ਸਮਰਾਲਾ ਨੂੰ ਠੇਕੇ ਬੰਦ ਕਰਨ ਲਈ ਮੰਗ ਪੱਤਰ ਦਿੱਤਾ ਸੀ ਪਰ ਇਹ ਠੇਕੇ ਬੰਦ ਨਹੀਂ ਹੋਈ ਇਸ ਸਬੰਧੀ ਸ਼ਹਿਰ ਦੇ ਕੁਝ ਪਤਵੱਤੇ ਸੱਜਣਾਂ ਨੇ ਪੱਤਰਕਾਰਾਂ ਕੋਲ ਰੋਸ ਜ਼ਾਹਿਰ ਕਰਦਿਆਂ ਹੋਈਆਂ ਸ਼ਰਾਬ ਦੇ ਠੇਕੇ ਖੁੱਲੇ ਰੱਖਣ ਦੀ ਨਿਖੇਧੀ ਕੀਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੀ.ਟੀ.ਬੀ ਨਗਰ ਭਾਮੀਆਂ ਕਲਾਂ, ਨੇੜੇ ਚੰਡੀਗੜ੍ਹ ਰੋਡ ਤੇ ਕੱਟੇ ਗਏ ਗੈਰ ਕਨੂੰਨੀ ਬਲਾਕ ਐੱਫ ਦੀ ਮੁੱਖ ਮੰਤਰੀ ਪੰਜਾਬ ਅਤੇ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਲਿਖਤੀ ਸ਼ਿਕਾਇਤ
Next articleਐਚ ਪੀ ਮਾਡਲ ਸਕੂਲ ਸੰਗੋਵਾਲ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ