HOME ਜੀ.ਟੀ.ਬੀ ਨਗਰ ਭਾਮੀਆਂ ਕਲਾਂ, ਨੇੜੇ ਚੰਡੀਗੜ੍ਹ ਰੋਡ ਤੇ ਕੱਟੇ ਗਏ ਗੈਰ...

ਜੀ.ਟੀ.ਬੀ ਨਗਰ ਭਾਮੀਆਂ ਕਲਾਂ, ਨੇੜੇ ਚੰਡੀਗੜ੍ਹ ਰੋਡ ਤੇ ਕੱਟੇ ਗਏ ਗੈਰ ਕਨੂੰਨੀ ਬਲਾਕ ਐੱਫ ਦੀ ਮੁੱਖ ਮੰਤਰੀ ਪੰਜਾਬ ਅਤੇ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਲਿਖਤੀ ਸ਼ਿਕਾਇਤ

ਕਾਰਵਾਈ ਹੋਣ ਤੱਕ ਪਿੱਛੇ ਨਹੀਂ ਹਟਾਂਗਾ – ਪਰਮਿੰਦਰ ਕਪੂਰ 

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਗੈਰ ਕਾਨੂੰਨੀ ਕਲੋਨੀਆਂ ਕੱਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਕਾਰਵਾਈ ਲਈ ਗਲਾਡਾ ਅਧਿਕਾਰੀ ਇੱਕ ਦੋ ਕਲੋਨੀਆਂ ਦੀ ਸੜਕਾਂ ਪੁੱਟ ਕੇ ਫੋਟੋਆਂ ਅਖ਼ਬਾਰਾਂ ਵਿੱਚ ਲਗਵਾ ਦਿੰਦੇ ਹਨ । ਤਾਜ਼ਾ ਖਬਰ ਅਨੁਸਾਰ ਜੀ.ਟੀ.ਬੀ ਨਗਰ ਭਾਮੀਆਂ ਕਲਾਂ ਨੇੜੇ ਜੈਨ ਕਲੋਨੀ ਜੋ ਕਿ ਪਹਿਲਾਂ ਹੀ ਗੈਰ ਕਾਨੂੰਨੀ ਕਲੋਨੀ ਹੈ ਉਸੇ ਕਲੋਨੀ ਵਿੱਚ ਇੱਕ ਨਵਾਂ ਬਲਾਕ ਐਫ ਕੱਟਿਆ ਗਿਆ ਹੈ ਜਿਸ ਵਿੱਚ ਪਲਾਟਾਂ ਦੀ ਵਿਕਰੀ ਲਈ ਪੋਸਟਰ ਵੀ ਕਲੋਨੀ ਮਾਲਕਾਂ ਵੱਲੋਂ ਲਗਾਏ ਗਏ ਦੀ ਸ਼ਿਕਾਇਤ ਮੁੱਖ ਮੰਤਰੀ ਦਫਤਰ ਅਤੇ ਚੀਫ ਸੈਕਟਰੀ ਪੰਜਾਬ ਸਰਕਾਰ ਕੋਲ ਪਰਮਿੰਦਰ ਸਿੰਘ ਕਪੂਰ ਵੱਲੋਂ ਲਿਖਤੀ ਤੌਰ ਤੇ ਕੀਤੀ ਗਈ ਹੈ। ਸ਼ਿਕਾਇਤ ਵਿੱਚ ਕਲੋਨੀ ਤੇ ਪੂਰਨ ਕਾਰਵਾਈ ਦੀ ਮੰਗ ਕੀਤੀ ਗਈ ਹੈ । ਸ਼ਿਕਾਇਤ ਕਰਤਾ ਕਪੂਰ ਵੱਲੋਂ ਬਕਾਇਦਾ ਕਲੋਨੀ ਦੇ ਲੈਟੀਚਿਊਡ ਅਤੇ ਲੌਂਗੀਚੂਡ ਵੀ ਦੱਸੇ ਗਏ ਹਨ ਕਿ ਕਲੋਨੀ ਲੱਭਣ ਵਿੱਚ ਆਸਾਨੀ ਰਹੇ।  ਸ਼ਿਕਾਇਤ ਕਰਤਾ ਕਪੂਰ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਇਸ ਕਲੋਨੀ ਤੇ ਸਾਰੀਆਂ ਪ੍ਰਵਾਨਗੀਆਂ ਚੈੱਕ ਕੀਤੀਆਂ ਜਾਣ ਅਤੇ ਐਨਓਸੀ ਵੇਖੇ  ਜਾਣ ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇ । ਸ਼ਿਕਾਇਤ ਕਰਤਾ ਵੱਲੋਂ ਕੀਤੀ ਵਿਭਾਗੀ ਕਾਰਵਾਈ ਦੀ ਆਰ ਟੀ ਆਈ ਰਾਹੀਂ ਸੂਚਨਾ ਪ੍ਰਾਪਤ ਕਰਨ ਦੀ ਵੀ ਗੱਲ ਆਖੀ ਗਈ ਹੈ ਜਦੋਂ ਪਰਮਿੰਦਰ ਕਪੂਰ ਨਾਲ ਇਸ ਬਾਬਤ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਉਹ ਗਲਾਡਾ ਦੀ ਕਾਰਵਾਈ ਦੀ ਉਡੀਕ ਵਿੱਚ ਹਨ ਅਤੇ ਕਾਰਵਾਈ ਹੋਣ ਤੱਕ ਉਹ ਚੁੱਪ ਨਹੀਂ ਬੈਠਣਗੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਸਾ ਤਸਕਰਾਂ ਦੀ ਨਜਾਇਜ਼ ਸੰਪਤੀ ਉੱਪਰ ਪ੍ਰਸ਼ਾਸਨ ਦਾ ਪੀਲਾ ਪੰਜ਼ਾ ਚੱਲਿਆ
Next articleਮਾਛੀਵਾੜਾ ਸਾਹਿਬ ਵਿੱਚ ਸ਼ਹੀਦੀ ਜੋੜ ਮੇਲੇ ਮੌਕੇ ਸ਼ਰਾਬ ਦੇ ਠੇਕੇ ਰਹੇ ਖੁੱਲੇ