ਮਾਂ ਸਰਸਵਤੀ ਮਿਊਜ਼ਿਕਲ ਅਕੈਡਮੀ ਦਾ ਕੀਤਾ ਗਿਆ ਮੁਹਰਤ ਪਹੁੰਚੇ ਮੁੱਖ ਤੌਰ ਤੇ ਗਾਇਕ ਜੋੜੀ ਅਮਰੀਕ ਮਾਇਕਲ ਤੇ ਮਮਤਾ ਮਹਿਰਾ ।

ਕਪੂਰਥਲਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਮਾਂ ਸਰਸਵਤੀ ਮਿਊਜ਼ਿਕਲ ਅਕੈਡਮੀ ਦੇ ਸੰਸਥਾਪਕ ਬਲਵੀਰ ਸਿੰਘ ਭੱਟੀ ਜੀ ਨੇ ਦਸਿਆ ਕਿ ਇਸ ਅਕੈਡਮੀ ਦੇ ਵਿਚ ਜਿੰਨੇ ਵੀ ਗਰੀਬ ਘਰਾਂ ਦੇ ਬੱਚੇ ਚਾਹੇ ਕੁੜੀਆ ਚਾਹੇ ਮੁੰਡੇ ਓਹਨਾ ਨੂੰ ਗਾਣਾ ਗਾਉਣਾ ਤੇ ਅਲਗ ਅਲਗ ਤਰ੍ਹਾਂ ਦੇ ਸਾਜ ਬਜਾਉਣੇ ਤੇ ਸੰਗੀਤ ਦੀਆਂ ਹੋਰ ਬਰੀਕੀਆਂ ਦੱਸੀਆਂ ਜਾਣਗੀਆ। ਇਸ ਵਿਚ ਮੁੱਖ ਅਧਿਆਪਕ ਉਸਤਾਦ ਜਨਾਬ ਜਗਦੀਸ਼ ਖੋਸਲਾ ਜੀ ਹੋਣਗੇ।
ਤੇ ਅਲਗ ਅਲਗ ਜਗ੍ਹਾ ਤੋ ਨਾਮਵਰ ਕਲਾਕਾਰ ਤੇ ਉਸਤਾਦ ਗਾਇਕ ਬੱਚਿਆ ਨੂੰ ਆਕੇ ਸੰਗੀਤ ਦੀ ਸਿੱਖਿਆ ਦੇਣਗੇ। ਇਸ ਅਕੈਡਮੀ ਵਿੱਚ ਤਾਲ ਬਾਰੇ ਬੱਚਿਆ ਨੂੰ ਦਸਣਗੇ ਰਾਜੂ ਜੀ ਤੇ ਨਵਰਾਜ ਜੀ। ਅਕੈਡਮੀ ਦੇ ਮੂਹਰਤ ਸਮੇਂ ਪਹੁੰਚੇ ਸੂਫ਼ੀ ਗਾਇਕਾ ਪ੍ਰੀਤ ਕੌਰ , ਸੋਨੂੰ ਕੀਅ ਬੋਰਡ ਵਾਧਕ, ਗਾਇਕ ਅਤੇ ਅਦਾਕਾਰ ਆਸ਼ੂ ਭੱਟੀ, ਮਸ਼ਹੂਰ ਪੰਜਾਬੀ ਗਾਇਕਾ ਸੁਨੀਤਾ ਭੱਟੀ, ਮੁੱਖ ਤੌਰ ਤੇ ਪਹੁੰਚੀ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਅਮਰੀਕ ਮਾਇਕਲ ਤੇ ਮਮਤਾ ਮਹਿਰਾ, ਮੇਲਿਆ ਦਾ ਬਾਦਸ਼ਾਹ ਦਲਵਿੰਦਰ ਦਿਆਲਪੁਰੀ। ਕਿਸੇ ਨੇ ਵੀ ਗੀਤ ਸੰਗੀਤ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਵੀ ਪਹੁੰਚ ਸਕਦੇ ਹੋ ਸ਼ਹਿਰ ਕਪੂਰਥਲਾ ਕਾਂਜਲੀ ਰੋਡ ਨੇੜੇ ਦਰਬਾਰ ਮਸਤ ਵਲੀ ਦਾਨੇਵਾਲੀ ਸਰਕਾਰ ਡੇਰਾ ਨੰਬਰ 2।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article*ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ਼ਿਵਪਾਲ ਗੋਇਲ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਕੂਲ ਮੁਖੀਆਂ ਨਾਲ ਵੱਖ – ਵੱਖ ਵਿਸ਼ਿਆਂ ਤੇ ਕੀਤੀ ਗਈ ਮੀਟਿੰਗ*
Next articleਵਿਗਿਆਨ ਦਿਵਸ ਤੇ ਢਕਾਣਸੂ ਹਾਈ ਸਕੂਲ ਵਿਖੇ “ਵਿਗਿਆਨ ਦੀ ਮਹੱਤਤਾ” ਵਿਸੇ ਤੇ ਸੈਮੀਨਾਰ ਕਰਵਾਇਆ ਗਿਆ।