ਵਿਗਿਆਨ ਦਿਵਸ ਤੇ ਢਕਾਣਸੂ ਹਾਈ ਸਕੂਲ ਵਿਖੇ “ਵਿਗਿਆਨ ਦੀ ਮਹੱਤਤਾ” ਵਿਸੇ ਤੇ ਸੈਮੀਨਾਰ ਕਰਵਾਇਆ ਗਿਆ।

ਪਟਿਆਲਾ,28 ਫਰਵਰੀ (ਰਮੇਸ਼ਵਰ ਸਿੰਘ) ਵਿਗਿਆਨ ਦਿਵਸ ਦੇ ਮੌਕੇ ਗੌਰਮਿੰਟ ਹਾਈ ਸਕੂਲ ਢਕਾਣਸੂ ਵਿਖੇ “ਵਿਗਿਆਨ ਦੀ ਮਹੱਤਤਾ ” ਵਿਸੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸਕੂਲੀ ਬੱਚਿਆਂ ਅਤੇ ਸਟਾਫ ਨੇ ਇਸ ਵਿਸੇ ਤੇ ਆਪਣੇ ਵਿਚਾਰ ਪੇਸ਼ ਕੀਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜੀਵ ਕੁਮਾਰ ਨੇ ਵੀ ਬੱਚਿਆਂ ਨੂੰ ਵਿਗਿਆਨਕ ਸੋਚ ਅਪਣਾਉਣ ਲਈ ਚਾਨਣਾ ਪਾਇਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਮਿਸ਼ਨ ਐਜੂਕੇਸ਼ਨ ਸੁਸਾਇਟੀ ਰਾਜਪੁਰਾ ਦੇ ਸਰਪ੍ਰਸਤ ,ਪੰਜਾਬੀ ਲੇਖਕ ਅਤੇ ਮੋਟੀਵੇਟਰ ਕੁਲਦੀਪ ਸਿੰਘ ਸਾਹਿਲ ਨੇ ਵੀ ਬੱਚਿਆਂ ਨੂੰ ਇਸ ਮੌਕੇ ਵਿਗਿਆਨ ਸਬੰਧੀ ਜਾਗਰੂਕ ਕੀਤਾ ਅਤੇ ਕਿਹਾ ਕਿ ਇਸ ਵੇਲੇ ਦੇਸ਼ ਨੂੰ ਵਿਕਸਤ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਕਰਨ ਲਈ ਵਿਦਿਆਰਥੀਆਂ ਨੂੰ ਵਿਗਿਆਨ ਸਬੰਧੀ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਅਪਣਾਉਣ ਦੀ ਲੋੜ ਤੇ ਵੀ ਜੋਰ ਦਿੱਤਾ ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਕੂਲ ਨੂੰ ਪੰਜਾਬ ਸਰਕਾਰ ਵੱਲੋਂ “ਬੈਸਟ ਸਕੂਲ ਅਵਾਰਡ” ਮਿਲਣ ਤੇ ਪ੍ਰਿੰਸੀਪਲ, ਸਟਾਫ, ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਰਾਜੀਵ ਕੁਮਾਰ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮਾਂ ਸਰਸਵਤੀ ਮਿਊਜ਼ਿਕਲ ਅਕੈਡਮੀ ਦਾ ਕੀਤਾ ਗਿਆ ਮੁਹਰਤ ਪਹੁੰਚੇ ਮੁੱਖ ਤੌਰ ਤੇ ਗਾਇਕ ਜੋੜੀ ਅਮਰੀਕ ਮਾਇਕਲ ਤੇ ਮਮਤਾ ਮਹਿਰਾ ।
Next articleਦੀਨਾ ਭਾਨਾ ਦੇ ਜਨਮ ਦਿਨ ਨੂੰ ਸਮਰਪਿਤ  ਵਿਸ਼ਾਲ ਸੈਮੀਨਾਰ ਕਰਵਾਇਆ ਗਿਆ