
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) Symbol of knowledge ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਜਿਨਾਂ ਦਾ 134ਵਾਂ ਜਨਮ ਦਿਹਾੜਾ ਪਿੰਡ ਕਟਾਰੀਆਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਨਾਇਆ ਗਿਆ ।ਸਭ ਤੋਂ ਪਹਿਲਾਂ ਬਾਬਾ ਸਾਹਿਬ ਅੰਬੇਡਕਰ,ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਫੁੱਲ ਮਾਲਾ ਪਾ ਕੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਬੁਲਾਰੇ ਧਰਮਪਾਲ ਤਲਵੰਡੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਿਨਾਂ ਦੇ ਮੇਰੇ ਸਮਾਜ ਦੇ ਲੋਕਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਨਹੀਂ ਹੁੰਦਾ ਆਪਣੀ ਵੋਟ ਦੀ ਕੀਮਤ ਨੂੰ ਨਹੀਂ ਜਾਣਦਾ ਉਨਾ ਚਿਰ ਮੇਰਾ ਸਮਾਜ ਸੱਸ ਸ਼ਾਸਕ ਨਹੀਂ ਬਣ ਸਕਦਾ। ਰਾਜਨੀਤਿਕ, ਆਰਥਿਕ ,ਸਮਾਜਿਕ ਗੁਲਾਮੀ ਤੋਂ ਮੁਕਤੀ ਤਾਂ ਹੀ ਮਿਲ ਸਕਦੀ ਹੈ ਜੇ ਕਿ ਜੇ ਸਾਡੀਆਂ ਆਉਣ ਵਾਲੀਆਂ ਨਸਲਾਂ ਬਾਵਾ ਸਾਹਿਬ ਦੇ ਦਿੱਤੇ ਹੋਏ ਮੂਲ ਮੰਤਰ ਪੜੋ ਜੁੜੋ ਸੰਘਰਸ਼ ਕਰੋ ਨੂੰ ਚੰਗੀ ਤਰਾਂ ਸਮਝਣਗੀਆਂ। ਜਿਨ੍ਹਾਂ ਜਿਨਾਂ ਲੋਕਾਂ ਦਾ ਰਾਜ ਹੁੰਦਾ ਹੈ ਉਹਨਾਂ ਦੀਆਂ ਧੀਆਂ ਭੈਣਾਂ ਦੀਆਂ ਸੁਰਖਿਤ ਰਹਿੰਦੀਆਂ।ਉਹ ਕੌਮਾ ਕਿਸੇ ਦੇ ਗ਼ੁਲਾਮ ਨਹੀਂ ਰਹਿੰਦੀਆਂ। ਲੈਕਚਰਾਰ ਮਨਜਿੰਦਰ ਸਿੰਘ ਕਲਸੀ ਨੇ ਕਿਹਾ ਕਿ ਐਜੂਕੇਸ਼ਨ ਤੋਂ ਬਗੈਰ ਸਮਾਜ ਤਰੱਕੀ ਨਹੀਂ ਕਰ ਸਕਦਾ। ਇਸ ਮੌਕੇ ਤੇ ਇੰਸਪੈਕਟਰ ਪ੍ਰੇਮ ਸਿੰਘ ਕਲਸੀ ,ਮਹਿੰਦਰ ਪਾਲ ਪਟਵਾਰੀ ,ਸਰਪੰਚ ਵਰਿੰਦਰ ਸਿੰਘ, ਰਜਿੰਦਰ ਸਿੰਘ ਚਾਕ ,ਗੁਰਬਚਨ ਸਿੰਘ ਬਾਦਸ਼ਾਹ, ਮਲਕੀਤ ਰਾਮ ਬੰਗਾ ,ਜੋਗਾ ਸਿੰਘ ,ਮਲਕੀਤ ਸਿੰਘ ,ਬਾਬਾ ਸਰਜੀਤ ਸਿੰਘ ਕਲਸੀ ਅਤੇ ਹੋਰ ਨਗਰ ਨਿਵਾਸੀ ਨੌਜਵਾਨ ਬਜ਼ੁਰਗ ਬੀਬੀਆਂ ਭੈਣਾਂ ਅਤੇ ਬੱਚੇ ਹਾਜ਼ਰ ਸਨ ਉਸ ਤੋਂ ਬਾਅਦ ਪਰਬੰਧਕਾਂ ਵੱਲੋਂ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਲੈਕਚਰਾਰ ਮਨਜਿੰਦਰ ਸਿੰਘ ਕਲਸੀ ਅਤੇ ਇੰਸਪੈਕਟਰ ਪ੍ਰੇਮ ਸਿੰਘ ਕਲਸੀ ਹੁਰਾਂ ਵਲੋਂ ਨਗਰ ਨਿਵਾਸੀਆਂ ਅਤੇ ਆਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਚਾਹ ਪਕੌੜਿਆਂ ਲੰਗਰ ਵੀ ਵਰਤਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



