ਗੀਤਕਾਰ ਮੱਖਣ ਲੋਹਾਰ ਨੂੰ ਸਦਮਾ, ਪਿਤਾ ਦਾ ਦੇਹਾਂਤ

ਜਲੰਧਰ /ਫਗਵਾੜਾ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗੀਤਕਾਰ ਮੱਖਣ ਲੁਹਾਰ (ਅਮਰੀਕਾ) ਅਤੇ ਗੁਰਮੁਖ ਲੁਹਾਰ ਦੇ ਸਮੁੱਚੇ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਪਿਤਾ ਸਤਿਕਾਰਯੋਗ ਸ੍ਰੀ ਗੁਰਮੀਤ ਰਾਮ ਜੀ ਇਸ ਫਾਨੀ ਸੰਸਾਰ ਤੋਂ ਹਮੇਸ਼ਾਂ ਲਈ ਰੁਖ਼ਸਤ ਹੋ ਗਏ । ਉਨ੍ਹਾਂ ਦਾ ਸਸਕਾਰ ਪਿੰਡ ਲੁਹਾਰਾਂ ਵਿਖੇ ਕਰ ਦਿੱਤਾ ਗਿਆ । ਇਸ ਦੁੱਖ ਦੀ ਘੜੀ ਵਿੱਚ ਵਿਸ਼ਵ ਪ੍ਰਸਿੱਧ ਗੀਤਕਾਰ ਮੱਖਣ ਲੁਹਾਰ ਅਮਰੀਕਾ ਨਾਲ ਉਨ੍ਹਾਂ ਦੀ ਸੰਗੀਤਕ ਟੀਮ ਗਾਇਕ, ਗੀਤਕਾਰ, ਸੰਗੀਤਕਾਰ, ਪੱਤਰਕਾਰ, ਬੁੱਧੀਜੀਵੀ, ਐਂਕਰ, ਵਿਦਵਾਨ, ਰਾਈਟਰ, ਕਵੀ, ਬੁਲਾਰੇ ਅਤੇ ਹੋਰ ਵੱਖ ਵੱਖ ਸਮਾਜਿਕ, ਰਾਜਨੀਤਕ ਸ਼ਖ਼ਸੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ।

ਇਸ ਦੁੱਖ ਦੀ ਘੜੀ ਵਿੱਚ ਗੀਤਕਾਰ ਮੱਖਣ ਲੁਹਾਰ ਨਾਲ ਇੰਟਰਨੈਸ਼ਨਲ ਗਾਇਕ ਸੁਖਵਿੰਦਰ ਪੰਛੀ, ਗੀਤਕਾਰ ਰੱਤੂ ਰੰਧਾਵਾ, ਗਾਇਕਾ ਪ੍ਰੇਮ ਲਤਾ, ਗਾਇਕ ਕੁਲਵਿੰਦਰ ਕਿੰਦਾ, ਗਾਇਕ ਸੋਹਣ ਸ਼ੰਕਰ, ਗਾਇਕ ਗੁਰਮੇਜ ਸਹੋਤਾ, ਗਾਇਕ ਕੁਲਦੀਪ ਚੁੰਬਰ, ਐਂਕਰ ਦਿਨੇਸ਼, ਗਾਇਕ ਰਾਜੂ ਸ਼ਾਹ ਮਸਤਾਨਾ, ਗੀਤਕਾਰ ਸੁਖਜੀਤ ਝਾਂਸ, ਗੀਤਕਾਰ ਕਾਜਲ ਧੂਤਾਂ ਵਾਲਾ, ਗੀਤਕਾਰ ਹਰਵਿੰਦਰ ਉਹੜਪੁਰੀ, ਗੀਤਕਾਰ ਰਾਣਾ ਭੋਗਪੁਰੀਆ, ਬਲਦੇਵ ਰਾਹੀ, ਗਾਇਕ ਸੁਰਿੰਦਰ ਲਾਡੀ, ਰਿੱਕ ਨੂਰ, ਗਾਇਕ ਰਣਜੀਤ ਰਾਣਾ, ਗਾਇਕ ਫ਼ਿਰੋਜ਼ ਖ਼ਾਨ, ਗੀਤਕਾਰ ਮਹਿੰਦਰ ਸੰਧੂ ਮਹੇੜੂ , ਤਾਜ ਨਗੀਨਾ, ਗੁਰਮੀਤ ਗੈਰੀ, ਸਮੇਤ ਕਈ ਹੋਰ ਸੰਗੀਤਕ ਕਲਾਕਾਰਾਂ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਦੁਆਰਾ ਹਰਿਸੰਗਤ ਸਾਹਿਬ ਸਨੌਰ ਵਿਖੇ ਮਹਾਨ ਕੀਰਤਨ ਦਰਬਾਰ 29 ਨੂੰ – ਸੰਤ ਬਾਬਾ ਹਰਦੇਵ ਸਿੰਘ
Next articleਰੱਖੜੀ