ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ )- ਪਿਛਲੇ ਦਿਨੀ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਸੁਰੀਲੀ ਤੇ ਬੁਲੰਦ ਅਵਾਜ਼ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਤਾਜ ਨਗੀਨਾ ਦਾ ਭਜਨ ” ਮੁੱਖੜਾ ਕਮਾਲ ਜੋਗੀਆਂ ” ਜੋ ਕਿ ਮੇਰਾ ਪੌਣਾਹਾਰੀ ਯੂ ਟਿਊਬ ਚੈਨਲ ਉੱਤੇ ਬੜੇ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਹੈ। ਜੋ ਕਿ ਬਾਬਾ ਬਾਲਕ ਨਾਥ ਜੀ ਦੇ ਭਗਤਾ ਵਲੋਂ ਭਜਨ ਨੂੰ ਬਹੁਤ ਹੀ ਪਿਆਰ ਮਿਲ ਰਿਹਾ ਹੈ । ਜਿਸ ਦੀ ਜਾਣਕਾਰੀ ਸਾਂਝੀ ਕਰਦਿਆਂ ਯੂ ਟਿਊਬ ਚੈਨਲ ਮੇਰਾ ਪੌਣਾਹਾਰੀ ਦੇ ਸੰਚਾਲਕ ਤੇ ਗਾਇਕ ਤਾਜ ਨਗੀਨਾ ਤੇ ਗੀਤਕਾਰ ਗਗਨ ਪੈਂਸਰਾ ਗਰੀਸ ਨੇ ਚੱਲ ਰਹੇ ਬਾਬਾ ਜੀ ਦੇ ਭਜਨ ਬਾਰੇ ਦੱਸਿਆ ਕਿ ਚੱਲ ਰਹੇ ਭਜਨ ਦਾ ਬਾਬਾ ਜੀ ਦੇ ਭਗਤਾ ਵਲੋਂ ਬਹੁਤ ਹੀ ਪਿਆਰ ਮਿਲ ਰਿਹਾ ਹੈ । ਅਤੇ ਭਜਨ ਨੂੰ ਸੰਗੀਤ ਦੇ ਜਾਦੂਗਰ ਮਿਲਣ ਵਲੋਂ ਧੁਨਾਂ ਨਾਲ ਸ਼ਿੰਗਾਰਿਆ ਹੈ , ਲਵੀ ਡਿਜ਼ਾਈਨ ਜੋਨ ਦੁਆਰਾ ਕੀਤੀ ਪੋਸਟਰ ਡਿਜ਼ਾਇਨਗ ਵੀ ਕਾਬਲੇ ਤਾਰੀਫ ਹੈ। ਇਸ ਭਜਨ ਦੀ ਵੀਡੀਓ ਕੈਮਰਾਮੈਨ ਲਵੀ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਬਣਾ ਕੇ ਪੇਸ਼ ਕੀਤੀ ਗਈ । ਗੀਤਕਾਰ ਗਗਨ ਪੈਂਸਰਾ ਗਰੀਸ ਅਤੇ ਗਾਇਕ ਤਾਜ ਨਗੀਨਾ ਵਲੋਂ ਪੇਸ਼ ਕੀਤੇ ਗਏ ਮੇਰਾ ਪੌਣਾਹਾਰੀ ਯੂਟਿਊਬ ਚੈਨਲ ਤੇ ਬਾਬਾ ਜੀ ਦੇ ਭਗਤਾ ਵਲੋਂ ਭਜਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



