HOME ਸ੍ਰ.ਜਰਨੈਲ ਸਿੰਘ ਦਾ ਅਕਾਲ ਚਲਾਣਾ ਬੇਹੱਦ ਦੁਖਦਾਈ

ਸ੍ਰ.ਜਰਨੈਲ ਸਿੰਘ ਦਾ ਅਕਾਲ ਚਲਾਣਾ ਬੇਹੱਦ ਦੁਖਦਾਈ

3
ਜੰਮੂ   (ਸਮਾਜ ਵੀਕਲੀ)   (ਚੰਡਿਹੋਕ) ਪ੍ਰਸਿੱਧ ਸ਼ੀਰਾਜ਼ਾ ਪੰਜਾਬੀ ਦੇ ਚੀਫ਼ ਐਡੀਟਰ ਸ੍ਰੀ਼ ਪੋਪਿੰਦਰ ਸਿੰਘ ਪਾਰਸ ਦੇ ਪਰਿਵਾਰ ਵਿੱਚੋਂ ਸ੍ਰ. ਜਰਨੈਲ ਸਿੰਘ, ਸੁਪੁੱਤਰ ਸ੍ਵਰਗੀ ਸ੍ਰ. ਜਗੀਰ ਸਿੰਘ, ਵਾਸੀ ਕੰਗਾਲੂੜਾ, ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਨਾਲ ਸਾਹਿਤਕ ਅਤੇ ਸਮਾਜਿਕ ਵਰਗਾਂ ਵਿੱਚ ਗਹਿਰਾ ਸੋਗ ਛਾ ਗਿਆ ਹੈ। ਸ੍ਰ.ਜਰਨੈਲ ਸਿੰਘ ਇੱਕ ਸਧਾਰਣ, ਨਿਮਰ, ਸ਼ਰੀਫ ਅਤੇ ਇਮਾਨਦਾਰ ਵਿਅਕਤੀ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਉੱਚੇ ਮਨੁੱਖੀ ਮੁੱਲਾਂ ਨੂੰ ਨਿਭਾਇਆ। ਉਹ ਆਪਣੇ ਪਿੱਛੇ ਦੋ ਪੁੱਤਰ—ਦਵਿੰਦਰ ਸਿੰਘ ਅਤੇ ਜਸਪਾਲ ਸਿੰਘ—ਅਤੇ ਸਪੁੱਤਰੀ ਨਰਿੰਦਰ ਕੌਰ, ਦੋਹਤੇ-ਪੋਤਰੇ ਅਤੇ ਵੱਡਾ ਪਰਿਵਾਰ ਛੱਡ ਗਏ ਹਨ, ਜੋ ਇਸ ਸਮੇਂ ਗਹਿਰੇ ਸਦਮੇ ਵਿੱਚ ਹੈ। ਇਸ ਦੁਖ ਦੀ ਘੜੀ ਵਿੱਚ ਜੰਮੂ-ਕਸ਼ਮੀਰ ਸਮੇਤ ਹੋਰ ਰਾਜਾਂ ਤੋਂ ਕਈ ਪ੍ਰਮੁੱਖ ਬੁੱਧੀਜੀਵੀਆਂ ਅਤੇ ਸਾਹਿਤਕਾਰਾਂ ਨੇ ਸ੍ਰੀ ਪੋਪਿੰਦਰ ਸਿੰਘ ਪਾਰਸ,  ਦਵਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਸ਼ੋਕ ਸੰਦੇਸ਼ ਭੇਜਣ ਵਾਲਿਆਂ ਵਿੱਚ ਡਾ. ਸੁਖਵਿੰਦਰ ਸਿੰਘ (ਪੰਜਾਬ), ਬਲਵਿੰਦਰ ਬਾਲਮ ਗੁਰਦਾਸਪੁਰ, ਹਰਜੀਤ ਸਿੰਘ ਚੰਡੀਗੜ੍ਹ ,ਡਾ. ਮਨਜੀਤ ਸਿੰਘ, ਡਾ. ਦੀਪਕ, ਡਾ ਼ ਸੰਦੀਪ ਸਿੰਘ ਮੁੰਡੇ, ਡਾ. ਜਗਤਾਰ, ਅਜੀਤ ਸਿੰਘ ਮਸਤਾਨਾ, ਡਾ. ਬਲਜੀਤ ਸਿੰਘ ਰੈਨਾ, ਡਾ. ਸ਼ਾਨ ਕਸ਼ਮੀਰੀ, ਆਰ. ਐਸ. ਰਾਜਨ, ਇਛਪਾਲ ਸਿੰਘ ਆਦਿ ਸ਼ਾਮਲ ਹਨ। ਅੰਤਿਮ ਅਰਦਾਸ ਅਤੇ ਸ਼ਬਦ ਕੀਰਤਨ 03-04-2026 ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਗੁਰਦੁਆਰਾ ਸਿੰਘ ਸਭਾ, ਕੰਗਾਲੂੜਾ (ਤਰਾਲ) ਵਿਖੇ ਹੋਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਈਰਾਨ ਨੇ ਤੇਲ ਨਾਲ ਭਰੇ 20 ਵੱਡੇ ਜਹਾਜ਼ ਅਮਰੀਕਾ ਭੇਜੇ, ਡੋਨਾਲਡ ਟਰੰਪ ਨੇ ਜੰਗ ਦੌਰਾਨ ਵੱਡਾ ਦਾਅਵਾ ਕੀਤਾ
Next articleਗੀਤਕਾਰ ਗਗਨ ਪੈਂਸਰਾ ਗਰੀਸ , ਗਾਇਕ ਤਾਜ ਨਗੀਨਾ ਦਾ ਭਜਨ ” ਮੁੱਖੜਾ ਕਮਾਲ ਜੋਗੀਆਂ ” ਰਲੀਜ਼ ਭਗਤਾ ਦਾ ਮਿਲ ਰਿਹਾ ਪਿਆਰ ।