HOME ਲੁਧਿਆਣਾ ਟੈਂਟ ਡੀਲਰ ਐਸੋਸੀਏਸ਼ਨ ਵੱਲੋਂ ਰੁੱਖ ਲਗਾਏ ਗਏ

ਲੁਧਿਆਣਾ ਟੈਂਟ ਡੀਲਰ ਐਸੋਸੀਏਸ਼ਨ ਵੱਲੋਂ ਰੁੱਖ ਲਗਾਏ ਗਏ

3

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਅੱਜ ਹਲਕਾ ਸੈਂਟਰਲ ਵਿੱਚ ਲੁਧਿਆਣਾ ਟੈਂਟ ਡੀਲਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਖਾਲਸਾ ਟੈਂਟ ਹਾਊਸ ਦੀ ਦੇਖ-ਰੇਖ ਹੇਠ ਬਰਸਾਤੀ ਮੌਸਮ ‘ਚ ਰੁੱਖ ਲਗਾਉਣ ਦੀ ਮੁਹਿੰਮ ਆਰੰਭੀ ਗਈ । ਇਸ ਮੌਕੇ ਮੁੱਖ ਮਹਿਮਾਨ ਕੌਂਸਲਰ ਸਿਮਰਨਜੀਤ ਸਿੰਘ ਸਿਮੂੰ ਨੇ ਪਹਿਲਾ ਦਰੱਖਤ ਲਗਾਇਆ । ਸਿੰਮੂ ਨੇ ਬੋਲਦਿਆਂ ਆਖਿਆ ਕਿ ਇਹ ਮੁਹਿੰਮ ਹਰ ਬਰਸਾਤੀ ਮੌਸਮ ਵਿੱਚ ਖਾਲੀ ਅਤੇ ਸੁਰੱਖਿਅਤ ਥਾਵਾਂ ਵੇਖ ਕੇ ਰੱਖੀ ਜਾਵੇਗੀ ਅਤੇ ਖਾਲੀ ਬੂਟੇ ਲਗਾਏ ਹੀ ਨਹੀਂ ਜਾਣਗੇ ਬਲਕਿ ਰੁੱਖ ਬਣਨ ਤੱਕ ਉਹਨਾਂ ਦੀ ਦੇਖ-ਰੇਖ ਵੀ ਨਿਗਮ ਦੀ ਸਹਾਇਤਾ ਨਾਲ ਕੀਤੀ ਜਾਵੇਗੀ । ਸਿੰਮੂ ਨੇ ਆਖਿਆ ਕਿ ਹਰ ਲੁਧਿਆਣਾ ਵਾਸੀ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਹੀ ਵੱਧ ਰਹੀ ਆਲਮੀ ਤਪਸ਼ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਓਂਕਾਰ ਟੈਂਟ ਹਾਊਸ, ਸਾਹਿਬ ਟੈਂਟ ਹਾਊਸ ਤੋਂ ਸੰਨੀ, ਜਸ਼ਨ ਟੈਂਟ ਹਾਊਸ, ਸੋਨੀ  ਟੈਂਟ ਹਾਊਸ ਤੋਂ ਮੋਨੂੰ ਜੀ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਮੋਗਾ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ
Next articleਨਰਕ ਭਰੀ ਜ਼ਿੰਦਗੀ ਜਿਉਂਣ ਲਈ ਮਜ਼ਬੂਰ ਇਲਾਕਾ ਨਿਵਾਸੀ