HOME ਲੁਧਿਆਣਾ ਸਕਰੈਪ ਟ੍ਰੇਡਰਜ਼ ਐਸੋਸ਼ੀਏਸ਼ਨ ਦੀ ਮੀਟਿੰਗ ‘ਚ ਉਦਯੋਗ ਨਾਲ ਸੰਬੰਧਿਤ ਵਿਚਾਰੇ ਗਏ...

ਲੁਧਿਆਣਾ ਸਕਰੈਪ ਟ੍ਰੇਡਰਜ਼ ਐਸੋਸ਼ੀਏਸ਼ਨ ਦੀ ਮੀਟਿੰਗ ‘ਚ ਉਦਯੋਗ ਨਾਲ ਸੰਬੰਧਿਤ ਵਿਚਾਰੇ ਗਏ ਮੁੱਦੇ

ਫੋਟੋ: ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਤਿੰਦਰਪਾਲ ਸਿੰਘ ਖੁਰਾਣਾ, ਚੇਅਰਮੈਨ ਜਰਨੈਲ ਸਿੰਘ ਖੇੜਾ ਤੇ ਹੋਰ

 ਲੁਧਿਆਣਾ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਸਕਰੈਪ ਟ੍ਰੇਡਰਜ਼ ਐਸੋਸ਼ੀਏਸ਼ਨ ਦੀ ਇੱਕ ਮੀਟਿੰਗ ਐਸੋਸ਼ੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਖੁਰਾਣਾ ਦੀ ਅਗਵਾਈ ਵਿੱਚ ਗਿੱਲ ਰੋਡ ਵਿਖੇ ਹੋਈ। ਇਸ ਮਹੱਤਵਪੂਰਨ ਮੀਟਿੰਗ ਵਿੱਚ ਉਦਯੋਗ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਬਾਕੀ ਮੈਂਬਰਾਂ ਦੇ ਸੁਝਾਅ ਵੀ ਲਏ ਗਏ। ਇਸ ਮੌਕੇ  ਐਸੋਸ਼ੀਏਸ਼ਨ ਦੇ ਚੇਅਰਮੈਨ ਜਰਨੈਲ ਸਿੰਘ ਖੇੜਾ (ਬੰਟੂ) ਨੇ ਲੋਹਾ ਅਤੇ ਹੋਰ ਧਾਤਾਂ ਦੇ ਭਾਅ ਵਿੱਚ ਆ ਰਹੀ ਅਸਥਿਰਤਾ, ਸਰਕਾਰੀ ਨਿਯਮਾਂ ਵਿੱਚ ਆ ਰਹੀਆਂ ਤਬਦੀਲੀਆਂ ਅਤੇ ਲਾਇਸੈਂਸ ਪ੍ਰਕਿਰਿਆ ਦੀ ਜਟਿਲਤਾ ਨੂੰ ਪ੍ਰਮੁੱਖਤਾ ਨਾਲ ਮੈਂਬਰਾਂ ਅੱਗੇ ਰੱਖਿਆ। ਕਾਰੋਬਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਸਕਰੈਪ ਉਦਯੋਗ ਲਈ ਵੱਖਰਾ ਨੀਤੀਚਾਰਾ ਬਣਾਏ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਐਸੋਸ਼ੀਏਸ਼ਨ ਦਾ ਇੱਕ ਵਫਦ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਵੀ ਕਰੇਗਾ। ਇਸ ਮੌਕੇ ਪ੍ਰਭਜੋਤ ਸਿੰਘ ਰਾਜੂ ਕਾਲੜਾ, ਮਨਜਿੰਦਰ ਸਿੰਘ ਚਾਵਲਾ, ਕੰਵਲਜੀਤ ਸਿੰਘ ਚੁੱਘ, ਮਨੋਜ ਕੁਮਾਰ, ਹਰਮੀਤ ਸਿੰਘ ਡੰਗ, ਪ੍ਰਿਤਪਾਲ ਸਿੰਘ ਡੰਗ, ਗੁਰਪ੍ਰੀਤ ਸਿੰਘ ਚੁੱਘ, ਰਾਜਾ ਉੱਭੀ, ਜਤਿੰਦਰ ਸਿੰਘ ਬੌਬੀ, ਰਾਜੂ ਮੱਕੜ, ਸੰਨੀ ਬੱਤਰਾ, ਗੁਰਜੋਤ ਸਿੰਘ ਬੱਤਰਾ, ਦਲੀਪ ਸਿੰਘ ਖੁਰਾਣਾ, ਵਿੱਕੀ ਜੈਸਵਾਲ, ਗਗਨ ਅਰੋੜਾ, ਸੋਨੀ ਡੰਗ, ਤਰਨਦੀਪ ਸਿੰਘ ਅਰੋੜਾ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਦੀਆਂ ਲੜਕੀਆਂ ਨੇ ਮਾਰੀਆਂ ਮੱਲਾਂ
Next articleਅਕਲਮੰਦ ਗਿੱਦੜ