HOME ਅਕਲਮੰਦ ਗਿੱਦੜ

ਅਕਲਮੰਦ ਗਿੱਦੜ

ਮਾਸਟਰ ਸੰਜੀਵ ਧਰਮਾਣੀ

   (ਸਮਾਜ ਵੀਕਲੀ)    ਇੱਕ ਵਾਰ ਦੀ ਗੱਲ ਹੈ। ਪਹਾੜੀ ‘ਤੇ ਇੱਕ ਬਹੁਤ ਵਿਸ਼ਾਲ ਟਾਹਲੀ ਦਾ ਰੁੱਖ ਸੀ। ਇਹ ਰੁੱਖ ਬਹੁਤ ਹਰਾ – ਭਰਾ ਸੀ। ਉਸ ਦਰੱਖ਼ਤ ਦੇ ਉੱਤੇ ਗਿਲਹਰੀ ਅਤੇ ਬਿੱਲੀ ਰਹਿੰਦੇ ਸਨ। ਦੋਵਾਂ ਵਿੱਚ ਬਹੁਤ ਪਿਆਰ ਸੀ। ਗਰਮੀਆਂ ਦਾ ਮੌਸਮ ਆਇਆ ਤਾਂ ਟਾਹਲੀ ਦੇ ਪੱਤੇ ਸੁੱਕ ਗਏ। ਫਿਰ ਬਿੱਲੀ ਤੇ ਗਿਲਹਿਰੀ ਉਸ ਰੁੱਖ ਨੂੰ ਛੱਡ ਕੇ ਜੰਗਲ ਦੀ ਇੱਕ ਪੁਰਾਣੀ ਗੁਫਾ ਵਿੱਚ ਰਹਿਣ ਲੱਗ ਪਏ। ਉੱਥੇ ਇੱਕ ਗਿੱਦੜ ਵੀ ਰਹਿੰਦਾ ਸੀ। ਉਹ ਬਹੁਤ ਅਕਲਮੰਦ ਸੀ। ਉਹ ਜੰਗਲੀ ਜਾਨਵਰਾਂ ਤੋਂ ਹਮੇਸ਼ਾ ਗਿਲਹਰੀ ਤੇ ਬਿੱਲੀ ਦੀ ਰੱਖਿਆ ਕਰਦਾ ਸੀ ਤੇ ਉਹਨਾਂ ਨੂੰ ਚੰਗੀਆਂ ਗੱਲਾਂ ਸਮਝਾਉਂਦਾ ਸੀ। ਇੱਕ ਵਾਰ ਉੱਥੇ ਦੂਸਰੇ ਜੰਗਲ ਦਾ ਇੱਕ ਖੂੰਖਾਰ ਸ਼ੇਰ ਆ ਗਿਆ। ਉਹ ਸ਼ੇਰ ਉਸ ਗੁਫਾ ਵਿੱਚ ਰਹਿਣਾ ਚਾਹੁੰਦਾ ਸੀ। ਬਿੱਲੀ ਅਤੇ ਗਿਲਹਰੀ ਉਸ ਸ਼ੇਰ ਦਾ ਮੁਕਾਬਲਾ ਕਰਨਾ ਚਾਹੁੰਦੇ ਸਨ ਤਾਂ ਕਿ ਉਹ ਆਸਾਨੀ ਨਾਲ਼ ਉਸ ਗੁਫਾ ਵਿੱਚ ਰਹਿ ਸਕਣ , ਪਰ ਅਕਲਮੰਦ ਗਿੱਦੜ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤੇ ਸਮਝਾਇਆ ਕਿ ਸ਼ੇਰ ਬਹੁਤ ਸ਼ਕਤੀਸ਼ਾਲੀ ਹੈ। ਅਸੀਂ ਉਸਦਾ ਮੁਕਾਬਲਾ ਨਹੀਂ ਕਰ ਸਕਦੇ। ਫਿਰ ਉਹ ਆਪਣੇ ਜੰਗਲ ਦੇ ਸ਼ੇਰ ਰਾਜੇ ਕੋਲ ਪਹੁੰਚੇ ਤੇ ਉਸ ਨੂੰ ਸਾਰੀ ਗੱਲ ਦੱਸੀ। ਜੰਗਲ ਦਾ ਰਾਜਾ ਇਸ ਨਵੇਂ ਸ਼ੇਰ ਦਾ ਮੁਕਾਬਲਾ ਕਰਨ ਲਈ ਆ ਗਿਆ। ਉਸ ਨੇ ਨਵੇਂ ਸ਼ੇਰ ਨੂੰ ਮਾਰ ਦਿੱਤਾ। ਹੁਣ ਗਿਲਹਿਰੀ , ਬਿੱਲੀ ਤੇ ਗਿੱਦੜ ਪਹਿਲਾਂ ਵਾਂਗ ਉਸ ਗੁਫਾ ਵਿੱਚ ਖੁਸ਼ੀ – ਖੁਸ਼ੀ ਰਹਿਣ ਲੱਗ ਪਏ। ਇਸ ਕਹਾਣੀ ਤੋਂ
ਇਹ ਸਿੱਖਿਆ ਮਿਲਦੀ ਹੈ ਕਿ ਔਖੇ ਸਮੇਂ ਸਾਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ।

 ਕਹਾਣੀਕਾਰ ਮਾਸਟਰ ਸੰਜੀਵ ਧਰਮਾਣੀ
 ਸ੍ਰੀ ਅਨੰਦਪੁਰ ਸਾਹਿਬ
9478561356 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੁਧਿਆਣਾ ਸਕਰੈਪ ਟ੍ਰੇਡਰਜ਼ ਐਸੋਸ਼ੀਏਸ਼ਨ ਦੀ ਮੀਟਿੰਗ ‘ਚ ਉਦਯੋਗ ਨਾਲ ਸੰਬੰਧਿਤ ਵਿਚਾਰੇ ਗਏ ਮੁੱਦੇ
Next articleਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (6ਵਾਂ ਸਮੈਸਟਰ) ਦਾ ਸੌ ਫ਼ੀਸਦੀ ਨਤੀਜਾ