ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਮਾਰਚ 2025 ਦਾ ਨਤੀਜਾ ਐਲਾਨਿਆ ਗਿਆ । ਇਸ ਵਿੱਚ ਸ. ਕੰ. ਸ.ਸ.ਸਕੂਲ ਬੜਾ ਪਿੰਡ ਦੀਆਂ ਲੜਕੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਇੰਸ ਗੁਰੱਪ ਪਹਿਲੀ ਪੁਜੀਸ਼ਨ ਹਰਮਨਪ੍ਰੀਤ ਕੌਰ 460/500(92%), ਦੂਜੀ ਪੁਜੀਸ਼ਨ ਰਜਨੀ ਕੁਮਾਰੀ 454/500(90.8%), ਤੀਸਰੀ ਪੁਜੀਸ਼ਨ ਕੋਮਲ ਯਾਦਵ 446/500(89.2%), ਕਾਮਰਸ ਗਰੁੱਪ ਚ ਪਹਿਲੀ ਪੁਜੀਸ਼ਨ ਪਰਮਜੀਤ ਕੌਰ 460/500 ( 92%),ਹਿਮਾਨੀ ਰੱਤੂ 460/500(92%), ਦੂਜੀ ਪੁਜੀਸ਼ਨ ਪ੍ਰਭਜੋਤ ਕੌਰ 459/500 ( 91.8% ) ਤੀਸਰੀ ਪੁਜੀਸ਼ਨ ਪੱਲਵੀ 458/500 (91.6%), ਆਰਟਸ ਗਰੁੱਪ ਚ ਪਹਿਲੀ ਪੁਜੀਸ਼ਨ ਸਾਨੀਆਪ੍ਰੀਤ ਕੌਰ 464/500 (93%) ਦੂਜੀ ਪੁਜੀਸ਼ਨ ਗੀਤਿਕਾ ਮਹਿਮੀ 458/500(91.6%),ਸੁਹਾਨੀ 458/500(91.6%), ਰਣਜੀਤ ਕੌਰ 458/500(91.6%) ਤੀਸਰੀ ਪੁਜੀਸ਼ਨ ਜੈਸਿਕਾ ਕੁਮਾਰੀ 452/500(90.4%) ਪੁਜ਼ੀਸ਼ਨਾਂ ਹਾਸਿਲ ਕੀਤੀਆ ਗਈਆਂ। ਸਾਰੇ ਵਿਦਿਆਰਥੀਆਂ ਨੇ ਆਪਣੀ ਬਾਰ੍ਹਵੀਂ ਕਲਾਸ ਪਹਿਲੇ ਦਰਜੇ ਵਿੱਚ ਪਾਸ ਕੀਤੀ । ਪ੍ਰਿੰਸੀਪਲ ਸ੍ਰੀ ਵਿਸਵਿੰਦਰ ਦੱਤ ਵੱਲੋਂ ਇਹਨਾਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਹਨਾਂ ਕਿਹਾ ਕਿ ਇਸ ਸਾਰੇ ਨਤੀਜੇ ਪਿੱਛੇ ਸਕੂਲ ਦੇ ਮਿਹਨਤੀ ਸਟਾਫ਼ ਦਾ ਪੂਰਾ ਯੋਗਦਾਨ ਹੈ। ਪ੍ਰਿੰਸੀਪਲ ਜੀ ਵੱਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



