ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਬਹੁਤ ਹੀ ਮਾਸੂਮ ਬੱਚੀ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਵਾਲੇ ਮਾਮਲੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਫਾਸਟ ਟਰੈਕ ਕੋਰਟ ਅੰਡਰ ਪ੍ਰੈਸਕੋ ਕੋਰਟ ਦੇ ਜੱਜ ਸਾਹਿਬਾਨ ਅਮਰਜੀਤ ਸਿੰਘ ਨੇ ਇਤਿਹਾਸਕ ਫੈਸਲਾ ਸੁਣਾਇਆ ਹੈ ਤੇ ਇਹ ਫੈਸਲਾ ਆਪਣੇ ਆਪ ਵਿੱਚ ਵੱਡਾ ਹੈ। ਉੱਥੇ ਜੇਕਰ ਘਟਨਾ ਕਰਮ ਨੂੰ ਦੇਖੀਏ ਤਾਂ ਤਕਰੀਬਨ ਇੱਕ ਸਾਲ ਪਹਿਲਾਂ ਲੁਧਿਆਣਾ ਦੀ ਬੁੱਕਲ ਵਿੱਚ ਵਸੇ ਡਾਬਾ ਇਲਾਕੇ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹਿਣ ਵਾਲੀ ਚਾਰ ਸਾਲ ਦੀ ਮਾਸੂਮ ਬੱਚੀ ਦੇ ਨਾਲ ਜਬਰ ਜ਼ਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕੀਤਾ ਤੇ ਬੱਚੀ ਦੀ ਲਾਸ਼ ਨੂੰ ਬੈਡਾਂ ਦੇ ਵਿੱਚ ਲੁਕੋ ਦਿੱਤਾ ਇਸ ਤਰ੍ਹਾਂ ਲੜਕੀ ਦੇ ਨਾਲ ਹੈਵਾਨੀਅਤ ਹੋਈ ਸੀ ਇਸ ਕੇਸ ਦਾ ਬਹੁਤ ਜਿਆਦਾ ਰੌਲਾ ਪਿਆ ਪੁਲਿਸ ਦੀ ਢਿੱਲੀ ਕਾਰਵਾਈ ਵੀ ਸਾਹਮਣੇ ਆਈ ਇਲਾਕੇ ਦੇ ਲੋਕਾਂ ਨੇ ਧਰਨਾ ਪ੍ਰਦਰਸ਼ਨ ਕੀਤੇ ਤੇ ਕੁਝ ਸਮੇਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਸੀ। ਇਸੇ ਘਟਨਾ ਦੇ ਇੱਕ ਸਾਲ ਬਾਅਦ ਫਾਸਟ ਟਰੈਕ ਕੋਰਟ ਨੇ ਦੋਸ਼ੀ ਨੂੰ ਮੌਤ ਭਾਵ ਫਾਂਸੀ ਦੀ ਸਜ਼ਾ ਸੁਣਾਈ ਹੈ ਜਦੋਂ ਇਹ ਦਰਿੰਦੇ ਨੇ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਜਾਮ ਦੇਣ ਤੋਂ ਬਾਅਦ ਉਸ ਨੇ ਲੜਕੀ ਦੇ ਮੂੰਹ ਉੱਤੇ ਸਰਹਾਣਾ ਰੱਖ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਲਾਸ਼ ਬੈਡ ਵਿੱਚ ਸੁੱਟ ਦਿੱਤੀ ਸੀ ਬਹੁਤ ਹੀ ਨੀਚ ਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਸੀ। ਅਖੀਰ ਨੂੰ ਪੁਲਿਸ ਦੀਆਂ ਟੀਮਾਂ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਕਾਬੂ ਕਰਨ ਦੇ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੇ ਬਹੁਤ ਕੰਮ ਦਿੱਤਾ ਦੋਸ਼ੀ ਬੱਚੀ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਤੇ ਇਸ ਤਰ੍ਹਾਂ ਇਹ ਸਾਰੀ ਘਟਨਾ ਵਾਪਰੀ ਜਬਰ ਜਨਾਹ ਕਰਨ ਵਾਲੇ ਸੋਨੂ ਨੂੰ ਆਖਿਰ ਮੌਤ ਦੀ ਸਜ਼ਾ ਸੁਣਾ ਕੇ ਫਾਂਸੀ ਦੇ ਹੁਕਮ ਜਾਰੀ ਕੀਤੇ ਹਨ। ਜੱਜ ਸਾਹਿਬਾਨ ਤੇ ਸਮੁੱਚੀ ਜੁਡੀਸੀਅਲ ਵੱਲੋਂ ਇਸ ਸਬੰਧੀ ਜੋ ਫੈਸਲਾ ਲਿਆ ਹੈ। ਉਸ ਦੀ ਸਰਾਹਣਾ ਹੋ ਰਹੀ ਹੈ ਕਿਉਂਕਿ ਦਿਨ ਬ ਦਿਨ ਲੜਕੀਆਂ ਮਾਸੂਮਾਂ ਨਾਲ ਬਲਾਤਕਾਰਾਂ ਦੇ ਕੇਸ ਵੱਧ ਰਹੇ ਹਨ ਜੇਕਰ ਇਸ ਤਰ੍ਹਾਂ ਜਨਤਕ ਤੌਰ ਉੱਤੇ ਫਾਂਸੀ ਦਿੱਤੀ ਜਾਵੇਗੀ ਤਾਂ ਅਜਿਹੇ ਕੇਸਾਂ ਦੇ ਵਿੱਚ ਕੁਝ ਨਾ ਕੁਝ ਸੁਧਾਰ ਹੋ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj