ਵਫ਼ਾਦਾਰ ਕੁੱਤੇ

ਭਗਵਾਨ ਸਿੰਘ ਤੱਗਰ

(ਸਮਾਜ ਵੀਕਲੀ)

ਹਰ ਜਗਾ੍ਹ ਤੇ ਘੁੱਮਦੇ ਫਿਰਦੇ ਇਹ ਅਵਾਰਾ ਕੁੱਤੇ,
ਜਣੇ ਖਣੇ ਦੀ ਲੱਤ ਫੜ ਲੈਂਦੇ ਇਹ ਅਵਾਰਾ ਕੁੱਤੇ।
ਕੂੜਾ ਕਰਕਟ ਖਾਂਦੇ ਫਿਰਦੇ ਇਹ ਅਵਾਰਾ ਕੁੱਤੇ,
ਰੂੜੀ ਤੇ ਪਏ ਰਹਿੰਦੇ ਇਹ ਅਵਾਰਾ ਕੁੱਤੇ।
ਰਾਤ ਨੂੰ ਇਹ ਸੌਣ ਨਹੀਂ ਦਿੰਦੇ ਜਦੋਂ ਭੌਂਕਦੇ ਹਨ ਇਹ ਕੁੱਤੇ,
ਚੋਰਾਂ ਨੂੰ ਭਜਾ ਦਿੰਦੇ ਹਨ ਵਫਾਦਾਰ ਇਹ ਕੁੱਤੇ।
ਮਾਲਕ ਦੀ ਰਾਖੀ ਕਰਦੇ ਹਨ ਵਫਾਦਾਰ ਇਹ ਕੁੱਤੇ,
ਅਨ੍ਹਿਆਂ ਦਾ ਸਹਾਰਾ ਬਣਦੇ ਹਨ ਵਫਾਦਾਰ ਇਹ ਕੁੱਤੇ।
ਸੂਟਕੇਸ ਵਿਚ ਡਰਗ ਹੈ ਸੁੰਘ ਕੇ ਦੱਸ ਦਿੰਦੇ ਹਨ ਕੁੱਤੇ,
ਐਨੀਆਂ ਸਿਫਤਾਂ ਸੁਣਕੇ ਮੈਂ ਵੀ ਇਕ ਕੁੱਤੀ ਖ਼ਰੀਦ ਲਿਆਇਆ
ਖਾਣ ਪੀਣ ਨੂੰ ਰੱਜਵਾਂ ਦਿੱਤਾ ਬਹੁਤਾ ਲਾਡ ਲਡਾਇਆ
ਐਨੀ ਸੀ ਉਹ ਅਲਸੀ ਸਾਰਾ ਦਿਨ ਰਹਿੰਦੀ ਸੀ ਉਹ ਸੁੱਤੀ
ਇਕ ਦਿਨ ਅਸੀਂ ਬਾਹਰ ਗਏ ਸੀ ਸੋਚਿਆ ਘਰ ਦੀ ਰਾਖੀ ਕਰੁਗੀ ਕੁੱਤੀ
ਘਰ ਦੇ ਅੰਦਰ ਚੋਰ ਆ ਗਏ ਇਹ ਪਈ ਸੀ ਸੁੱਤੀ
ਚੋਰਾਂ ਨੇ ਆਕੇ ਕੁੱਤੀ ਨੂੰ ਆਣ ਜਗਾਇਆ
ਅੱਗੇ ਹੋਕੇ ਇਸਨੇ ਚੋਰਾਂ ਨੂੰ ਘਰ ਦਾ ਰਾਹ ਦਿਖਾਇਆ
ਐਨੀ ਵਫਾਦਾਰ ਸੀ ਕੁੱਤੀ ਇਸਨੇ ਘਰ ਦਾ ਸਾਰਾ ਸਮਾਨ ਚੁਕਾਇਆ
ਘਰ ਆਏ ਤਾਂ ਦੇਖਿਆ ਪੰਗੇ ਸੀ ਪੈ ਗਏ
ਘਰ ਦੇ ਸਮਾਨ ਦੇ ਨਾਲ ਚੋਰ ਕੁੱਤੀ ਨੂੰ ਵੀ ਲੈ ਗਏ
ਭਲੇਖਾ ਪਾਉਣ ਵਾਸਤੇ ਆਲਸੀ ਕੁੱਤੀ ਰਹਿੰਦੀ ਸੀ ਸੁੱਤੀ
ਬਾਅਦ ਵਿਚ ਸਾਨੂੰ ਪਤਾ ਲਗਿਆ ਚੋਰਾਂ ਨਾਲ ਰਲੀ ਹੋਈ ਸੀ ਕੁੱਤੀ

– ਭਗਵਾਨ ਸਿੰਘ ਤੱਗਰ

Previous articleਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਕਰਵਾਈ ਗਈ ਅਥਲੈਟਿਕਸ-ਮੀਟ ਦੇ ਚਰਚੇ
Next articleਡਿਪਟੀ ਕਮਿਸ਼ਨਰ ਨੇ ਮਸੀਤਾਂ ਵਿਖੇ ਸੁਣੀਆਂ ਲੋਕ ਸਮੱਸਿਆਵਾਂ