ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਕਰਵਾਈ ਗਈ ਅਥਲੈਟਿਕਸ-ਮੀਟ ਦੇ ਚਰਚੇ

(ਸਮਾਜ ਵੀਕਲੀ)

ਫਿਲੌਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਵਿਦਿਆਰਥੀਆਂ ਨੂੰ ਖੇਡਾਂ ਅਤੇ ਅਥਲੈਟਿਕਸ ਪ੍ਰਤੀ ਸੁਚੇਤ ਕਰਦੀ ਅਤੇ ਉਨ੍ਹਾਂ ਵਿੱਚ ਮਿਲਵਰਤਣ, ਭਾਈਚਾਰਕ ਸਾਂਝਾਂ ਤੇ ਚੰਗੇ ਅਥਲੀਟ ਦੇ ਗੁਣ ਪੈਦਾ ਕਰਨ ਲਈ ਅਥਲੈਟਿਕਸ ਮੀਟ ਕਰਵਾਈ ਗਈ। ਇਸ ਅਥਲੈਟਿਕਸ ਮੀਟ ਦੀ ਅਗਵਾਈ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਵੱਲੋਂ ਕੀਤੀ ਗਈ ਅਤੇ ਮੈਡਮ ਰਾਜਵਿੰਦਰ ਕੌਰ ਥਿਆੜਾ, ਪ੍ਰਧਾਨ- ਪੰਜਾਬ ਪ੍ਰਦੇਸ (ਵੀਮੈਨ ਸੈੱਲ) ਤੇ ਚੇਅਰਪਰਸਨ- ਪੰਜਾਬ ਸਟੇਟ ਕੰਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਹੁਰਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੱਤ ਅਥਲੈਟਿਕਸ ਖੇਡਾਂ ਜਿਵੇਂ – ਸ਼ਾਟ ਪੁੱਟ, ਸੌ ਮੀਟਰ-ਦੌ ਸੌ ਮੀਟਰ-ਚਾਰ ਮੀਟਰ ਦੌੜ, ਥ੍ਰੀ-ਲੈੱਗ ਰੇਸ, ਘੜਾ ਦੌੜ, ਨਿੰਬੂ-ਚਮਚਾ ਦੌੜ, ਸੇਕ ਰੇਸ ਅਤੇ ਰੱਸਾਕਸ਼ੀ ਕਰਵਾਈਆਂ ਗਈਆਂ।

ਸਮਾਗਮ ਦਾ ਆਗਾਜ਼ ਸ਼ਬਦ ਕੀਰਤਨ ਨਾਲ ਕੀਤਾ ਗਿਆ। ਜਿਸ ਉਪਰੰਤ ਮੁੱਖ ਮਹਿਮਾਨ ਦਾ ਬੁੱਕੇ ਦੇ ਕੇ ਸਵਾਗਤ ਕਰਨ ਮਗਰੋਂ ਝੰਡਾ ਲਹਿਰਾਇਆ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਦੇ ਝੰਡੇ ਦੀ ਆਬਾ ਵਧਾਉਂਦੀ ਪਰੇਡ ਕੀਤੀ ਗਈ। ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਮਾਤਾ ਗੁਜਰੀ ਜੀ, ਸਰੋਜਨੀ ਨਾਇਡੂ ਅਤੇ ਲਕਸ਼ਮੀ ਬਾਈ ਗਰੁਪਾਂ ਨੇ ਭਾਗ ਲਿਆ। ਜਿਸ ਤੋਂ ਬਾਅਦ ਖੁਸ਼ੀ ਦੇ ਪ੍ਰਗਟਾਵੇ ਤੇ ਅਸਮਾਨੀ ਬੁਲੰਦੀਆਂ ਦੇ ਪ੍ਰਤੀਕ ਵਜੋਂ ਗੁਬਾਰੇ ਛੱਡੇ ਗਏ। ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਆਏ ਮੁੱਖ ਮਹਿਮਾਨ, ਮੌਜੂਦਾ ਸਰਕਾਰ ਦੇ ਨੁਮਾਇੰਦਿਆਂ, ਪਿੰਡ ਦੇ ਪੰਤਵੰਤੇ ਸੱਜਣਾ ਤੇ ਵਿਦਿਆਰਥੀਆਂ ਨੂੰ ‘ਜੀ ਆਇਆਂ’ ਆਖਦਿਆਂ; ਵਿਦਿਆਰਥੀਆਂ ਦੀ ਖੇਡਾਂ ਪ੍ਰਤੀ ਦਿਲਚਸਪੀ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ। ਇਸ ਮਗਰੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੈਡਮ ਰਾਜਵਿੰਦਰ ਕੌਰ ਥਿਆੜਾ ਹੁਰਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਿੰਸੀਪਲ ਡਾ. ਜੱਸਲ ਹੁਰਾਂ ਦੀ ਰਹਿਨੁਮਾਈ ਹੇਠ ਹੋ ਰਹੀ ਅਥਲੈਟਿਕਸ ਮੀਟ ਨੂੰ ਚੰਗੀ ਪਹਿਲਕਦਮੀ ਦੱਸਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖੇਡ ਮੈਦਾਨਾਂ ਵਿੱਚ ਲਿਆਉਣਾ ਤੇ ਨਸ਼ਿਆਂ ਤੋਂ ਬਚਾਉਣਾ ਹੀ ਸਰਕਾਰ ਦੇ ਉਦੇਸ਼ਾਂ ਦਾ ਅਹਿਮ ਹਿੱਸਾ ਹੈ। ਇਸੇ ਤਰ੍ਹਾਂ ਆਪ ਦੇ ਫਿਲੌਰ ਹਲਕੇ ਦੇ ਇੰਚਾਰਜ ਪ੍ਰਿੰ. ਪ੍ਰੇਮ ਕੁਮਾਰ ਹੁਰਾਂ ਵੀ ਆਪਣੇ ਵਿਚਾਰ ਸਾਂਝੇ ਕੀਤੇ।ਇਸੇ ਉਪਰੰਤ ਅਥਲੈਟਿਕਸ ਮੀਟ ਵਿੱਚ ਹੋਏ ਖੇਡ-ਈਵੈਂਟਸ ਵਿੱਚ ਸ਼ਾਟ ਪੁੱਟ (ਲੜਕੇ) ਵਿੱਚ ਰਾਜ ਕੁਮਾਰ ਨੇ ਪਹਿਲਾ, ਵਿਵੇਕ ਤੇ ਰਣਦੀਪ ਸਿੰਘ ਨੇ ਦੂਜਾ, ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸ਼ਾਟ ਪੁੱਟ (ਲੜਕੀਆਂ) ਵਿੱਚ ਦਾਮਨੀ ਨੇ ਪਹਿਲਾ, ਗੁਰਲੀਨਪਾਲ ਕੌਰ ਨੇ ਦੂਜਾ ਅਤੇ ਮੁਸਕਾਨਜੀਤ, ਦਿਕਸ਼ਾ ਤੇ ਜਸਮੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਉਪਰੰਤ ਸੌ ਮੀਟਰ (ਲੜਕੇ) ਵਿੱਚ ਵਿਵੇਕ ਨੇ ਪਹਿਲਾ, ਜਗਦੀਪ ਨੇ ਦੂਜਾ ਤੇ ਨਿਸ਼ੰਤ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਸੌ ਮੀਟਰ (ਲੜਕੀਆਂ) ਵਿੱਚ ਜੀਨਤ ਨੇ ਪਹਿਲਾ, ਸਮਾਇਲਪ੍ਰੀਤ ਨੇ ਦੂਜਾ ਤੇ ਜੋਤੀ ਨੇ ਜੀਤਾ ਸਥਾਨ ਹਾਸਲ ਕੀਤਾ। ਜਦਕਿ ਦੋ ਸੌ ਮੀਟਰ (ਲੜਕੇ) ਸਰਬਜੀਤ ਸਿੰਘ ਨੇ ਪਹਿਲਾ ਸਥਾਨ, ਸਤਿਅਮ ਨੇ ਦੂਜਾ ਸਥਾਨ ਅਤੇ ਹਿਮਾਂਸ਼ੂ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਦੋ ਸੌ ਮੀਟਰ (ਲੜਕੀਆਂ) ਵਿੱਚ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਜੀਨਤ, ਜੋਯਤੀ ਤੇ ਸੁਪ੍ਰੀਤ ਨੇ ਹਾਸਲ ਕੀਤਾ। ਇਸ ਮਗਰੋਂ ਹੋਈ ਚਾਰ ਸੌ ਮੀਟਰ ਦੌੜ ਵਿੱਚ ਜਗਦੀਪ ਸਿੰਘ ਨੇ ਪਹਿਲਾ, ਵਿਵੇਕ ਨੇ ਦੂਜਾ ਤੇ ਸਤਿਅਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਬਾਅਦ ਹੋਈ ਖੇਡ ਥ੍ਰੀ-ਲੈੱਗ (ਲੜਕੇ) ਵਿੱਚ ਪਰਵੇਜ਼ ਤੇ ਜਸਕਰਨ ਨੇ ਪਹਿਲਾ, ਸਟੀਫ਼ਨ ਤੇ ਮਨਪ੍ਰੀਤ ਸਿੰਘ ਨੇ ਦੂਜਾ, ਵਿਵੇਕ ਤੇ ਸਰਬਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਜਦਕਿ ਥ੍ਰੀ-ਲੈੱਗ ਰੇਸ (ਲੜਕੀਆਂ) ਮਨਦੀਪ ਕੌਰ ਤੇ ਮੋਨਿਕਾ ਰਾਣੀ ਨੇ ਪਹਿਲਾ, ਜਸ਼ਨਦੀਪ ਕੌਰ ਤੇ ਪੂਜਾ ਨੇ ਦੂਜਾ, ਤਾਨੀਆਂ, ਰੌਬਿਕਾ, ਕਮਲਜੀਤ ਕੌਰ ਤੇ ਮੀਰਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਉਪਰੰਤ ਮਟਕਾ ਰੇਸ ਵਿੱਚ ਮਨੀਸ਼ਾ ਨੇ ਪਹਿਲਾ ਤੇ ਪੂਜਾ ਰਾਣੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਬਾਅਦ ਲੈਮਨ ਸਪੂਨ ਦੌੜ ਵਿੱਚ ਅਮੀਸ਼ਾ ਤੇ ਮੀਰਾ ਬਾਈ ਨੇ ਪਹਿਲਾ ਜਦਕਿ ਤਾਨੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮਗਰੋਂ ਸੈਕ ਰੇਸ (ਬੋਰੀ ਦੌੜ) ਲੜਕੇ ਵਿੱਚ ਹਿਮਾਂਸ਼ੂ ਨੇ ਪਹਿਲਾ, ਅਨੁਜ ਨੇ ਦੂਜਾ, ਸਤਿਅਮ ਤੇ ਹਰਮਨਜੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਸੈਕ ਰੇਸ ਲੜਕੀਆਂ ਵਿੱਚ ਜਸਪ੍ਰੀਤ ਨੇ ਪਹਿਲਾ, ਗੀਤਾ ਨੇ ਦੂਜਾ, ਕਮਲਜੀਤ ਕੌਰ ਤੇ ਮੀਰਾ ਬਾਈ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਆਖ਼ਰ ਵਿੱਚ ਰੱਸਾਕਸ਼ੀ (ਲੜਕੇ) ਵਿੱਚ ਬੀ.ਏ. ਦੇ ਵਿਦਿਆਰਥੀਆਂ ਨੇ ਮੱਲ ਮਾਰੀ ਜਦਕਿ ਰੱਸਾਕਸ਼ੀ (ਲੜਕੀਆਂ) ਵਿੱਚ ਬੀ.ਕਾਮ ਦੇ ਵਿਦਿਆਰਥੀਆਂ ਨੇ ਫ਼ਤਹਿ ਹਾਸਲ ਕੀਤੀ।ਇਨ੍ਹਾਂ ਸਾਰੇ ਮੁਕਾਬਲਿਆਂ ਉਪਰੰਤ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਜਿਸ ਦੌਰਾਨ ‘ਬੈਸਟ ਅਥਲੀਟ ਲੜਕਾ’ ਦੀ ਟਰਾਫ਼ੀ ਵਿਦਿਆਰਥੀ ਜਗਦੀਪ ਸਿੰਘ ਅਤੇ ‘ਬੈਸਟ ਅਥਲੀਟ ਲੜਕੀ’ ਦੀ ਟਰਾਫ਼ੀ ਜੀਨਤ ਦੇ ਨਾਮ ਰਹੀ।ਇਸ ਉਪਰੰਤ ਮੁੱਖ ਮਹਿਮਾਨ ਹੁਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰ. ਤੀਰਥ ਸਿੰਘ ਜੌਹਲ, ਬੀਬੀ ਮਹਿੰਦਰ ਕੌਰ,ਡਾ. ਅਜੈਬ ਸਿੰਘ, ਸਵ. ਸ਼ਿੰਗਾਰਾ ਸਿੰਘ ਦਾ ਪਰਿਵਾਰ, ਤਰਲੋਚਨ ਸਿੰਘ, ਬਿੰਦਰ ਸਿੰਘ, ਰਵਨੀਤ ਸਿੰਘ, ਤਰਸੇਮ ਸਿੰਘ ਬਿੱਲੂ, ਰਜਿੰਦਰ ਸਿੰਘ ਸੰਧੂ, ਕਮਲ ਕਟਾਣੀਆਂ, ਪ੍ਰਵੀਨ ਸਿੰਘ ਗੁਰਾਇਆ, ਪਰਮਿੰਦਰ ਦੁਸਾਂਝ, ਸਰਬਜੀਤ ਦੁਸਾਂਝ, ਮਨਦੀਪ ਰਾਏ ਗੁਰਾਇਆ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਵੇਲੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਰਹੇ।

Previous article‘ਫਿਲਮ ਕਲੀ ਜੋਟਾ’ ਬਾਰੇ ਵਿਚਾਰ ਚਰਚਾ-
Next articleਵਫ਼ਾਦਾਰ ਕੁੱਤੇ