(ਸਮਾਜ ਵੀਕਲੀ)-ਕੇਹਂਦੇ ਹਨ ਕਿ ਜਾਨਵਰਾਂ ਚੋਂ ਕੁੱਤਾ ਬਹੁਤ ਵਫਾਦਾਰ ਜਾਨਵਰ ਹੈ.. ਜਿਸਨੂੰ ਤੁਸੀ ਜੇਕਰ ਇਕ ਵਾਰ ਰੋਟੀ ਖਵਾ ਦਿਓ ਓਹ ਤੁਹਾਨੂੰ ਜਿੰਦਗੀ ਭਰ ਨਹੀ ਭੁੱਲਦਾ..
ਸਾਡੀ ਗਲੀ ਚ ਆਮ ਹੀ ਬਹੁਤ ਕੁੱਤੇ ਫਿਰਦੇ ਰਹਿੰਦੇ ਹਨ, ਭਲੇ ਅਸੀ ਮੇਰੇ ਮਾਤਾ ਜੀ ਰੋਜਾਨਾ ਕੁਝ ਨਾ ਕੁਝ ਰੋਟੀ ਵਗੈਰਾ ਏਨਾ ਬੇਜੁਬਾਨਾਂ ਨੂੰ ਪਾ ਦਿੰਦੇ ਹਨ। ਜਿਸ ਨਾਲ ਏਨਾ ਨਾਲ ਸਾਂਝ ਜੇਹੀ ਬਣ ਜਾਂਦੀ ਹੈ ਅਤੇ ਅਪਣੱਤ ਜਿਹੀ ਮਹਿਸੂਸ ਹੁੰਦੀ ਹੈ। ਇਕ ਪਰਿਵਾਰ ਦੀ ਤਰ੍ਹਾਂ ਹੀ ਮਹਿਸੂਸ ਹੁੰਦੇ ਹਨ।
ਅਜਿਹੀ ਹੀ ਇਕ ਘਟਨਾ ਅੱਜ ਓਸ ਸਮੇ ਮੇਰੇ ਨਾਲ ਵਾਪਰੀ, ਅੱਜ ਜਦੋਂ ਸਤਸੰਗ ਘਰ ਭੁੱਚੋ ਵਿਖੇ ਜਾਣ ਲਈ ਜਿਉਂ ਹੀ ਮੈ ਪੁਰਾਣੀ ਦਾਣਾ ਮੰਡੀ, ਰਾਮਪੁਰਾ ਵਿਖੇ, ਟਾਹਲੀਆਂ ਕੋਲ ਪਹੁੰਚਿਆ ਓਥੇ ਇਕ ਸ਼ੈੱਡਾਂ ਥੱਲੇ 3 ਕੁੱਤਿਆਂ ਦਾ ਝੁੰਡ ਸੀ। ਮੈ ਪੈਦਲ ਰਸਤੇ ਚ ਜਾ ਰਿਹਾ ਸੀ, ਓਸ ਕੁੱਤਿਆਂ ਦੇ ਝੁੰਡ ਵਿੱਚੋ ਇਕ ਕੁੱਤੇ ਨੇ ਦੂਰੋਂ ਹੀ ਮੈਨੂੰ ਪਹਿਚਾਣ ਲਿਆ ਸੀ , ਓਸ ਬੇਜੁਬਾਨ ਨੇ ਮੇਰਾ ਪਿੱਛੋਂ ਹੱਥ ਫੜ੍ਹ ਲਿਆ ਯਾਨੀ ਮੂੰਹ ਨਾਲ ਮੇਰਾ ਹੱਥ ਚੱਟਣ ਲੱਗਿਆ, ਪਿੱਛੋਂ ਅਚਾਨਕ ਘਟਿਆ ਅਜਿਹਾ ਵਰਤਾਰਾ ਪਹਿਲਾਂ ਤਾਂ ਮੈਨੂੰ ਇਕ ਦਮ ਸਮਝ ਨਾ ਆਇਆ, ਮੈ ਦੇਖਿਆ ਪਿੱਛੇ ਕੁੱਤਾ ਹੈ ਮੈ ਝੱਟ ਆਪਣਾ ਹੱਥ ਉਤਾਹ ਕਰ ਲਿਆ। ਮੈ ਆਪਣੀ ਅੱਗੇ ਦੀ ਰਾਹ ਚੱਲ ਪਿਆ, ਪਰ ਓਹ ਕੁੱਤਾ ਮੇਰੇ ਮਗਰ ਮਗਰ ਆਈ ਜਾਵੇ।
ਜਦੋਂ ਮੈ ਸੋਚਿਆ ਕਿ ਇਹ ਕੁੱਤਾ ਤਾਂ ਸਾਡੀ ਗਲੀ ਚ ਹੈ ਨਹੀ ਫਿਰ ਮੇਰੇ ਨਾਲ ਏਸਨੂੰ ਏਨਾ ਲਗਾਵ ਕਿਵੇਂ ਹੋ ਸਕਦਾ ??
ਫਿਰ ਜਦੋਂ ਮੈ ਇਸ ਕੁੱਤੇ ਦੇ ਮੂੰਹ ਵੱਲ ਧਿਆਨ ਨਾਲ ਨਿਗਾਹ ਮਾਰੀ ਤਾਂ ਉਸਦੇ ਨੱਕ ਕੋਲ ਥੋੜੀ ਪੁਰਾਣੀ ਜਖਮ ਦੀ ਝਰੀਟ ਸੀ ਫਿਰ ਮੈਨੂੰ ਅਚਾਨਕ ਯਾਦ ਆਇਆ ਇਸ ਕੁੱਤਾ ਨੇ ਤਕਰੀਬਨ ਇਕ – ਡੇਢ ਕੂ ਸਾਲ ਪਹਿਲਾ ਸਾਡੀ ਗਲੀ ਤੋ / ਏਰੀਏ ਤੋ ਸੀ ਹੂਨ ਸ਼ਾਇਦ ਦੂਜੇ ਪਾਸੇ ਆਪਣਾ ਬਸੇਰਾ ਬਣਾ ਲਿਆ ਯਾਨੀ ਪੁਰਾਣੀ ਦਾਣਾ ਮੰਡੀ ਵਾਲੀ ਸਾਈਡ.. ਪਹਿਲਾ ਇਹ ਬਹੁਤ ਛੋਟਾ ਸੀ, ਹੂਨ ਡੇਢ ਕੂ ਸਾਲ ਦੇ ਵਕਫੇ ਦੌਰਾਨ ਇਸਦਾ ਕੱਦ ਵੀ ਵੱਡਾ ਹੋ ਗਿਆ ਸੀ ਅਤੇ ਮੈਨੂੰ ਪਹਿਚਾਣ ਵੀ ਲਿਆ ਸੀ।
ਤਾਂ ਮੈਨੂੰ ਗੱਲ ਫਿਰ ਸਮਝ ਆਈ ਕਿ ਆਖਿਰ ਕਿਉ ਏਸਨੂੰ ਮੇਰੇ ਨਾਲ ਏਨੀ ਅਪਣੱਤ ਜਿਹੀ ਹੈ।
ਸਹੀ ਕੇਹਂਦੇ ਹਨ ਕਿ ਜੇਕਰ ਅਸੀਂ ਕਿਸੇ ਕੁੱਤੇ ਨੂੰ ਇਕ ਵਾਰ ਵੀ ਰੋਟੀ ਪਾਂ ਦੇਈਏ ਤਾਂ ਇਹ ਸਾਰੀ ਜਿੰਦਗੀ ਨਹੀਂ ਭੁੱਲਦੇ ਤੇ ਹਮੇਸ਼ਾ ਯਾਦ ਰੱਖਦੇ ਹਨ। ਦੂਜੇ ਪਾਸੇ ਕਿਸੇ ਇਨਸਾਨ ਨੂੰ ਅਸੀ ਜੇਕਰ ਸਾਰੀ ਉਮਰ ਅਹਿਸਾਨ ਵੀ ਕਰੀਏ ਤਾਂ ਮਿੰਟ ਲਾਉਂਦੇ ਹਨ ਦਰਕਿਨਾਰ ਕਰਨ ਨੂੰ..
ਤਾਹੀਓਂ ਤਾਂ ਕੁੱਤੇ ਨੂੰ ਵਫਾਦਾਰ ਜਾਨਵਰ ਕੇਹਂਦੇ ਹਨ ਅਤੇ ਇਹ ਇਨਸਾਨਾਂ ਨਾਲੋ ਵੀ ਵਫ਼ਦਾਰ ਹੁੰਦੇ ਹਨ।
ਕਰਨ ਮਹਿਤਾ ਰਾਮਪੁਰਾ ਫੂਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly