HOME ਪਿਆਰ   

ਪਿਆਰ   

ਹਰਪ੍ਰੀਤ ਕੌਰ ਸੰਧੂ
  (ਸਮਾਜ ਵੀਕਲੀ)
ਉਸ ਪੁੱਛਿਆ
ਸੌਂਵੇਗੀ ਮੇਰੇ ਨਾਲ
ਪਰ ਮੈਂ ਕੋਈ ਵਾਅਦਾ ਨਹੀਂ ਕਰਾਂਗਾ
ਤੇਰਾ ਸਾਥ ਦੇਣ ਦਾ
ਹਾਂ !! ਤੈਨੂੰ
ਪਿਆਰ ਵੀ ਨਹੀਂ ਕਰਦਾ
ਮੈਂ ਪੁੱਛਿਆ
ਮੈਂ ਪਿਆਰ ਵਿੱਚ
ਸਭ ਕੁਝ ਸਾਂਝਾ ਕਰ ਸਕਦੀ
ਪਰ ਤੂੰ
ਪਿਆਰ ਤੋਂ ਇਨਕਾਰੀ ਹੈ
ਉਸ ਕਿਹਾ
ਜਿਸਮਾਂ ਦੀ ਸਾਂਝ
ਪਿਆਰ ਹੀ ਤਾਂ ਹੁੰਦੀ
ਆਪਾਂ
ਬੇਗਰਜ਼ ਪਿਆਰ ਕਰਾਂਗੇ
ਮੈਂ ਪੁੱਛਿਆ
ਸੌਦਾ ਹੈ
ਪਿਆਰ ਕਿੱਥੇ ਇਸ ਵਿੱਚ
ਉਸ ਕਿਹਾ
ਪਿਆਰ ਪਿਊਰ ਕੁਝ ਨਹੀਂ ਹੁੰਦਾ
ਸਭ ਫੋਕੇ ਫ਼ਲਸਫ਼ੇ ਨੇ
ਜਿਸਮ ਦੀ ਸਾਂਝ
ਬਸ ਇਹੀ ਹੈ ਸਭ ਕੁਝ
ਮੈਂ ਕਿਹਾ
ਹੁੰਦਾ ਹੈ ਪਿਆਰ
ਰੂਹਾਂ ਦਾ ਮੇਲ
ਜਿਸਮਾਂ ਤੋਂ ਪਰ੍ਹੇ
ਤੂੰ ਨਹੀਂ ਸਮਝੇਗਾ
ਉਸ ਕਿਹਾ
ਤੂੰ ਚੰਗੀ ਹੈਂ
ਪਤਾ ਨਹੀਂ ਕਿਹੜੇ ਯੁੱਗ ਦੀ
ਭਟਕਦੀ ਆਤਮਾ
ਮੈਂ ਕਿਹਾ
ਤੂੰ ਵੀ ਭਟਕ ਹੀ ਰਿਹਾਂ
ਜਿਸਮ ਦਰ ਜਿਸਮ
ਕਦੀ ਮਿਲੀਂ ਕਿਸੇ ਰੂਹ ਨੂੰ
ਮੁੱਕ ਜਾਵੇਗੀ
ਤੇਰੀ ਭਟਕਣਾ
ਹਰਪ੍ਰੀਤ ਕੌਰ ਸੰਧੂ
Previous articleਭਾਈ ਦਲਵਿੰਦਰ ਸਿੰਘ ਅੱਪਰਾ ਦੀ ਅਗਵਾਈ ਵਿੱਚ ਅੱਪਰਾ ਤੋਂ ਤਖ਼ਤ ਸ਼੍ਰੀ ਪਟਨਾ ਸਾਹਿਬ ਗਏ ਜਥੇ ਨੇ ਗੁ:ਰੀਠਾ ਸਾਹਿਬ (ਉੱਤਰਾਖੰਡ) ਵਿਖ਼ੇ ਕੀਤੇ ਦਰਸ਼ਨ ਦੀਦਾਰੇ
Next articleਮਿੰਨੀ ਕਹਾਣੀ * ਮੋਢਾ *