HOME ਭਾਈ ਦਲਵਿੰਦਰ ਸਿੰਘ ਅੱਪਰਾ ਦੀ ਅਗਵਾਈ ਵਿੱਚ ਅੱਪਰਾ ਤੋਂ ਤਖ਼ਤ ਸ਼੍ਰੀ ਪਟਨਾ...

ਭਾਈ ਦਲਵਿੰਦਰ ਸਿੰਘ ਅੱਪਰਾ ਦੀ ਅਗਵਾਈ ਵਿੱਚ ਅੱਪਰਾ ਤੋਂ ਤਖ਼ਤ ਸ਼੍ਰੀ ਪਟਨਾ ਸਾਹਿਬ ਗਏ ਜਥੇ ਨੇ ਗੁ:ਰੀਠਾ ਸਾਹਿਬ (ਉੱਤਰਾਖੰਡ) ਵਿਖ਼ੇ ਕੀਤੇ ਦਰਸ਼ਨ ਦੀਦਾਰੇ

1

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ) ਅੱਪਰਾ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਗਏ ਸੰਗਤਾਂ ਦੇ ਜਥੇ ਨੇ ਅੱਜ ਭਾਈ ਦਲਵਿੰਦਰ ਸਿੰਘ ਅੱਪਰਾ ਦੀ ਅਗਵਾਈ ਵਿੱਚ ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਗੁ: ਰੀਠਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ | ਇਸ ਸਥਾਨ ਤੇ ਢੇਰ ਨਾਥ ਸਿੱਧਾ ਦੇ ਨਾਲ ਇਸ ਸਥਾਨ ਤੇ ਰਹਿੰਦੇ ਸਨ, ਜਦੋਂ  ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਇਥੇ ਪਹੁੰਚੇ ਤਾਂ ਸਾਰੇ ਸਿੱਧ ਇੱਕ ਰੀਠੇ ਦੇ ਦਰੱਖਤ ਹੇਠ ਬੈੱਠੇ ਸਨ, ਭਾਈ ਮਰਦਾਨਾ ਜੀ ਨੇ ਕਿਹਾ ਕਿ ਮੈਨੂੰ ਭੁੱਖ ਲੱਗੀ ਹੈ ਗੁਰੂ ਨਾਨਕ ਦੇਵ ਜੀ ਨੇ ਰੀਠੇ ਮਿੱਠੇ ਕਰਕੇ ਭਾਈ ਮਰਦਾਨਾ ਜੀ ਦੀ ਭੁੱਖ ਮਿਟਾਈ, ਅੱਜ ਵੀ ਇਸ ਸਥਾਨ ਤੇ ਮਿੱਠੇ ਰੀਠਿਆਂ ਦਾ ਪ੍ਰਸਾਦ ਮਿਲਦਾ ਹੈ | ਇਸ ਜਥੇ ਵਿੱਚ  ਭਾਈ ਦਲਵਿੰਦਰ ਸਿੰਘ ਜੀ ਅੱਪਰਾ, ਤਿਲਕ ਰਾਜ ਸਿੰਘ ਜੀ ਖਾਲਸਾ, ਤੀਰਥ ਸਿੰਘ ਮੈਂਗੜ੍ਹਾ, ਕੁਲਦੀਪ ਸਿੰਘ ਜੌਹਲ,ਰਾਮ ਲੁਭਾਇਆ ਚੱਕ ਸਾਹਬੂ, ਪਰਮਜੀਤ ਸਿੰਘ ਭਾਰਟਾ, ਤਰਸੇਮ ਕੌਰ ਚੱਕ ਸਾਹਬੂ, ਗੁਰਪ੍ਰੀਤ ਕੌਰ ਚੱਕ ਸਾਹਬੂ, ਸੁੱਖਵਿੰਦਰ ਕੌਰ ਚੱਕ ਸਾਹਬੂ, ਜਗਦੀਸ ਕੌਰ ਚੱਕ ਸਾਹਬੂ, ਚਰਨਜੀਤ ਕੌਰ ਚੱਕ ਸਾਹਬੂ, ਰਿਤੂ ਸ਼ਰਮਾ ਹੁਸ਼ਿਆਰਪੁਰ, ਬਲਜੀਤ ਕੌਰ ਹੁਸ਼ਿਆਰਪੁਰ, ਗੁਰਦੇਵ ਸਿੰਘ ਰਟੈਂਡਾ, ਸੰਤ ਰਾਮ, ਨਿਰਮਲਾ, ਕਮਲਜੀਤ ਕੌਰ ਜਗਾਧਰੀ, ਮਨਜੀਤ ਕੌਰ ਮੰਡੀ,ਸ਼ਵਿੰਦਰ ਸਿੰਘ ਫਗਵਾੜਾ, ਮਨਦੀਪ ਕੌਰ ਦੁਸਾਂਝ, ਹਰਿੰਦਰ ਕੌਰ ਕਢਿਆਣਾ, ਜੋਗਾ ਸਿੰਘ ਸਮਰਾੜੀ, ਸੰਦੀਪ ਕੌਰ ਮੌਲੀ, ਕ੍ਰਿਪਾਲ ਸਿੰਘ ਸੂਬੇਦਾਰ, ਬਲਵੀਰ ਸਿੰਘ ਥਲਾ ਆਦਿ ਨਤਮਸਤਕ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਦਾਕਾਰ,ਰੰਗਕਰਮੀ ਤੇ ਲੋਕ ਗਾਇਕ ‘ਲਫ਼ਜ ਧਾਲੀਵਾਲ’ ਖੂਬਸੂਰਤ ਰੁਮਾਂਟਿਕ ਗੀਤ ‘ਚੰਨ ਤਾਰਿਆਂ’ ਲੈ ਸਰੋਤਿਆਂ ਸਨਮੁੱਖ ਹੋ ਰਿਹਾ।
Next articleਪਿਆਰ