HOME   ਮੁਹੱਬਤ 

  ਮੁਹੱਬਤ 

1
ਅਮਨ ਢਿੱਲੋਂ ਕਸੇਲ

 (ਸਮਾਜ ਵੀਕਲੀ)

ਮਹੁੱਬਤ ਕਦ ਹੈ ਤੇਰੇ ਨਾਲ ਮੈਨੂੰ!
ਅਗਰ ਮਹੁੱਬਤ ਹੁੰਦੀ ਤਾਂ ਯਕੀਨ
ਮੁਲਾਕਾਤ ਹੁੰਦੀ !!
ਅਸੀ ਜਰੂਰ ਕੋਈ ਛੋਟਾ ਜਿਹਾ
ਸਫਰ ਕਰਦੇ ਤੇ ਚਾਹ ਪੀਂਦੇ
ਮੁਹੱਬਤੀ ਗੱਲ ਬਾਤ ਹੁੰਦੀ ।
ਮਹੁੱਬਤ ਕਦ ਹੈ ਤੇਰੇ ਨਾਲ ਮੈਨੂੰ!

ਬਸ ਤੇਰੇ ਨਾਲ ਲਫ਼ਜ਼ਾਂ ਜਰੀਏ ਹੀ,
ਕਦੇ ਕਦਾਈਂ ਮੇਲ ਹੁੰਦਾ ਏ !
ਬਿਨਾਂ ਤੇਰੇ ਤਾਂ ਘਰ ਮੈਨੂੰ ਇਉਂ
ਲਗਦੈ ਜੇਲ ਹੁੰਦਾ ਏ।
ਮਹੁੱਬਤ ਕਦ ਹੈ ਤੇਰੇ ਨਾਲ ਮੈਨੂੰ!

ਤੇਰੇ ਬਾਰੇ ਸੋਚਦਿਆਂ ਸਾਰ ਹੀ
ਬੁੱਲੀਆਂ ਤੇ ਹਾਸਾ ਜੰਮਦਾ ਏ
ਤੇਰੀ ਫਿਕਰ ਕਰੇਨੀ ਆਂ
ਹਰ ਸਾਹ ਤੇਰਾ ਮੇਰੇ ਕੰਮ ਦਾ ਏ
ਮਹੁੱਬਤ ਕਦ ਹੈ ਤੇਰੇ ਨਾਲ ਮੈਨੂੰ!

ਮੈਸਜ ਤੇਰਾ ਹੈਲੋ ਹਾਏ ਦਾ
ਘੁੱਟ ਗਲਵੱਕੜੀ ਪਾਉਂਦਾ ਏ
ਚੌਗਿਰਦੇ ਮਹਿਕਾਂ ਮੌਲਦੀਆਂ
ਜਦੋਂ ਤੇਰਾ ਚੇਤਾ ਆਉਂਦਾ ਏ
ਮਹੁੱਬਤ ਕਦ ਹੈ ਤੇਰੇ ਨਾਲ ਮੈਨੂੰ!

ਤੇਰੇ ਚਿਹਰੇ ਦਾ ਨੂਰ ਵੇਖਕੇ
ਮੇਰੇ ਮੱਥੇ  ਚੰਨ ਚਮਕਦਾ ਹੈ
ਮੇਰੀ ਲੱਟ ਦਾ ਨਾਗ ਦਮੂੰਹਾ
ਮੱਥੇ ਮੇਰੇ ਲਮਕਦਾ ਹੈ
ਮਹੁੱਬਤ ਕਦ ਹੈ ਤੇਰੇ ਨਾਲ ਮੈਨੂੰ!

ਦੀਦ ਤੇਰੀ ਕਰ ਰੂਹ ਰੱਜਦੀ ਏ
ਸੁੱਖ ਮੰਗਾਂ ਤੇਰੀ ਦਿਨ ਚੜਦੇ ਹੀ
ਤੇਰੇ ਨਾ ਦਾ ਜਾਪ ਕਰੇਂਦੀ ਅਮਨ
ਘਰਦੇ ਅੰਦਰ ਵੜਦੇ ਹੀ
ਮਹੁੱਬਤ ਕਦ ਹੈ ਤੇਰੇ ਨਾਲ ਮੈਨੂੰ!

ਅਮਨ ਢਿੱਲੋਂ ਕਸੇਲ
ਬਾਬਾ ਬਕਾਲਾ ਸਾਹਿਬ

Previous articleभारत रत्न जवाहरलाल नेहरू के वैज्ञानिक चिंतन की 21वीं शताब्दी में प्रासंगिकता
Next articleਸਾਈਂ ਲੱਕੀ ਸ਼ਾਹ ਸੰਤ ਸਮਾਜ ਵੈਲਫੇਅਰ ਸੋਸਾਇਟੀ ਪੰਜਾਬ ਦੇ ਵਾਈਸ ਪ੍ਰਧਾਨ ਨਾਮਜਦ