HOME ਸਾਈਂ ਲੱਕੀ ਸ਼ਾਹ ਸੰਤ ਸਮਾਜ ਵੈਲਫੇਅਰ ਸੋਸਾਇਟੀ ਪੰਜਾਬ ਦੇ ਵਾਈਸ ਪ੍ਰਧਾਨ ਨਾਮਜਦ

ਸਾਈਂ ਲੱਕੀ ਸ਼ਾਹ ਸੰਤ ਸਮਾਜ ਵੈਲਫੇਅਰ ਸੋਸਾਇਟੀ ਪੰਜਾਬ ਦੇ ਵਾਈਸ ਪ੍ਰਧਾਨ ਨਾਮਜਦ

1

ਸਰੀ/ ਵੈਨਕੂਵਰ  (ਸਮਾਜ ਵੀਕਲੀ)   (ਕੁਲਦੀਪ ਚੁੰਬਰ)– ਸੰਤ ਸਮਾਜ ਵੈਲਫੇਅਰ ਸੋਸਾਇਟੀ ਪੰਜਾਬ ਰਜਿਸਟਰ ਦੇ ਵਾਈਸ ਪ੍ਰਧਾਨ ਜਲੰਧਰ ਵਜੋਂ ਲਖਬੀਰ ਸਿੰਘ ਉਰਫ਼ ਸਾਈਂ ਲੱਕੀ ਸ਼ਾਹ ਜੀ ਗੱਦੀ ਨਸ਼ੀਨ ਦਰਬਾਰ ਸਾਈਂ ਬਾਬਾ ਫਕੀਰੇ ਸ਼ਾਹ ਜੀ ਖੋਜਕੀਪੁਰ ਸਲਾਲਾ ਜ਼ਿਲ੍ਹਾ ਜਲੰਧਰ ਨੂੰ ਨਾਮਜਦ ਕੀਤਾ ਗਿਆ। ਇਸ ਮੌਕੇ ਉਨਾਂ ਨੂੰ ਨਿਯੁਕਤੀ ਪੱਤਰ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਬੁਲਾਰੇ ਸਾਈਂ ਮਧੂ ਜੀ ਜਲੰਧਰ ਵਾਲਿਆਂ ਨੇ ਕਿਹਾ ਕਿ ਸਾਈਂ ਲੱਕੀ ਸ਼ਾਹ ਗੱਦੀ ਨਸ਼ੀਨ ਦਰਬਾਰ ਸਾਈਂ ਬਾਬਾ ਫਕੀਰੇ ਸ਼ਾਹ ਪਿਛਲੇ ਲੰਬੇ ਸਮੇਂ ਤੋਂ ਸੰਤ ਮਹਾਂਪੁਰਸ਼ਾਂ ਵਜੋਂ ਇਲਾਕੇ ਵਿੱਚ ਸੇਵਾ ਨਿਭਾਉਂਦੇ ਆ ਰਹੇ ਹਨ ਅਤੇ ਸੰਤ ਮਹਾਤਮਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਸਮਾਜ ਸੇਵੀ ਕੰਮਾਂ ਵਿੱਚ ਅਗਵਾਈ ਕਰਦੇ ਹਨ । ਜਿਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਸੰਤ ਸਮਾਜ ਵੈਲਫੇਅਰ ਸੋਸਾਇਟੀ ਪੰਜਾਬ ਨੇ ਉਹਨਾਂ ਨੂੰ ਵਾਈਸ ਪ੍ਰਧਾਨ ਜਲੰਧਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ ਤੇ ਅੱਜ ਇਸ ਮੁਬਾਰਕ ਮੇਲੇ ਵਿੱਚ ਉਹਨਾਂ ਨੂੰ ਵਾਈਸ ਪ੍ਰਧਾਨ ਦਾ ਅਹੁਦਾ ਦੇ ਕੇ ਨਿਵਾਜਿਆ ਗਿਆ ਹੈ । ਇਸ ਮੌਕੇ ਕੁੱਲੇ ਵਾਲੀ ਸਰਕਾਰ ਦਰਵੇਸ਼ ਪਿੰਡ, ਸੰਤ ਬਲਵੰਤ ਸਿੰਘ ਡੀਂਗਰੀਆਂ ਵਾਲੇ, ਬਾਬਾ ਪ੍ਰਿਥੀ ਸਿੰਘ ਬਾਲੀ ਸ਼ਾਮ ਚੁਰਾਸੀ, ਲਾਡੀ ਸੰਧੂ ਕਨੇਡਾ, ਬੋਬੀ ਨਾਜਕਾ ਅਤੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਸਮੇਤ ਕਈ ਹੋਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article  ਮੁਹੱਬਤ 
Next articleਲਖਬੀਰ ਸਿੰਘ ਲੱਕੀ ਸ਼ਾਹ ਅੰਬੇਡਕਰ ਸੈਨਾ ਦਾ ਜਲੰਧਰ ਤੋਂ ਵਾਈਸ ਪ੍ਰਧਾਨ ਨਿਯੁਕਤ