(ਸਮਾਜ ਵੀਕਲੀ)
ਕਦੋ ਦਾ ਮੈ ਆਪਣੇ ਖਿਆਲ ਅੰਦਰ,
ਭਾਲਦਾ ਹਾਂ ਖੁਦ ਨੂੰ,
ਮੈ ਆਪਣੀ ਯਾਰਾਂ ਭਾਲ ਅੰਦਰ।
ਸਮੁੰਦਰ ਦੀ ਛਾਣਬੀਣ ਕਰਦੇ ਨੂੰ,
ਉਮਰ ਸਾਰੀ ਲੰਘ ਗਈ,
ਆਇਆਂ ਨਾ ਮੋਤੀ ਮੇਰੇ ਜਾਲ ਅੰਦਰ।
ਮੌਸਮਾਂ ਨੇ ਕਦੋ ਕਰਵਟ ਬਦਲੀ ,
ਮੇਰੀ ਸਮਝ ਚੋ’ ਬਾਹਰ ਹੈ ,
ਕਦ ਬਦਲਿਆ ਸਾਲ ਸਾਲ ਅੰਦਰ।
ਹੁੰਦੀ ਰਹਿਮੋ ਕਰਮ ਮਿਲਦਾ ਪਿਆਰ,
ਸੋਹਣੀ ਜਿੰਦਗੀ ਜੀ ਲੈਦਾ ,
‘ਦਰਦੀ’ ਸੱਚ ਉਸਦੇ ਜਲਾਲ ਅੰਦਰ ।
ਸ਼ਿਵਨਾਥ ਦਰਦੀ ਫ਼ਰੀਦਕੋਟ ਫਿਲਮ ਜਰਨਲਿਸਟ
ਸੰਪਰਕ:- 9855155392