ਪਾਏ ਜੋ ਰਾਹੋਂ ਕੁਰਾਹੇ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਪਾਏ ਜੋ ਰਾਹੋਂ ਕੁਰਾਹੇ ਜਾਨੋਂ ਪਿਆਰੇ ਯਾਰ ਨੂੰ,
ਦੱਸੋ ਕੀ ਰਾਹ ਦੱਸੇਗਾ ਉਹ ਬਾਕੀ ਦੇ ਸੰਸਾਰ ਨੂੰ।
ਉਸ ਨੂੰ ਖ਼ੁਦ ਹੀ ਮਾਰਿਆ ਹੈ ਦਾਜ ਦੇ ਲਾਲਚੀਆਂ ਨੇ,
ਜ਼ਹਿਰ ਖਾ ਕੇ ਮਰਨ ਦੀ ਕੀ ਲੋੜ ਸੀ ਮੁਟਿਆਰ ਨੂੰ।
ਸਾਰੀਆਂ ਚੀਜ਼ਾਂ ਦੀ ਕੀਮਤ ਵਧ ਰਹੀ ਹੈ ਦਿਨ ਬ ਦਿਨ,
ਖਾਲੀ ਹੱਥੀਂ ਕਾਮੇ ਕੀ ਲੈਣਾ ਜਾ ਕੇ ਬਾਜ਼ਾਰ ਨੂੰ।
ਹੁੰਦਾ ਹੈ ਕਾਬਲ ਲੋਕਾਂ ਦੇ ਪਿਆਰ ਦਾ ਉਹ ਡਾਕਟਰ,
ਜੋ ਸਦਾ ਵਧੀਆ ਦਵਾ ਦਿੰਦਾ ਹੈ ਹਰ ਬੀਮਾਰ ਨੂੰ।
ਜਿਸ ਦੇ ਵਿੱਚ ਸੱਚ, ਝੂਠ ਦਾ ਕੀਤਾ ਨਿਤਾਰਾ ਹੁੰਦਾ ਹੈ,
ਲੋਕ ਪੜ੍ਹਦੇ ਨੇ ਬੜੇ ਚਾਅ ਨਾਲ ਉਸ ਅਖਬਾਰ ਨੂੰ।
ਤਾਂ ਕਿ ਮੇਰੇ ਕੋਲ ਨਾ ਫਿਕਰਾਂ ਦਾ ਰਾਖਸ਼ ਆ ਸਕੇ,
ਮੈਂ ਹਮੇਸ਼ਾ ਕੋਲ ਰੱਖਾਂ ਆਸ਼ਾ ਦੀ ਤਲਵਾਰ ਨੂੰ।
ਕੁਝ ਪਲਾਂ ਦੇ ਵਿੱਚ ਤੂੰ ਇਸ ਦੇ ਨਾਲ ਖੁਦ ਸੜ ਜਾਣਾ ਹੈ,
ਦਿਲ ਦੇ ਵਿੱਚੋਂ ਕੱਢ ਦੇ ਯਾਰਾ, ਘਿਰਣਾ ਦੇ ਅੰਗਾਰ ਨੂੰ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪ੍ਰੇਰਣਾਦਾਇਕ ਕਹਾਣੀ *_ਸਾਫ਼ ਇਰਾਦੇ_*
Next article     ਏਹੁ ਹਮਾਰਾ ਜੀਵਣਾ ਹੈ – 518