HOME ਲਾਰਡ ਬੁੱਧਾ ਟਰੱਸਟ ਵੱਲੋਂ ਸਵਾਗਤੀ ਮੀਟਿੰਗ ਆਯੋਜਿਤ : ਢੋਸੀਵਾਲ

ਲਾਰਡ ਬੁੱਧਾ ਟਰੱਸਟ ਵੱਲੋਂ ਸਵਾਗਤੀ ਮੀਟਿੰਗ ਆਯੋਜਿਤ : ਢੋਸੀਵਾਲ

— 51 ਮੈਂਬਰੀ ਕਾਰਜਕਾਰਣੀ ਬਨਾਉਣ ਦਾ ਫੈਸਲਾ —
ਫ਼ਰੀਦਕੋਟ  (ਸਮਾਜ ਵੀਕਲੀ)   (ਸ਼ਿਵਨਾਥ ) ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਸਥਾਨਕ ਜੈਸਮੀਨ ਹੋਟਲ ਵਿਖੇ ਨਵੇਂ ਮੈਂਬਰਾਂ ਦੇ ਮਾਣ ਸਨਮਾਨ ਲਈ ਵਿਸ਼ੇਸ਼ ਸਵਾਗਤੀ ਮੀਟਿੰਗ ਆਯੋਜਿਤ ਕੀਤੀ ਗਈ। ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠਲੀ ਇਸ ਮੀਟਿੰਗ ਵਿੱਚ ਮੈਡਮ ਹੀਰਾਵਤੀ, ਸ੍ਰੀ ਕ੍ਰਿਸ਼ਨ ਆਰ.ਏ., ਡੀ.ਪੀ.ਐੱਸ. ਭੋਲਾ, ਜੀਤ ਸਿੰਘ ਸੰਧੂ, ਡਾ. ਸੋਹਨ ਲਾਲ ਨਿਗਾਹ, ਕੇ.ਪੀ. ਸਿੰਘ ਸਰਾਂ, ਸ਼ਿਵ ਨਾਥ ਦਰਦੀ, ਪ੍ਰੋ. ਮਲਕੀਤ ਸਿੰਘ ਮੰਮਨ, ਕਾਮਰੇਡ ਵੀਰ ਸਿੰਘ, ਬਲਕਾਰ ਸਿੰਘ ਸਹੋਤਾ, ਅਤੇ ਨਰਿੰਦਰ ਕਾਕਾ ਆਦਿ ਤੋਂ ਇਲਾਵਾ ਟਰੱਸਟ ਦੇ ਨਵੇਂ ਬਣੇ ਮੈਂਬਰ ਮੌਜੂਦ ਸਨ। ਮੀਟਿੰਗ ਦੇ ਸ਼ੁਰੂ ਵਿੱਚ ਟਰੱਸਟ ਮੈਂਬਰ ਮੈਡਮ ਸੁਦੇਸ਼ ਚਿੱਤਰਾ ਦੀ ਵੱਡੀ ਭੈਣ ਦਰਸ਼ਨਾ ਰਾਣੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੌਰਾਨ ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਐਕਟ ਪਾਸ ਕਰਨ ਦੀ ਸ਼ਲਾਘਾ ਕਰਦੇ ਹੋਏ ਇਸ ਵਿੱਚ ਹੋਰ ਧਾਰਮਿਕ ਗ੍ਰੰਥਾਂ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਗਈ। ਅੱਜ ਦੀ ਮੀਟਿੰਗ ਦੌਰਾਨ ਮੌਜੂਦ ਮੈਂਬਰਾਂ ਦੀ ਸਹਿਮਤੀ ਨਾਲ ਜਿਲ੍ਹੇ ਦੀ ਕਾਰਜਕਾਰੀ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ। ਹੁਣ ਜ਼ਿਲ੍ਹਾ ਕਮੇਟੀ ਦਾ ਕੋਈ ਵੀ ਪ੍ਰਧਾਨ ਜਾਂ ਹੋਰ ਅਹੁਦੇਦਾਰ ਨਹੀਂ ਹੈ, ਸਾਰੇ ਕਾਰਜਕਾਰੀ ਮੈਂਬਰ ਹਨ। ਮੀਟਿੰਗ ਦੌਰਾਨ ਟਰੱਸਟ ਦੀ ਮੈਂਬਰਸ਼ਿਪ ਹੋਰ ਵਧਾ ਕੇ 51 ਮੈਂਬਰੀ ਕਾਰਜਕਾਰਣੀ ਗਠਨ ਕਰਨ ਦਾ ਫੈਸਲਾ ਵੀ ਕੀਤਾ ਗਿਆ। ਪ੍ਰੈਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਅੱਜ ਦੀ ਮੀਟਿੰਗ ਦੌਰਾਨ ਮੈਡਮ ਮੰਜੂ ਸ਼ੁਕਲਾ, ਮੈਡਮ ਤੇਜਿੰਦਰ ਪਾਲ ਕੌਰ ਕੌਂਸਲਰ, ਮੈਡਮ ਰਾਜ ਰਾਣੀ ਘਾਰੂ, ਹਰਪਾਲ ਸਿੰਘ ਚੀਫ਼ ਫਾਰਮੇਸੀ ਅਫਸਰ (ਰ), ਐਡਵੋਕੇਟ ਪ੍ਰਦੀਪ ਸਿੰਘ ਅਟਵਾਲ ਅਤੇ ਬਲਜੀਤ ਸਿੰਘ ਘਾਰੂ ਟਰੱਸਟ ਦੇ ਨਵੇਂ ਮੈਂਬਰ ਬਣੇ। ਟਰੱਸਟ ਵੱਲੋਂ ਨਵੇਂ ਬਣੇ ਸਮੂਹ ਮੈਂਬਰਾਂ ਨੂੰ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਮੈਡਮ ਮੰਜੂ ਸ਼ੁਕਲਾ ਨੇ ਨਵੇਂ ਬਣੇ ਸਾਰੇ ਮੈਂਬਰਾਂ ਵੱਲੋਂ ਟਰੱਸਟ ਵਿੱਚ ਪੂਰੀ ਨੇਕ ਨੀਤੀ ਅਤੇ ਜਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਅੱਗੇ ਕਿਹਾ ਕਿ ਸਮਾਂ, ਸੇਵਾ ਅਤੇ ਸਹਿਯੋਗ ਹੀ ਕਿਸੇ ਸੰਸਥਾ ਦੀ ਕਾਮਯਾਬੀ ਦਾ ਮੂਲ ਮੰਤਰ ਹੁੰਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਇਸ ’ਤੇ ਅਮਲ ਕਰਨਾ ਚਾਹੀਦਾ ਹੈ। ਟਰੱਸਟ ਦੇ ਸੀਨੀਅਰ ਮੈਂਬਰ ਗੋਬਿੰਦ ਕੁਮਾਰ ਅਤੇ ਇੰਸਪੈਕਟਰ ਰਮੇਸ਼ ਚੰਦਰ ਨੇ ਵੀ ਫੋਨ ਰਾਹੀਂ ਪ੍ਰਧਾਨ ਢੋਸੀਵਾਲ ਦੁਆਰਾ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਵਧਾਈ ਦਿੱਤੀ ਹੈ। ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿੱਚ ਸ੍ਰੀ ਢੋਸੀਵਾਲ ਨੇ ਕਿਹਾ ਕਿ ਲਾਰਡ ਬੁੱਧਾ ਟਰੱਸਟ ਨਿਰੋਲ ਗੈਰ ਰਾਜਨੀਤਕ ਅਤੇ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਹੈ। ਟਰੱਸਟ ਕਿਸੇ ਵੀ ਰਾਜਨੀਤਕ ਪਾਰਟੀ ਦਾ ਸਮਰਥਨ ਜਾਂ ਵਿਰੋਧ ਨਹੀਂ ਕਰਦਾ। ਕੇਵਲ ਲੋਕ ਮੁਸ਼ਕਲਾਂ ਨੂੰ ਹੀ ਸ਼ਾਸਨ ਪ੍ਰਸ਼ਾਸਨ ਕੋਲ ਪਹੁੰਚਾ ਕੇ ਉਨ੍ਹਾਂ ਦੇ ਹੱਲ ਲਈ ਅਤੇ ਹੋਰ ਸਮਾਜ ਸੇਵਾ ਦੇ ਕਾਰਜਾਂ ਲਈ ਯਤਨਸ਼ੀਲ ਰਹਿੰਦਾ ਹੈ। ਸ੍ਰੀ ਢੋਸੀਵਾਲ ਨੇ ਟਰੱਸਟ ਦੀ ਭੰਗ ਕੀਤੀ ਗਈ ਕਮੇਟੀ ਦੇ ਸਾਰੇ ਅਹੁਦੇਦਾਰਾਂ ਦੇ ਸਹਿਯੋਗ ਅਤੇ ਕਾਰਜਸ਼ੈਲੀ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਸਾਬਕਾ ਕਮੇਟੀ ਦੀ ਮਿਹਨਤ ਅਤੇ ਸਮਰਥਨ ਸਦਕਾ ਹੀ ਟਰੱਸਟ ਨੇ ਸਮਾਜ ਵਿੱਚ ਵਧੀਆ ਸਥਾਨ ਪ੍ਰਾਪਤ ਕੀਤਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly   
Previous articleਚੰਡਿਹੋਕ ਵਲੋ ਅਨੁਵਾਦਿਤ ਪੁਸਤਕ “ਪਲਾਟ ਨੰਬਰ-203” ਦਾ ਰਾਜਸਥਾਨ ਵਿਚ ਹੋਇਆ ਲੋਕ ਅਰਪਣ।
Next articleਪਾਵਰਕੌਮ ਦੇ ਪਾਵਰ ਕੱਟਾ ਤੋਂ ਦੁਖੀ ਹੋ ਕੇ ਬੀਕੇਯੂ ਦੁਆਬਾ ਵੱਲੋਂ ਜੇ ਈ ਪਾਵਰਕੌਮ ਨੂੰ ਮੰਗ ਪੱਤਰ ਸੌਂਪਿਆ